ADVERTISEMENT

ADVERTISEMENT

ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ: ਆਈਪੀਐਲ ਤੇ ਵਰਲਡ ਕੱਪ 2026 ਦੀਆਂ ਤਾਰੀਖਾਂ ਆਈਆਂ ਸਾਹਮਣੇ

ਆਈਪੀਐਲ ਦੇ 19ਵੇਂ ਸੀਜ਼ਨ ਦੀ ਸ਼ੁਰੂਆਤ 26 ਮਾਰਚ ਤੋਂ ਹੋਵੇਗੀ ਅਤੇ ਫਾਈਨਲ 31 ਮਈ ਨੂੰ ਖੇਡਿਆ ਜਾਵੇਗਾ

 IPL IPL / Instagram/@iplt20

ਕ੍ਰਿਕਟ ਪ੍ਰਸ਼ੰਸਕਾਂ ਲਈ ਆਈਪੀਐਲ 2026 ਨੂੰ ਲੈਕੇ ਅਹਿਮ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਆਈਪੀਐਲ ਦੇ 19ਵੇਂ ਸੀਜ਼ਨ ਦੀ ਸ਼ੁਰੂਆਤ 26 ਮਾਰਚ ਤੋਂ ਹੋਵੇਗੀ ਅਤੇ ਇਸਦਾ ਫਾਈਨਲ 31 ਮਈ ਨੂੰ ਖੇਡਿਆ ਜਾਵੇਗਾ। ਲਗਭਗ ਦੋ ਮਹੀਨਿਆਂ ਤੱਕ ਨਾ ਸਿਰਫ਼ ਦੇਸ਼, ਸਗੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਦੌਰਾਨ ਹੋਣ ਵਾਲੇ ਮੈਚਾਂ 'ਤੇ ਟਿਕੀਆਂ ਰਹਿਣਗੀਆਂ।

ਇਸ ਵਾਰ ਵੀ ਸਾਰੀਆਂ 10 ਟੀਮਾਂ ਪੂਰੀ ਤਰ੍ਹਾਂ ਤਿਆਰ ਹਨ; ਕੋਈ ਪੁਰਾਣੇ ਹਿਸਾਬ ਚੁਕਾਉਣ ਉਤਰੇਗੀ ਤਾਂ ਕੋਈ ਨਵਾਂ ਇਤਿਹਾਸ ਰਚਣ। ਆਈਪੀਐਲ 2026 ਦੇ ਸ਼ਡਿਊਲ ਦੀਆਂ ਤਰੀਕਾਂ ਆਉਣ ਕਾਰਨ ਪਾਕਿਸਤਾਨ ਵਿੱਚ ਹੜਕੰਪ ਮਚ ਗਿਆ ਹੈ, ਕਿਉਂਕਿ ਇਸ ਨਾਲ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਦਰਅਸਲ, ਆਈਪੀਐਲ ਦੀਆਂ ਤਾਰੀਖਾਂ ਸਾਹਮਣੇ ਆਉਂਦੇ ਹੀ ਪਾਕਿਸਤਾਨ ਕ੍ਰਿਕਟ ਬੋਰਡ ਬਹੁਤ ਪਰੇਸ਼ਾਨ ਹੋ ਗਿਆ ਹੈ ਕਿਉਂਕਿ ਪਾਕਿਸਤਾਨ ਸੁਪਰ ਲੀਗ ਦਾ 11ਵਾਂ ਸੀਜ਼ਨ (PSL 11) ਵੀ 26 ਮਾਰਚ ਨੂੰ ਹੀ ਸ਼ੁਰੂ ਹੋਣ ਵਾਲਾ ਹੈ ਅਤੇ ਉਸ ਦਾ ਫਾਈਨਲ 3 ਮਈ ਨੂੰ ਖੇਡਿਆ ਜਾਵੇਗਾ। ਇਸ ਦਾ ਮਤਲਬ ਸਾਫ਼ ਹੈ ਕਿ PSL ਦਾ ਪੂਰਾ ਟੂਰਨਾਮੈਂਟ ਉਸ ਸਮੇਂ ਖੇਡਿਆ ਜਾਵੇਗਾ, ਜਦੋਂ ਭਾਰਤ ਵਿੱਚ ਆਈਪੀਐਲ ਦਾ ਰੋਮਾਂਚ ਸਿਖਰਾਂ 'ਤੇ ਹੋਵੇਗਾ। 

ਆਈਪੀਐਲ ਤੋਂ ਇਲਾਵਾ ਇਹ ਵੀ ਖਬਰ ਸਾਹਮਣੇ ਆਈ ਕਿ 2026 ਟੀ-20 ਵਰਲਡ ਕੱਪ 7 ਫਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਵੇਗਾ। 2026 ਵਰਲਡ ਕੱਪ ਫਰਵਰੀ-ਮਾਰਚ ਦੇ ਮਹੀਨੇ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। 

ਹਾਲ ਹੀ ਵਿਚ IPL 2026 ਦੀ ਮਿੰਨੀ ਆਕਸ਼ਨ ਵੀ ਮੁਕੰਮਲ ਹੋ ਚੁੱਕੀ ਹੈ, ਜਿਸ ਵਿੱਚ 77 ਖਿਡਾਰੀਆਂ 'ਤੇ ਲਗਭਗ 215.45 ਕਰੋੜ ਰੁਪਏ ਖਰਚ ਕੀਤੇ ਗਏ। ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ ਇਸ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ, ਜਿਨ੍ਹਾਂ ਨੂੰ KKR ਨੇ 25.2 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ ਹੈ। ਉਨ੍ਹਾਂ ਤੋਂ ਇਲਾਵਾ ਮਥੀਸ਼ਾ ਪਥੀਰਾਨਾ ਅਤੇ ਲਿਆਮ ਲਿਵਿੰਗਸਟੋਨ 'ਤੇ ਵੀ ਟੀਮਾਂ ਨੇ ਖੂਬ ਪੈਸਾ ਖਰਚਿਆ ਹੈ।

Comments

Leave A Comment

Required fields are marked (*).

Related

Talk to us?