ADVERTISEMENT

ADVERTISEMENT

T20 ਵਰਲਡ ਕੱਪ 2026: 'ਪਲੇਅਰ ਆਫ਼ ਦ ਟੂਰਨਾਮੈਂਟ' ਦੇ ਦਾਅਵੇਦਾਰ

8 ਮਾਰਚ ਨੂੰ ਨਰੇਂਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੁਕਾਬਲਾ ਹੋਵੇਗਾ

T20 ਵਰਲਡ ਕੱਪ 2026 / Instagram/@t20worldcup

T20 ਵਰਲਡ ਕੱਪ ਆਪਣੇ ਅੰਤਿਮ ਪੜਾਅ 'ਤੇ ਹੈ, ਜਿੱਥੇ 8 ਮਾਰਚ ਨੂੰ ਨਰੇਂਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੁਕਾਬਲਾ ਹੋਵੇਗਾ। ਇਸ ਦੌਰਾਨ ICC ਨੇ ਟੂਰਨਾਮੈਂਟ ਦੇ ਅੱਠ ਸਰਵੋਤਮ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ।

1. ਸੰਜੂ ਸੈਮਸਨ (ਭਾਰਤ)

ਸੰਜੂ ਸੈਮਸਨ ਦਾ ਪ੍ਰਦਰਸ਼ਨ ਹਰ ਮੈਚ ਦੇ ਨਾਲ ਨਿਖਰਦਾ ਜਾ ਰਿਹਾ ਹੈ। ਉਨ੍ਹਾਂ ਨੇ ਪਿਛਲੇ ਦੋ ਮੈਚਾਂ ਵਿੱਚ ਲਗਾਤਾਰ 'ਪਲੇਅਰ ਆਫ਼ ਦ ਮੈਚ' ਐਵਾਰਡ ਜਿੱਤੇ ਹਨ। ਉਨ੍ਹਾਂ ਨੇ ਵੈਸਟ ਇੰਡੀਜ਼ ਵਿਰੁੱਧ 50 ਗੇਂਦਾਂ ਵਿੱਚ ਨਾਬਾਦ 97 ਦੌੜਾਂ ਲਗਾਈਆਂ ਅਤੇ ਸੈਮੀਫਾਈਨਲ ਵਿੱਚ 42 ਗੇਂਦਾਂ ਵਿੱਚ ਤੇਜ਼ ਤਰਾਰ 89 ਦੌੜਾਂ ਲਗਾਕੇ ਟੀਮ ਨੂੰ ਜਿੱਤ ਦੇ ਨਜ਼ਦੀਕ ਪਹੁੰਚਾਇਆ। 
 
2. ਵਿਲ ਜੈਕਸ (ਇੰਗਲੈਂਡ)

ਜੈਕਸ ਨੇ ਟੂਰਨਾਮੈਂਟ ਵਿੱਚ ਚਾਰ ਵਾਰ 'ਪਲੇਅਰ ਆਫ਼ ਦ ਮੈਚ' ਦਾ ਖਿਤਾਬ ਜਿੱਤਿਆ। ਉਨ੍ਹਾਂ ਨੇ ਇੱਕ ਫਿਨਿਸ਼ਰ ਵਜੋਂ 226 ਦੌੜਾਂ ਬਣਾਈਆਂ। ਇਟਲੀ ਵਿਰੁੱਧ ਉਨ੍ਹਾਂ ਨੇ ਸਿਰਫ 22 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਵਿਰੁੱਧ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਵਿਰੁੱਧ ਵੀ ਆਲਰਾਊਂਡ ਪ੍ਰਦਰਸ਼ਨ ਕੀਤਾ।

3. ਸਾਹਿਬਜ਼ਾਦਾ ਫਰਹਾਨ (ਪਾਕਿਸਤਾਨ)

ਪਾਕਿਸਤਾਨ ਦੇ ਇਸ ਸਲਾਮੀ ਬੱਲੇਬਾਜ਼ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 6 ਪਾਰੀਆਂ ਵਿੱਚ 383 ਦੌੜਾਂ ਬਣਾਈਆਂ, ਜੋ ਕਿਸੇ ਵੀ ਇੱਕ T20 ਵਰਲਡ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਹੈ। ਉਹ ਇੱਕੋ ਸੀਜ਼ਨ ਵਿੱਚ ਦੋ ਸੈਂਕੜੇ (ਸ਼੍ਰੀਲੰਕਾ ਅਤੇ ਨਾਮੀਬੀਆ ਵਿਰੁੱਧ) ਲਗਾਉਣ ਵਾਲੇ ਪਹਿਲੇ ਖਿਡਾਰੀ ਬਣੇ।

4. ਲੁੰਗੀ ਐਨਗਿਡੀ (ਦੱਖਣੀ ਅਫਰੀਕਾ)

ਦੱਖਣੀ ਅਫਰੀਕਾ ਦੇ ਸਭ ਤੋਂ ਭਰੋਸੇਮੰਦ ਤੇਜ਼ ਗੇਂਦਬਾਜ਼ ਨੇ ਕੈਨੇਡਾ ਵਿਰੁੱਧ 4 ਵਿਕਟਾਂ ਅਤੇ ਅਫਗਾਨਿਸਤਾਨ ਵਿਰੁੱਧ 3 ਵਿਕਟਾਂ ਲਈਆਂ। ਸੁਪਰ-8 ਵਿੱਚ ਵੈਸਟ ਇੰਡੀਜ਼ ਵਿਰੁੱਧ ਵੀ 3 ਵਿਕਟਾਂ ਲੈਕੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।

5. ਐਡਨ ਮਾਰਕਰਮ (ਦੱਖਣੀ ਅਫਰੀਕਾ)

ਮਾਰਕਰਮ ਨੇ ਆਪਣੀ ਟੀਮ ਲਈ ਤਿੰਨ ਅਰਧ-ਸੈਂਕੜੇ ਲਗਾਏ। ਨਿਊਜ਼ੀਲੈਂਡ ਵਿਰੁੱਧ 176 ਦੌੜਾਂ ਦਾ ਪਿੱਛਾ ਕਰਦਿਆਂ ਨਾਬਾਦ 86 ਅਤੇ ਵੈਸਟ ਇੰਡੀਜ਼ ਵਿਰੁੱਧ 177 ਦੇ ਟੀਚੇ ਦਾ ਪਿੱਛਾ ਕਰਦੇ ਹੋਏ ਫਿਰ ਤੋਂ ਨਾਬਾਦ 86 ਦੌੜਾਂ ਬਣਾਈਆਂ।

6. ਰਚਿਨ ਰਵਿੰਦਰਾ (ਨਿਊਜ਼ੀਲੈਂਡ)

ਇਸ ਖਿਡਾਰੀ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਮੈਚ ਨੂੰ ਪ੍ਰਭਾਵਿਤ ਕੀਤਾ। ਰਵਿੰਦਰਾ ਨੇ ਸ਼੍ਰੀਲੰਕਾ ਵਿਰੁੱਧ 32 ਦੌੜਾਂ ਬਣਾਈਆਂ ਅਤੇ 4/27 ਵਿਕਟਾਂ ਲਈਆਂ। ਇੰਗਲੈਂਡ ਵਿਰੁੱਧ ਵੀ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

7. ਸ਼ੈਡਲੇ ਵੈਨ ਸ਼ਾਲਕਵਿਕ (ਅਮਰੀਕਾ)

ਅਮਰੀਕੀ ਤੇਜ਼ ਗੇਂਦਬਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਭਾਰਤ ਵਿਰੁੱਧ 4 ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ੀ ਨੂੰ 77/6 'ਤੇ ਲਿਆ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਰੁੱਧ ਵੀ 25 ਦੌੜਾਂ ਦੇ ਕੇ 4 ਵਿਕਟਾਂ ਲਈਆਂ।

8. ਟਿਮ ਸੀਫਰਟ (ਨਿਊਜ਼ੀਲੈਂਡ)

ਨਿਊਜ਼ੀਲੈਂਡ ਨੂੰ ਫਾਈਨਲ ਵਿੱਚ ਪਹੁੰਚਾਉਣ ਵਿੱਚ ਸੀਫਰਟ ਦਾ ਵੱਡਾ ਹੱਥ ਰਿਹਾ। ਉਨ੍ਹਾਂ ਨੇ 8 ਮੈਚਾਂ ਵਿੱਚ 274 ਦੌੜਾਂ ਬਣਾਈਆਂ। ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਵਿਰੁੱਧ ਉਨ੍ਹਾਂ ਦੀ 58 ਦੌੜਾਂ ਦੀ ਪਾਰੀ ਸਭ ਤੋਂ ਅਹਿਮ ਰਹੀ।

Comments

Related