ADVERTISEMENT

ADVERTISEMENT

ਈਰਾਨ-ਇਜ਼ਾਰਾਈਲ ਦੀ ਜੰਗ ਵਿਚਾਲੇ ਪੰਜਾਬੀਆਂ ਲਈ ਖੜੀ ਹੋਈ ਵੱਡੀ ਮੁਸੀਬਤ

ਤਿੰਨ ਪੰਜਾਬੀ, ਜੋ ਗੈਰ-ਕਾਨੂੰਨੀ ਰਸਤੇ ਰਾਹੀਂ ਆਸਟ੍ਰੇਲੀਆ ਗਏ ਸਨ, ਈਰਾਨ ਵਿੱਚ ਕਥਿਤ ਤੌਰ 'ਤੇ ਅਗਵਾ ਕਰ ਲਏ ਗਏ ਹਨ

ਈਰਾਨ 'ਚ ਅਗਵਾ ਹੋਏ ਪੰਜਾਬ ਦੇ 3 ਨੌਜਵਾਨ / dynamitenews

ਈਰਾਨ ਅਤੇ ਇਜ਼ਾਰਾਈਲ ਵਿਚਾਲੇ ਚੱਲ ਰਹੀ ਜੰਗ ਨੇ ਪੂਰੇ ਵਿਸ਼ਵ 'ਚ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤਣਾਅ ਵਿਚਕਾਰ ਪੰਜਾਬ ਦੇ 3 ਨੌਜਵਾਨ ਵੱਡੀ ਮੁਸੀਬਤ ਵਿਚ ਫੱਸ ਗਏ ਹਨ। ਇਹ ਖ਼ਬਰ ਸਾਹਮਣੇ ਆਈ ਹੈ ਕਿ ਤਿੰਨ ਪੰਜਾਬੀ, ਜੋ ਗੈਰ-ਕਾਨੂੰਨੀ ਰਸਤੇ ਰਾਹੀਂ ਆਸਟ੍ਰੇਲੀਆ ਗਏ ਸਨ, ਈਰਾਨ ਵਿੱਚ ਕਥਿਤ ਤੌਰ 'ਤੇ ਅਗਵਾ ਕਰ ਲਏ ਗਏ ਹਨ। ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਈਰਾਨੀ ਅਧਿਕਾਰੀਆਂ ਤੋਂ ਸਹਾਇਤਾ ਮੰਗੀ ਹੈ। ਅਗਵਾ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਗਰੂਰ ਦੇ ਰਹਿਣ ਵਾਲੇ ਹੁਸ਼ਨਪ੍ਰੀਤ ਸਿੰਘ, ਸ਼ਹੀਦ ਭਗਤ ਸਿੰਘ ਨਗਰ (ਐਸਬੀਐਸ ਨਗਰ) ਦੇ ਰਹਿਣ ਵਾਲੇ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ।

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਤਿੰਨਾਂ ਨੌਜਵਾਨਾਂ ਨੂੰ ਪੰਜਾਬ ਸਥਿਤ ਟ੍ਰੈਵਲ ਏਜੰਟਾਂ ਨੇ ਦੁਬਈ-ਈਰਾਨ ਰੂਟ ਰਾਹੀਂ ਆਸਟ੍ਰੇਲੀਆ ਜਾਣ ਦਾ ਸੁਰੱਖਿਅਤ ਰਸਤਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੂੰ ਅੱਗੇ ਦੀ ਯਾਤਰਾ ਤੋਂ ਪਹਿਲਾਂ ਈਰਾਨ ਵਿੱਚ ਰਿਹਾਇਸ਼ ਦਾ ਭਰੋਸਾ ਦਿੱਤਾ ਗਿਆ। ਹਾਲਾਂਕਿ, ਈਰਾਨ ਵਿੱਚ ਉਤਰਨ ਤੋਂ ਥੋੜ੍ਹੀ ਦੇਰ ਬਾਅਦ, ਉਨ੍ਹਾਂ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ।

ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ (NAPA) ਨਾਰਥ ਅਮਰੀਕਨ ਪੰਜਾਬੀ ਅਸੋਸੀਏਸ਼ਨ ਦੇ ਏਗਜ਼ਿਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕਰਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਚਹਿਲ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਜਾਨ ਖਤਰੇ 'ਚ ਹੈ।

ਦੱਸਣਯੋਗ ਹੈ ਕਿ ਪੰਜਾਬ 'ਚ ਮੌਜੂਦ ਕੁਝ ਏਜੰਟਾਂ ਨੇ ਇਨ੍ਹਾਂ ਤਿੰਨੋ ਨੌਜਵਾਨਾਂ ਤੋਂ 18-18 ਲੱਖ ਰੁਪਏ ਲਏ ਸਨ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਕਾਨੂੰਨੀ ਮਾਈਗਰੇਸ਼ਨ ਰੂਟ ਰਾਹੀਂ ਆਸਟ੍ਰੇਲੀਆ ਭੇਜਿਆ ਜਾਵੇਗਾ। ਪਰ ਈਰਾਨ ਵਿੱਚ ਇਨ੍ਹਾਂ ਨੂੰ ਬੰਧਕ ਬਣਾਇਆ ਗਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਹੁਣ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਹਨ।

Comments

Related