ADVERTISEMENT

ADVERTISEMENT

ਦਿਲਜੀਤ ਦੋਸਾਂਝ ਨੇ ਕੰਸਰਟ ਵਿੱਚ ਝੰਡਿਆਂ ਅਤੇ ਬੈਨਰਾਂ ਦੇ ਵਿਵਾਦ 'ਤੇ ਤੋੜੀ ਚੁੱਪ

ਗਾਇਕ ਨੇ ਉਨ੍ਹਾਂ ਨੂੰ ਝੰਡੇ ਕਿਤੇ ਹੋਰ ਲੈ ਜਾਣ ਲਈ ਕਹਿੰਦਿਆਂ ਕਿਹਾ, "ਇਸ ਜਗ੍ਹਾ ਦੀ ਵਰਤੋਂ ਉਸੇ ਕੰਮ ਲਈ ਕਰੋ ਜਿਸ ਲਈ ਇਹ ਬਣੀ ਹੈ।”

 ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ / DILJIT DOSANJH/instagram

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟਾਂ ਵਿੱਚ ਬੈਨਰਾਂ ਅਤੇ ਝੰਡਿਆਂ ਨੂੰ ਲੈ ਕੇ ਚੱਲ ਰਹੇ ਤਾਜ਼ਾ ਵਿਵਾਦ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਗਾਇਕ-ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਕਦੇ ਵੀ ਝੰਡਿਆਂ ਜਾਂ ਬੈਨਰਾਂ 'ਤੇ ਨਹੀਂ ਸੀ, ਸਗੋਂ ਉਨ੍ਹਾਂ ਦੇ ਪਿੱਛੇ ਦੀ ਮਨਸ਼ਾ (ਇਰਾਦੇ) 'ਤੇ ਸੀ।

ਮਈ ਦੇ ਸ਼ੁਰੂ ਵਿੱਚ, ਕੈਲਗਰੀ ਵਿੱਚ ਆਪਣੇ ਕੰਸਰਟ ਦੌਰਾਨ, ਦਿਲਜੀਤ ਨੇ ਭੀੜ ਵਿੱਚ ਖਾਲਿਸਤਾਨ ਪੱਖੀ ਝੰਡੇ ਲਹਿਰਾਉਣ ਵਾਲੇ ਵਿਅਕਤੀਆਂ ਨੂੰ ਦੇਖ ਕੇ ਆਪਣੀ ਪੇਸ਼ਕਾਰੀ ਰੋਕ ਦਿੱਤੀ ਸੀ। ਗਾਇਕ ਨੇ ਉਨ੍ਹਾਂ ਨੂੰ ਝੰਡੇ ਕਿਤੇ ਹੋਰ ਲੈ ਜਾਣ ਲਈ ਕਹਿੰਦਿਆਂ ਕਿਹਾ, "ਇਸ ਜਗ੍ਹਾ ਦੀ ਵਰਤੋਂ ਉਸੇ ਕੰਮ ਲਈ ਕਰੋ ਜਿਸ ਲਈ ਇਹ ਬਣੀ ਹੈ।”

ਦਿਲਜੀਤ ਨੇ ਕਿਹਾ ਕਿ ਝੰਡੇ ਕੰਸਰਟ ਵਿੱਚ ਵਿਘਨ ਪਾਉਣ ਅਤੇ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਵਰਤੇ ਜਾਣ ਕਾਰਨ ਹਟਾਏ ਗਏ ਸਨ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਨੂੰ "ਫੇਕ ਨੈਰੇਟਿਵ" (ਝੂਠਾ ਪ੍ਰਚਾਰ) ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰਨ ਜਾਂ ਆਪਣੇ ਸ਼ੋਅ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰਨਗੇ।

ਦਿਲਜੀਤ ਨੇ ਪੰਜਾਬੀ ਵਿੱਚ ਲਿਖਿਆ, “ਬਾਹਰ ਖੜ੍ਹ ਕੇ ਪ੍ਰੋਟੈਸਟ ਕੋਈ ਵੀ ਕਰ ਸਕਦਾ ਪਰ ਜੇ ਤੁਸੀਂ ਮੇਰੇ ਫੈਨਜ਼ ਨੂੰ ਅੰਦਰ ਆ ਕੇ ਤੰਗ ਕਰਨ ਦੀ ਟਰਾਈ ਕਰੋਗੇ.. ਉਹ ਟੋਲਰੇਟ ਨਹੀਂ ਕੀਤਾ ਜਾਏਗਾ.. ਜੇ ਕੋਈ ਵੀ ਬੈਨਰ ਜਾਂ ਫਲੈਗ ਲੈ ਕੇ ਆਉਂਦਾ ਉਹ ਇਹ ਦੱਸਣਾ ਚਾਹੁੰਦਾ ਕਿ ਅਸੀਂ ਫਲਾਣੀ ਜਗ੍ਹਾ ਤੋਂ ਆਏ ਹਾਂ.. ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ..”

ਉਨ੍ਹਾਂ ਅੱਗੇ ਕਿਹਾ “ਪਰ ਤੁਸੀਂ ਸੇਮ ਬੈਨਰ ਨਾਲ ਬਾਹਰ ਖੜ੍ਹ ਕੇ ਮੇਰੇ ਫੈਨਜ਼ ਨੂੰ ਗਾਲ੍ਹਾਂ ਕੱਢ ਰਹੇ ਹੋ.. ਸੇਮ ਬੈਨਰ ਤੁਸੀਂ ਅੰਦਰ ਲਿਆ ਕੇ ਵੀ ਉਹ ਹੀ ਕੁਝ ਕਰਨ ਦੀ ਟਰਾਈ ਕਰ ਰਹੇ ਹੋ.. ਨੋਟ ਗੌਨਾ ਟੋਲਰੇਟ ਦਿਸ (ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ)। ਗੱਲ ਕਿਸੇ ਵੀ ਬੈਨਰ ਜਾਂ ਝੰਡੇ ਦੀ ਨਹੀਂ.. ਉਸ ਪਿੱਛੇ ਤੁਹਾਡੇ ਮਕਸਦ ਕੀ ਹੈ, ਪੁਆਇੰਟ ਉਹ ਹੈ..”

ਗਾਇਕ ਨੇ ਆਪਣੀ ਗੱਲ ਖ਼ਤਮ ਕਰਦਿਆਂ ਲਿਖਿਆ, “ਮੈਂ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ਜੋ ਵੀ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਚੱਕ ਕੇ ਬਾਹਰ ਮਾਰੋ.. ਮੈਂ ਕਿਸੇ ਬੈਨਰ ਬਾਰੇ ਕੁਝ ਨਹੀਂ ਕਿਹਾ। ਫੇਕ ਨੈਰੇਟਿਵ ਨਾ ਫੈਲਾਓ। ਮੈਂ ਪਿਛਲੇ ਸਾਲ ਤੋਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ.. ਪਰ ਹੁਣ ਹੋਰ ਨਹੀਂ। ਧੰਨਵਾਦ। ਪਿਆਰ ਅਤੇ ਸ਼ਾਂਤੀ।”

Comments

Related