ADVERTISEMENT

ADVERTISEMENT

ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2026: ਮੀਨਾਕਸ਼ੀ ਗੋਇਤ ਨੇ ਜਿੱਤਿਆ ਚਾਂਦੀ ਦਾ ਤਗਮਾ

ਇੱਕਤਰਫਾ ਰਹੇ ਇਸ ਫਾਈਨਲ ਮੁਕਾਬਲੇ ਵਿੱਚ ਮੀਨਾਕਸ਼ੀ 'ਤਕਨੀਕੀ ਉੱਤਮਤਾ' ਦੇ ਆਧਾਰ 'ਤੇ 10-0 ਨਾਲ ਹਾਰ ਗਈ

 ਭਾਰਤ ਦੀ ਮੀਨਾਕਸ਼ੀ ਗੋਇਤ  ਭਾਰਤ ਦੀ ਮੀਨਾਕਸ਼ੀ ਗੋਇਤ / Staff Reporter

ਭਾਰਤ ਦੀ ਮੀਨਾਕਸ਼ੀ ਗੋਇਤ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਚੱਲ ਰਹੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2026 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਵਤਨ ਪਰਤੇਗੀ। ਸ਼ੁੱਕਰਵਾਰ ਨੂੰ ਮਹਿਲਾਵਾਂ ਦੇ 53 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਮੀਨਾਕਸ਼ੀ ਨੇ ਫਾਈਨਲ ਤੱਕ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤੈਅ ਕੀਤਾ। 

ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਸਾਕਿਬਜਾਮਾਲ ਐਸਬੋਸੀਨੋਵਾ ਨੂੰ 15-4 ਨਾਲ ਕਰਾਰੀ ਮਾਤ ਦਿੱਤੀ ਅਤੇ ਫਿਰ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੀ ਸਿਓਯੰਗ ਪਾਰਕ ਨੂੰ 4-2 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ, ਸੋਨ ਤਗਮੇ ਦੇ ਮੁਕਾਬਲੇ ਵਿੱਚ ਉਹ ਥੋੜ੍ਹਾ ਪਿੱਛੇ ਰਹਿ ਗਏ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।

ਮੀਨਾਕਸ਼ੀ ਦਾ ਮੁਕਾਬਲਾ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਚੀਨ ਦੀ ਝਾਂਗ ਜਿਨ ਨਾਲ ਸੀ। ਇੱਕਤਰਫਾ ਰਹੇ ਇਸ ਫਾਈਨਲ ਮੁਕਾਬਲੇ ਵਿੱਚ ਮੀਨਾਕਸ਼ੀ 'ਤਕਨੀਕੀ ਉੱਤਮਤਾ' ਦੇ ਆਧਾਰ 'ਤੇ 10-0 ਨਾਲ ਹਾਰ ਗਈ।

ਜਦਕਿ ਨੈਸ਼ਨਲ ਟਰਾਇਲ ਵਿਚ ਮੀਨਾਕਸ਼ੀ ਨੇ ਪਿਛਲੇ ਮਹੀਨੇ ਰਾਸ਼ਟਰੀ ਟਰਾਇਲਾਂ ਵਿੱਚ ਵਿਸ਼ਵ ਤਗਮਾ ਜੇਤੂ ਅੰਤਿਮ ਪੰਘਾਲ ਨੂੰ ਹਰਾ ਕੇ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਸੀ। ਪਿਛਲੇ ਤਿੰਨ ਸਾਲਾਂ ਵਿੱਚ ਰਾਸ਼ਟਰੀ ਪੱਧਰ 'ਤੇ ਅੰਤਿਮ ਦੀ ਇਹ ਪਹਿਲੀ ਹਾਰ ਸੀ।

ਮਹਿਲਾਵਾਂ ਦੇ ਹੋਰ ਮੁਕਾਬਲਿਆਂ ਵਿੱਚ, ਮੋਨਿਕਾ (65 ਕਿਲੋ) ਅਤੇ ਹਰਸ਼ਿਤਾ (72 ਕਿਲੋ) ਨੇ ਕਾਂਸੀ ਦੇ ਤਗਮੇ ਹਾਸਲ ਕੀਤੇ।

ਪੁਰਸ਼ਾਂ ਦੇ ਫ੍ਰੀਸਟਾਈਲ ਵਰਗ ਵਿੱਚ ਭਾਰਤ ਨੇ ਆਪਣਾ ਮਜ਼ਬੂਤ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਕਈ ਪਹਿਲਵਾਨ ਫਾਈਨਲ ਵਿੱਚ ਪਹੁੰਚੇ ਹਨ।

Comments

Leave A Comment

Required fields are marked (*).

Related

Talk to us?