ADVERTISEMENT

ADVERTISEMENT

ਪੱਛਮੀ-ਏਸ਼ੀਆ ਟਕਰਾਅ ਦੌਰਾਨ ਡੋਨਾਲਡ ਟਰੰਪ ਦੀ ਈਰਾਨ ਨੂੰ ਮੁੜ ਚੇਤਾਵਨੀ

ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਸਮਝੌਤਾ ਕਰੇ ਅਤੇ ਇਹ ਨਾ ਹੋਵੇ ਕਿ ਦੇਸ਼ ਦਾ ਕੁਝ ਵੀ ਨਾ ਬਚੇ

 ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਡੋਨਾਲਡ ਟਰੰਪ / Xinhua

ਪੱਛਮੀ-ਏਸ਼ੀਆ ਵਿਚਕਾਰ ਚੱਲ ਰਹੇ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਮੁੜ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਉਹ ਈਰਾਨ ਦੇ ਹੋਰ ਵੀ ਪੁਲਾਂ ਅਤੇ ਪਾਵਰ ਪਲਾਟਾਂ ਨੂੰ ਤਬਾਹ ਕਰ ਦੇਣਗੇ। 

ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਹੈ ਕਿ ਅਮਰੀਕੀ ਫੌਜ ਦੇ ਅਗਲੇ ਨਿਸ਼ਾਨੇ ਈਰਾਨੀ ਪੁਲ ਅਤੇ ਬਿਜਲੀ ਘਰ (ਪਾਵਰ ਪਲਾਂਟ) ਹੋਣਗੇ। ਉਨ੍ਹਾਂ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਉਨ੍ਹਾਂ ਦੀਆਂ ਸ਼ਰਤਾਂ ਨਹੀਂ ਮੰਨਦਾ ਹੈ, ਤਾਂ ਉਹ ਇਸਦੇ ਨਾਗਰਿਕ ਬੁਨਿਆਦੀ ਢਾਂਚੇ, ਜਿਵੇਂ ਕਿ ਪੁਲਾਂ ਅਤੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦੇਵੇਗਾ।

ਟਰੰਪ ਨੇ ਲਿਖਿਆ ਕਿ ਅਮਰੀਕੀ ਫੌਜ ਨੇ "ਈਰਾਨ ਵਿੱਚ ਅਜੇ ਤੱਕ ਤਬਾਹੀ ਦੀ ਪ੍ਰਕਿਰਿਆ ਸ਼ੁਰੂ ਵੀ ਨਹੀਂ ਕੀਤੀ ਹੈ" ਅਤੇ ਕਿਹਾ ਕਿ "ਪਹਿਲੇ ਪੁਲਾਂ, ਫਿਰ ਪਾਵਰ ਪਲਾਂਟਾਂ" ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਈਰਾਨ ਵਿੱਚ ਨਵਾਂ ਸ਼ਾਸਨ ਜਾਣਦਾ ਹੈ ਕਿ ਕੀ ਕਰਨ ਦੀ ਲੋੜ ਹੈ, ਅਤੇ ਇਸਨੂੰ ਜਲਦੀ ਨਾਲ ਕਰਨਾ ਹੋਵੇਗਾ।" ਟਰੰਪ ਦੀ ਚੇਤਾਵਨੀ ਇੱਕ ਵੱਡੀ ਮੁਹਿੰਮ ਦਾ ਹਿੱਸਾ ਹੈ ਜੋ ਹੁਣ ਈਰਾਨੀ ਫੌਜੀ ਠਿਕਾਣਿਆਂ ਦੀ ਬਜਾਏ ਨਾਗਰਿਕ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਸਟੀਲ ਪਲਾਂਟਾਂ, ਪਾਵਰ ਪਲਾਂਟਾਂ ਅਤੇ ਫਾਰਮਾਸਿਊਟੀਕਲ ਕੰਪਨੀਆਂ 'ਤੇ ਹਮਲੇ ਸ਼ਾਮਲ ਹਨ। 

ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਸਮਝੌਤਾ ਕਰੇ ਅਤੇ ਇਹ ਨਾ ਹੋਵੇ ਕਿ ਦੇਸ਼ ਦਾ ਕੁਝ ਵੀ ਨਾ ਬਚੇ। ਈਰਾਨੀ ਅਧਿਕਾਰੀਆਂ ਦੇ ਅਨੁਸਾਰ ਰਾਜਧਾਨੀ ਤਹਿਰਾਨ ਨੂੰ ਪੱਛਮੀ ਸ਼ਹਿਰ ਕਰਜ ਨਾਲ ਜੋੜਨ ਵਾਲੇ ਬੀ1 ਪੁਲ ਦਾ ਇੱਕ ਹਿੱਸਾ ਕੱਲ੍ਹ ਅਮਰੀਕਾ-ਇਜ਼ਰਾਈਲੀ ਹਮਲੇ ਵਿੱਚ ਤਬਾਹ ਹੋ ਗਿਆ ਸੀ। ਘੱਟੋ-ਘੱਟ ਅੱਠ ਲੋਕ ਮਾਰੇ ਗਏ ਅਤੇ 95 ਹੋਰ ਜ਼ਖਮੀ ਹੋ ਗਏ। ਈਰਾਨੀ ਮੀਡੀਆ ਨੇ ਇਸਨੂੰ ਪੱਛਮੀ ਏਸ਼ੀਆ ਦਾ ਸਭ ਤੋਂ ਉੱਚਾ ਪੁਲ ਦੱਸਿਆ, ਇੱਕ ਮੁੱਖ ਪ੍ਰੋਜੈਕਟ ਜੋ ਤਹਿਰਾਨ ਅਤੇ ਕਰਜ ਵਿਚਕਾਰ ਯਾਤਰਾ ਦੇ ਸਮੇਂ ਨੂੰ ਇੱਕ ਘੰਟੇ ਤੋਂ ਘਟਾ ਕੇ 10 ਮਿੰਟ ਕਰ ਦੇਵੇਗਾ।

Comments

Leave A Comment

Required fields are marked (*).

Related

Talk to us?