ADVERTISEMENT

ADVERTISEMENT

ਭਾਰਤ ਦੇ ਅਹਿਮਦਾਬਾਦ ਹਵਾਈ ਅੱਡੇ 'ਤੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, ਘੱਟੋ-ਘੱਟ 40 ਮੌਤਾਂ ਦਾ ਅਨੁਮਾਨ

ਜਹਾਜ਼ ਉਡਾਣ ਦੇ ਕੁਝ ਸਮੇਂ ਬਾਅਦ ਅਹਿਮਦਾਬਾਦ ਦੇ ਨੇੜਲੇ ਨਿਵਾਸੀ ਖੇਤਰ ਵਿੱਚ ਕਰੈਸ਼ ਹੋ ਗਿਆ

Reuters / Source

ਏਅਰ ਇੰਡੀਆ ਦਾ ਇੱਕ ਜਹਾਜ਼, ਜਿਸ ਵਿੱਚ 242 ਯਾਤਰੀ ਸਵਾਰ ਸਨ, ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ।


ਏਅਰ ਇੰਡੀਆ ਦੇ ਮੁਤਾਬਕ, ਜਹਾਜ਼ ਯੂਨਾਈਟਿਡ ਕਿੰਗਡਮ ਦੇ ਗੈਟਵਿਕ ਹਵਾਈ ਅੱਡੇ ਵੱਲ ਜਾ ਰਿਹਾ ਸੀ, ਪਰ ਉਡਾਣ ਦੇ ਕੁਝ ਸਮੇਂ ਬਾਅਦ ਅਹਿਮਦਾਬਾਦ ਦੇ ਨੇੜਲੇ ਇੱਕ ਰਿਹਾਇਸ਼ੀ ਖੇਤਰ ਵਿੱਚ ਕਰੈਸ਼ ਹੋ ਗਿਆ। ਪੁਲਿਸ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ।

ਇੱਕ ਸਰਕਾਰੀ ਸੂਤਰ ਨੇ ਰਾਇਟਰਜ਼ ਨੂੰ ਦੱਸਿਆ ਕਿ ਜਹਾਜ਼ ਵਿੱਚ 217 ਬਾਲਗ, 11 ਬੱਚੇ ਸਵਾਰ ਸਨ। ਯਾਤਰੀਆਂ ਵਿੱਚ 169 ਭਾਰਤੀ, 43 ਬ੍ਰਿਟਸ਼, 7 ਪੁਰਤਗਾਲੀ ਅਤੇ 1 ਕੈਨੇਡੀਅਨ ਸ਼ਾਮਲ ਸਨ।
ਏਵੀਏਸ਼ਨ ਟਰੈਕਿੰਗ ਵੈੱਬਸਾਈਟ FilghtRadar24 ਮੁਤਾਬਕ, ਇਹ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਸੀ, ਜੋ ਕਿ ਦੁਨੀਆ ਦੇ ਸਭ ਤੋਂ ਆਧੁਨਿਕ ਯਾਤਰੀ ਜਹਾਜ਼ਾਂ 'ਚੋਂ ਇੱਕ ਹੈ। ਜਹਾਜ਼ ਨੇ ਦੁਪਹਿਰ 1:39 ਵਜੇ ਰਨਵੇ 23 ਤੋਂ ਉਡਾਣ ਭਰੀ ਅਤੇ "Mayday" ਕਾਲ ਦਿੰਦੇ ਹੋਏ ਸੰਕੇਤ ਦਿੱਤਾ, ਪਰ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ।

FilghtRadar24 ਨੇ ਦੱਸਿਆ ਕਿ ਉਡਾਣ ਤੋਂ ਕੁਝ ਸਕਿੰਟਾਂ ਬਾਅਦ ਹੀ ਆਖਰੀ ਸਿਗਨਲ ਮਿਿਲਆ ਸੀ। ਜਹਾਜ਼ ਦਾ ਰਜਿਸਟ੍ਰੇਸ਼ਨ ਨੰਬਰ VT-ANB ਸੀ।

ਟੈਲੀਵਿਜ਼ਨ ਚੈਨਲਾਂ ਨੇ ਦਿਖਾਇਆ ਕਿ ਜਹਾਜ਼ ਇੱਕ ਰਿਹਾਇਸ਼ੀ ਖੇਤਰ ਤੋਂ ਉਡਾਣ ਭਰਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਇੱਕ ਵੱਡਾ ਧੂੰਏਂ ਦਾ ਗੁਬਾਰ ਅਸਮਾਨ ਵਿੱਚ ਦਿਖਾਇਆ ਗਿਆ। ਮਲਬੇ 'ਚ ਅੱਗ ਲੱਗੀ ਹੋਈ ਦਿੱਖ ਰਹੀ ਸੀ, ਅਤੇ ਲੋਕਾਂ ਨੂੰ ਸਟ੍ਰੈਚਰ ਤੇ ਲਿਜਾਇਆ ਜਾ ਰਿਹਾ ਸੀ।

ਬਚਾਅ ਟੀਮਾਂ ਅਤੇ ਐਂਬੂਲੈਂਸਾਂ ਮੌਕੇ 'ਤੇ ਤਾਇਨਾਤ ਹਨ। ਹਵਾਈ ਅੱਡੇ ਨੇ ਤੁਰੰਤ ਪ੍ਰਭਾਵ ਨਾਲ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ।

ਭਾਰਤ ਦੇ ਹਵਾਬਾਜ਼ੀ ਮੰਤਰੀ ਦੇ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਰੀਆਂ ਸਬੰਧਤ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਬੋਇੰਗ ਕੰਪਨੀ ਵੱਲੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਮਿਲੀ। ਹਾਦਸੇ ਦੀ ਖਬਰ ਆਉਣ ਦੇ ਬਾਅਦ ਬੋਇੰਗ ਦੇ ਸ਼ੇਅਰ 6.8% ਡਿੱਗ ਕੇ $199.13 'ਤੇ ਆ ਗਏ।

ਇਹ ਹਾਦਸਾ 2020 ਤੋਂ ਬਾਅਦ ਭਾਰਤ ਵਿੱਚ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ। 2020 ਵਿੱਚ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਜਿਸ ਵਿੱਚ 21 ਲੋਕ ਮਾਰੇ ਗਏ ਸਨ।
ਪਹਿਲਾਂ ਸਰਕਾਰੀ ਮਾਲਕੀ ਵਾਲੀ ਏਅਰ ਇੰਡੀਆ ਨੂੰ 2022 ਵਿੱਚ ਟਾਟਾ ਸਮੂਹ ਨੇ ਖਰੀਦਿਆ ਸੀ, ਅਤੇ 2024 ਵਿੱਚ ਇਸਨੂੰ ਵਿਸਤਾਰਾ ਨਾਲ ਮਿਲਾ ਦਿੱਤਾ ਗਿਆ, ਜੋ ਕਿ ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉਪਰਾਲਾ ਹੈ।

ਟਾਟਾ ਸਮੂਹ ਨੇ ਦੱਸਿਆ ਕਿ ਇੱਕ ਐਮਰਜੈਂਸੀ ਸਹਾਇਤਾ ਕੇਂਦਰ ਕਾਇਮ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਸਹਾਇਤਾ ਟੀਮ ਤਾਇਨਾਤ ਕੀਤੀ ਗਈ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video