ADVERTISEMENTs

ਅਮਰੀਕੀ H1-B ਵੀਜ਼ਾ ਵਿਵਾਦ ਦੇ ਦਰਮਿਆਨ ਜਰਮਨ ਰਾਜਦੂਤ ਨੇ ਹੁੰਨਰਮੰਦ ਭਾਰਤੀਆਂ ਨੂੰ ਦਿੱਤਾ ਸੱਦਾ

ਇੱਕ ਵੀਡੀਓ ਸੰਦੇਸ਼ ਵਿੱਚ, ਡਾ. ਫਿਲਿਪ ਐਕਰਮੈਨ ਨੇ ਜਰਮਨੀ ਦੀਆਂ ਸਥਿਰ ਮਾਈਗ੍ਰੇਸ਼ਨ ਨੀਤੀ ਅਤੇ ਨੌਕਰੀ ਦੇ ਮੌਕਿਆਂ 'ਤੇ ਜ਼ੋਰ ਦਿੱਤਾ, ਕਿਉਂਕਿ ਅਮਰੀਕਾ ਨੇ H1-B ਵੀਜ਼ਾ ਫੀਸਾਂ ਵਿੱਚ ਵਾਧਾ ਕੀਤਾ ਹੈ।

ਭਾਰਤ ਵਿੱਚ ਜਰਮਨ ਰਾਜਦੂਤ, ਡਾ: ਫਿਲਿਪ ਐਕਰਮੈਨ / X/@AmbAckermann

ਭਾਰਤ ਵਿੱਚ ਜਰਮਨ ਰਾਜਦੂਤ ਡਾ. ਫਿਲਿਪ ਐਕਰਮੈਨ ਨੇ ਹੁੰਨਰਮੰਦ ਭਾਰਤੀਆਂ ਨੂੰ ਜਰਮਨੀ ਵਿੱਚ ਕੰਮ ਕਰਨ ਬਾਰੇ ਸੋਚਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਜਰਮਨੀ ਦੀ ਸਥਿਰ ਮਾਈਗ੍ਰੇਸ਼ਨ ਨੀਤੀ ਅਤੇ ਰੋਜ਼ਗਾਰ ਦੇ ਮੌਕੇ 'ਤੇ ਜ਼ੋਰ ਦਿੱਤਾ। ਇਹ ਬਿਆਨ ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਅਤੇ 'ਐਕਸ' 'ਤੇ ਉਸ ਵੇਲੇ ਦਿੱਤਾ, ਜਦੋਂ ਸੰਯੁਕਤ ਰਾਜ ਅਮਰੀਕਾ ਨੇ H-1B ਵੀਜ਼ਾ ਅਰਜ਼ੀ ਫੀਸ ਵਿੱਚ ਤੇਜ਼ੀ ਨਾਲ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਵੀਡੀਓ ਵਿੱਚ ਐਕਰਮੈਨ ਨੇ ਕਿਹਾ: “ਇਹ ਭਾਰਤੀਆਂ ਦੇ ਜਰਮਨੀ ਵਿੱਚ ਕੰਮ ਕਰਨ ਬਾਰੇ ਗੱਲ ਕਰਨ ਦਾ ਇੱਕ ਸਹੀ ਸਮਾਂ ਹੈ।" ਭਾਰਤੀ ਜਰਮਨੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿੱਚੋਂ ਹਨ। ਜਰਮਨੀ ਵਿੱਚ ਕੰਮ ਕਰਨ ਵਾਲਾ ਇੱਕ ਆਮ ਭਾਰਤੀ, ਜਰਮਨੀ ਵਿੱਚ ਕੰਮ ਕਰਨ ਵਾਲੇ ਇੱਕ ਆਮ ਜਰਮਨ ਨਾਲੋਂ ਵੱਧ ਕਮਾਈ ਕਰਦਾ ਹੈ।”

ਉਨ੍ਹਾਂ ਨੇ ਅੱਗੇ ਕਿਹਾ ਕਿ ਵੱਧ ਤਨਖਾਹਾਂ ਦਾ ਮਤਲਬ ਹੈ ਕਿ ਭਾਰਤੀ ਕਰਮਚਾਰੀ ਜਰਮਨ ਸਮਾਜ ਅਤੇ ਭਲਾਈ ਵਿੱਚ ਮਜ਼ਬੂਤ ਯੋਗਦਾਨ ਪਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ “ਅਸੀਂ ਮਿਹਨਤ ‘ਤੇ ਵਿਸ਼ਵਾਸ ਕਰਦੇ ਹਾਂ ਅਤੇ ਇਹ ਵੀ ਕਿ ਸਭ ਤੋਂ ਵਧੀਆ ਲੋਕਾਂ ਨੂੰ ਸਭ ਤੋਂ ਵਧੀਆ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ।”

ਅਕਰਮੈਨ ਨੇ ਜਰਮਨੀ ਦੀਆਂ ਮਾਈਗ੍ਰੇਸ਼ਨ ਨੀਤੀ ਦੀ ਤੁਲਨਾ ਇੱਕ ਜਰਮਨ ਕਾਰ ਨਾਲ ਕੀਤੀ, ਜਿਸਨੂੰ ਉਨ੍ਹਾਂ ਨੇ "ਭਰੋਸੇਮੰਦ," "ਆਧੁਨਿਕ," ਅਤੇ "ਅਨੁਮਾਨਯੋਗ" ਦੱਸਿਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨਿਯਮ "ਰਾਤੋ-ਰਾਤ ਬੁਨਿਆਦੀ ਤੌਰ 'ਤੇ" ਨਹੀਂ ਬਦਲਦੇ ਅਤੇ ਦਾਅਵਾ ਕੀਤਾ ਕਿ "ਉੱਚ ਹੁਨਰਮੰਦ ਭਾਰਤੀਆਂ ਦਾ ਜਰਮਨੀ ਵਿੱਚ ਸਵਾਗਤ ਹੈ।"

'ਐਕਸ' ਉੱਤੇ ਜਾਰੀ ਕੀਤੀ ਆਪਣੀ ਪੋਸਟ ਵਿੱਚ ਰਾਜਦੂਤ ਨੇ ਫਿਰ ਕਿਹਾ: “ਇਹ ਮੇਰੀ ਅਪੀਲ ਹੈ ਸਾਰੇ ਹੁੰਨਰਮੰਦ ਭਾਰਤੀਆਂ ਲਈ। ਜਰਮਨੀ ਆਪਣੀ ਸਥਿਰ ਮਾਈਗ੍ਰੇਸ਼ਨ ਨੀਤੀ ਅਤੇ ਆਈਟੀ, ਮੈਨੇਜਮੈਂਟ, ਵਿਗਿਆਨ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਵਧੀਆ ਨੌਕਰੀ ਦੇ ਮੌਕੇ ਨਾਲ ਅੱਗੇ ਖੜ੍ਹਾ ਹੈ।”

ਇਹ ਸੱਦਾ ਉਸ ਵੇਲੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵੀਂ ਘੋਸ਼ਣਾ ਕੀਤੀ ਜਿਸ ‘ਚ H-1B ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ। ਫੀਸ ਲਗਭਗ $1,500 ਤੋਂ ਵਧਾ ਕੇ $100,000 ਕਰ ਦਿੱਤੀ ਗਈ ਹੈ। ਇਹ ਬਦਲਾਅ 21 ਸਤੰਬਰ ਤੋਂ ਬਾਅਦ ਦਾਖ਼ਲ ਹੋਣ ਵਾਲੀਆਂ ਨਵੀਆਂ ਅਰਜ਼ੀਆਂ ‘ਤੇ ਲਾਗੂ ਹੋਵੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਮੌਜੂਦਾ ਵੀਜ਼ਾ ਧਾਰਕਾਂ ਜਾਂ ਇਸ ਤੋਂ ਪਹਿਲਾਂ ਦਾਖ਼ਲ ਕੀਤੀਆਂ ਅਰਜ਼ੀਆਂ ‘ਤੇ ਇਸ ਦਾ ਅਸਰ ਨਹੀਂ ਪਵੇਗਾ।

ਭਾਰਤੀ H-1B ਵੀਜ਼ਾ ਧਾਰਕਾਂ ਦਾ 70 ਫੀਸਦੀ ਤੋਂ ਵੱਧ ਹਿੱਸਾ ਬਣਾਉਂਦੇ ਹਨ, ਜਿਸ ਕਰਕੇ ਨੀਤੀ ਵਿੱਚ ਆਇਆ ਇਹ ਬਦਲਾਅ ਖਾਸ ਕਰਕੇ ਉਨ੍ਹਾਂ ਨੂੰ ਪ੍ਰਭਾਵਿਤ ਕਰੇਗਾ। ਇਸ ਵਿਚਕਾਰ, ਜਰਮਨੀ ਦੀ ਇਹ ਪਹਿਲਕਦਮੀ ਉਨ੍ਹਾਂ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਨੂੰ ਦਰਸਾਉਂਦੀ ਹੈ ਜੋ ਵਧੇਰੇ ਸਥਿਰ ਮਾਈਗ੍ਰੇਸ਼ਨ ਪ੍ਰਣਾਲੀਆਂ ਅਤੇ ਪੇਸ਼ੇਵਰ ਮੌਕਿਆਂ ਦੀ ਤਲਾਸ਼ ਕਰ ਰਹੇ ਹਨ।

Comments

Related

ADVERTISEMENT

ADVERTISEMENT

E Paper

Video