ਸਿੰਗਾਪੁਰ ਦੇ ਸਭ ਤੋਂ ਬਜ਼ੁਰਗ ਓਲੰਪੀਅਨ ਅਤੇ ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ ਮੰਗਲਵਾਰ ਨੂੰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਗਿੱਲ ਆਪਣੇ ਪਿੱਛੇ 92 ਸਾਲਾਂ ਦੀ ਪਤਨੀ ਸੁਰਜੀਤ ਕੌਰ, ਪੰਜ ਬੱਚੇ, 10 ਪੋਤੇ-ਪੋਤੀਆਂ ਅਤੇ ਪੰਜ ਪੜਪੋਤੇ-ਪੜਪੋਤੀਆਂ ਛੱਡ ਗਏ ਹਨ।
ਪਰਿਵਾਰ ਅਤੇ ਦੋਸਤ ਗਿੱਲ ਨੂੰ ਇੱਕ ਖੇਡ-ਪ੍ਰੇਮੀ ਵਿਅਕਤੀ ਵਜੋਂ ਯਾਦ ਕਰਦੇ ਹਨ ਜਿਨ੍ਹਾਂ ਦੀ ਅਣਥੱਕ ਮਿਹਨਤ ਅਤੇ ਖੇਡ ਭਾਵਨਾ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਵੱਡੇ ਬੇਟੇ ਅਤੇ ਮਨੋਵਿਗਿਆਨੀ ਡਾ. ਮੇਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਪਿਛਲੇ ਸਾਲ ਫਰਵਰੀ ਵਿੱਚ ਰੀੜ ਦੀ ਹੱਡੀ ਟੁੱਟ ਗਈ ਸੀ, ਪਰ ਉਹ ਤਿੰਨ ਮਹੀਨਿਆਂ ਵਿੱਚ ਠੀਕ ਹੋ ਗਏ ਸਨ। ਹਾਲਾਂਕਿ ਬਾਅਦ 'ਚ ਕਿਡਨੀ ਫੇਲ੍ਹ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ।
ਸਿੰਗਾਪੁਰ ਨੈਸ਼ਨਲ ਓਲੰਪਿਕ ਕੌਂਸਲ ਦੇ ਪ੍ਰਧਾਨ ਗ੍ਰੇਸ ਫੂ ਨੇ ਕਿਹਾ ਕਿ ਉਹ ਗਿੱਲ ਦੇ ਦਿਹਾਂਤ ਦੀ ਖ਼ਬਰ ਤੋਂ ਦੁਖੀ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜੀਤ ਸਿੰਘ ਆਪਣੇ ਸਮੇਂ ਦੇ ਸਰਵੋਤਮ ਖਿਡਾਰੀ ਸਨ। ਉਹ ਆਪਣੇ ਪ੍ਰਤੀਯੋਗੀ ਖੇਡ ਕੈਰੀਅਰ ਤੋਂ ਬਾਅਦ ਸਿੰਗਾਪੁਰ ਖੇਡਾਂ ਵਿੱਚ ਸਰਗਰਮ ਰਹੇ ਅਤੇ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਬਹੁਤ ਯਾਦ ਆਵੇਗੀ।
ਸਿੰਗਾਪੁਰ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਮਥਾਵਨ ਦੇਵਦਾਸ ਨੇ ਕਿਹਾ,“ਮੈਂ ਉਸ ਨੂੰ 50 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਸੀ ਜਦੋਂ ਉਹ ਸਕੂਲ ਅਧਿਆਪਕ ਸਨ। ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਸਨ। ਉਹ ਅਜਿਹੇ ਵਿਅਕਤੀ ਸਨ ਜੋ 90 ਸਾਲ ਦੀ ਉਮਰ ਤੋਂ ਬਾਅਦ ਵੀ ਬਹੁਤ ਸਰਗਰਮ ਸਨ। ਉਹ ਅਜੇ ਵੀ ਗੋਲਫ ਖੇਡ ਰਹੇ ਸਨ। ਉਹ ਖਿਡਾਰੀਆਂ ਨਾਲ ਗੱਲਬਾਤ ਕਰਨ ਅਤੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਹਮੇਸ਼ਾ ਉਪਲਬਧ ਰਹਿੰਦੇ ਸਨ। ਅਸਲ ਵਿੱਚ ਉਹ ਸਾਡੇ ਸਾਰਿਆਂ ਲਈ ਇੱਕ ਜਿਉਂਦੀ ਜਾਗਦੀ ਪ੍ਰੇਰਨਾ ਸਨ।"
Comments
Start the conversation
Become a member of New India Abroad to start commenting.
Sign Up Now
Already have an account? Login