ADVERTISEMENTs

ਗੁਰਦਾਸਪੁਰ ਜੇਲ੍ਹ 'ਚ ਕੈਦੀਆਂ ਦਾ ਹੰਗਾਮਾ, ਕਰਨੀ ਪਈ ਇਹ ਕਾਰਵਾਈ

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕੈਦੀ ਕਥਿਤ ਤੌਰ 'ਤੇ ਜੇਲ ਸਟਾਫ ਦੇ ਦੁਰਵਿਵਹਾਰ, ਸਹੀ ਡਾਕਟਰੀ ਇਲਾਜ ਨਾ ਮਿਲਣ ਅਤੇ ਸਖਤ ਪਾਬੰਦੀਆਂ ਤੋਂ ਪਰੇਸ਼ਾਨ ਸਨ।

ਸੀਆਰਪੀਐਫ ਦੀ ਟੁਕੜੀ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ / social media

ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੀ ਕੇਂਦਰੀ ਜੇਲ 'ਚ ਕਰਮਚਾਰੀਆਂ ਦੇ ਮਾੜੇ ਵਿਵਹਾਰ ਤੋਂ ਪਰੇਸ਼ਾਨ ਕੈਦੀਆਂ ਨੇ ਪਥਰਾਅ ਕੀਤਾ ਅਤੇ ਭੰਨਤੋੜ ਕੀਤੀ। ਇਸ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

 

ਅਧਿਕਾਰੀਆਂ ਨੇ ਦੱਸਿਆ ਕਿ ਧਾਰੀਵਾਲ ਥਾਣਾ ਇੰਚਾਰਜ ਮਨਦੀਪ ਸਿੰਘ ਸਮੇਤ ਪੰਜ ਪੁਲੀਸ ਮੁਲਾਜ਼ਮ ਤੇ ਕੁਝ ਕੈਦੀ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿੱਚ ਝੜਪ ਹੋ ਗਈ ਸੀ।


ਕਥਿਤ ਤੌਰ 'ਤੇ ਕੈਦੀ ਜੇਲ੍ਹ ਸਟਾਫ ਦੇ ਦੁਰਵਿਵਹਾਰ, ਸਹੀ ਡਾਕਟਰੀ ਇਲਾਜ ਦੀ ਘਾਟ ਅਤੇ ਸਖ਼ਤ ਪਾਬੰਦੀਆਂ ਤੋਂ ਪ੍ਰੇਸ਼ਾਨ ਸਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਉਪ ਮੰਡਲ ਮੈਜਿਸਟਰੇਟ ਨੂੰ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। 

ਗੋਪਾ ਗੈਂਗਸਟਰ ਅਤੇ ਹੁਸ਼ਿਆਰਪੁਰ ਗੈਂਗ ਨਾਲ ਸਬੰਧਤ ਕੈਦੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਦੋਹਾਂ ਧੜਿਆਂ ਨੂੰ ਵੱਖ ਕਰਨਾ ਸ਼ੁਰੂ ਕੀਤਾ ਤਾਂ ਕੈਦੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

 

ਕਿਸੇ ਤਰ੍ਹਾਂ ਪੁਲਿਸ ਵਾਲਿਆਂ ਨੇ ਆਪਣੀ ਜਾਨ ਬਚਾਈ। ਅਜਿਹੇ 'ਚ ਥਾਣਾ ਧਾਰੀਵਾਲ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਐਸਆਈ ਅਤੇ ਐਸਐਚਓ ਪੁਲੀਸ ਫੋਰਸ ਨਾਲ ਪੁੱਜੇ, ਕੈਦੀਆਂ ਨੇ ਉਨ੍ਹਾਂ ’ਤੇ ਪਥਰਾਅ ਵੀ ਕੀਤਾ। ਕੈਦੀਆਂ ਨੂੰ ਬਾਹਰ ਕੱਢਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

ਗੁਰਦਾਸਪੁਰ ਘਟਨਾ ਦੇ ਮੱਦੇਨਜ਼ਰ ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ।

 

ਇਸ ਤੋਂ ਇਲਾਵਾ ਸੀਆਰਪੀਐਫ ਦੀ ਟੁਕੜੀ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਸਨ।

ਗੁਰਦਾਸਪੁਰ ਜੇਲ੍ਹ ਵਿੱਚ ਇਸ ਤੋਂ ਪਹਿਲਾਂ ਵੀ ਮਾਰਚ 2017 ਵਿੱਚ ਹੰਗਾਮਾ ਹੋਇਆ ਸੀ। ਕੈਦੀਆਂ ਨੇ ਜੇਲ੍ਹ ਕਰਮਚਾਰੀਆਂ 'ਤੇ ਪਥਰਾਅ ਵੀ ਕੀਤਾ। ਇੰਨਾ ਹੀ ਨਹੀਂ ਉਹ ਜੇਲ੍ਹ ਦੀ ਬੈਰਕ 'ਤੇ ਚੜ੍ਹ ਕੇ ਨਾਅਰੇਬਾਜ਼ੀ ਵੀ ਕਰਦੇ ਰਹੇ ਸਨ। 

 

Comments

Related