ADVERTISEMENTs

ਨੀਰਜ ਚੋਪੜਾ ਤੀਜੀ ਵਾਰ ਡਾਇਮੰਡ ਲੀਗ ਵਿੱਚ ਉਪ ਜੇਤੂ, ਜਰਮਨੀ ਦੇ ਜੂਲੀਅਨ ਵੇਬਰ ਨੇ ਜਿੱਤਿਆ ਖਿਤਾਬ

ਹੁਣ ਨੀਰਜ ਦਾ ਅਗਲਾ ਧਿਆਨ 13 ਤੋਂ 21 ਸਤੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਤੇ ਹੋਵੇਗਾ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਇੱਕ ਵਾਰ ਫਿਰ ਡਾਇਮੰਡ ਲੀਗ ਫਾਈਨਲਜ਼ ਵਿੱਚ ਖਿਤਾਬ ਤੋਂ ਖੁੰਝ ਗਏ। ਨੀਰਜ 28 ਅਗਸਤ ਨੂੰ ਜ਼ਿਊਰਿਖ ਵਿੱਚ ਹੋਏ ਫਾਈਨਲ ਵਿੱਚ ਲਗਾਤਾਰ ਤੀਜੀ ਵਾਰ ਉਪ ਜੇਤੂ ਰਹੇ।

ਇਸ ਵਾਰ ਇਹ ਖਿਤਾਬ ਜਰਮਨੀ ਦੇ ਜੂਲੀਅਨ ਵੇਬਰ ਨੇ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਥ੍ਰੋਅ ਨਾਲ ਜਿੱਤਿਆ। ਉਸਨੇ 91.57 ਮੀਟਰ ਦੇ ਥ੍ਰੋਅ ਨਾਲ ਸੀਜ਼ਨ ਅਤੇ ਨਿੱਜੀ ਦੋਵੇਂ ਸਰਵੋਤਮ ਪ੍ਰਾਪਤੀਆਂ ਕੀਤੀਆਂ ਅਤੇ ਪਹਿਲੀ ਵਾਰ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ।

2022 ਵਿੱਚ ਇਹ ਟਰਾਫੀ ਜਿੱਤਣ ਵਾਲੇ ਨੀਰਜ ਇਸ ਵਾਰ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਖਿਤਾਬ ਵਾਪਸ ਨਹੀਂ ਲੈ ਸਕੇ। ਉਹਨਾਂ ਨੇ ਸ਼ੁਰੂ ਵਿੱਚ 84.35 ਮੀਟਰ ਸੁੱਟਿਆ, ਫਿਰ 82 ਮੀਟਰ ਅਤੇ ਇੱਕ ਫਾਊਲ ਨਾਲ, ਉਹ ਤੀਜੇ ਸਥਾਨ 'ਤੇ ਚਲੇ ਗਏ।

ਇਸ ਤੋਂ ਬਾਅਦ ਦੋ ਹੋਰ ਫਾਊਲ ਨੇ ਦਬਾਅ ਵਧਾ ਦਿੱਤਾ। ਪਰ ਆਖਰੀ ਕੋਸ਼ਿਸ਼ ਵਿੱਚ, ਨੀਰਜ ਨੇ ਸ਼ਾਨਦਾਰ 85.01 ਮੀਟਰ ਸੁੱਟ ਕੇ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਦੇ 2012 ਲੰਡਨ ਓਲੰਪਿਕ ਚੈਂਪੀਅਨ ਕੇਸ਼ੌਰਨ ਵਾਲਕੋਟ (84.95 ਮੀਟਰ) ਨੂੰ ਹਰਾ ਕੇ ਦੂਜੇ ਸਥਾਨ 'ਤੇ ਰਹੇ।

ਗ੍ਰੇਨਾਡਾ ਦੇ ਮੌਜੂਦਾ ਚੈਂਪੀਅਨ ਐਂਡਰਸਨ ਪੀਟਰਸ ਸਿਰਫ਼ 82.06 ਮੀਟਰ ਹੀ ਸਿੱਟ ਸਕੇ ਅਤੇ ਚੌਥੇ ਸਥਾਨ 'ਤੇ ਰਹੇ। ਹੁਣ ਨੀਰਜ ਦਾ ਅਗਲਾ ਧਿਆਨ 13 ਤੋਂ 21 ਸਤੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਤੇ ਹੋਵੇਗਾ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video