ਪੰਜਾਬ ਵਿਧਾਨ ਸਭਾ ’ਚ ਪੋਸਤ ਦੀ ਖੇਤੀ ਬਾਰੇ ਹੋਈ ਚਰਚਾ
ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਕਿ ਮੱਧ ਪ੍ਰਦੇਸ਼ ਪੋਸਤ ਦੀ ਖੇਤੀ ਕਰ ਰਿਹਾ ਹੈ, ਰਾਜਸਥਾਨ ਨੇ ਵੀ ਪੋਸਤ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵੀ ਖੇਤੀ ਸ਼ੁਰੂ ਕਰਨ ਜਾ ਰਿਹਾ ਹੈ ਤੇ ਅਜਿਹੇ ਵਿੱਚ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਪ੍ਰਤੀਕ ਤਸਵੀਰ / ਵੀਕੀਪੀਡੀਆ
ਪੰਜਾਬ ਵਿੱਚ ਸਮੇਂ-ਸਮੇਂ 'ਤੇ ਪੋਸਤ (ਜਿਸ ਤੋਂ ਅਫੀਮ ਤਿਆਰ ਹੁੰਦੀ ਹੈ) ਦੀ ਖੇਤੀ ਸ਼ੁਰੂ ਕਰਨ ਬਾਰੇ ਅਵਾਜਾਂ ਉੱਠਦੀਆਂ ਰਹਿੰਦੀਆਂ ਹਨ। ਇਸ ਵਾਰ ਪੋਸਤ ਦੀ ਖੇਤੀ ਦੀ ਚਰਚਾ ਪੰਜਾਬ ਦੀ ਵਿਧਾਨ ਸਭਾ 'ਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਹੋਈ।
ਪਿਛਲੇ ਸੈਸ਼ਨਾਂ ਵਾਂਗ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਹੋਵੇ ਅਤੇ ਨੌਜਵਾਨਾਂ ਨੂੰ ਸੰਥੈਟਿਕ ਨਸ਼ਿਆਂ ਦੀ ਗ੍ਰਿਫ਼ਤ ਵਿੱਚੋਂ ਬਚਾਇਆ ਜਾ ਸਕੇ। ਇਸ ਦੀ ਮੰਗ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕ ਸਮੇਂ-ਸਮੇਂ ਚੁੱਕਦੇ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੱਧਪ੍ਰਦੇਸ਼ ਪੋਸਤ ਦੀ ਖੇਤੀ ਕਰ ਰਿਹਾ ਹੈ, ਰਾਜਸਥਾਨ ਨੇ ਵੀ ਪੋਸਤ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵੀ ਖੇਤੀ ਸ਼ੁਰੂ ਕਰਨ ਜਾ ਰਿਹਾ ਹੈ ਤੇ ਅਜਿਹੇ ਵਿੱਚ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਪੋਸਤ ਨਾਲ ਕਿਸੇ ਦੀ ਵੀ ਮੌਤ ਨਹੀਂ ਹੁੰਦੀ। ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਮੌਜੂਦ ਸਾਰੇ ਵਿਧਾਇਕ ਇਸ ਦੇ ਪੱਖ ਵਿੱਚ ਹਨ।
ਨਸ਼ਿਆਂ ਨਾਲ 425 ਮੌਤਾਂ
ਸੈਸ਼ਨ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸੰਥੇਟਿਕ ਨਸ਼ਿਆਂ ’ਤੇ ਸ਼ਿਕੰਜਾ ਕਸਣ ਦਾ ਮੁੱਦਾ ਚੁੱਕਿਆ। ਵਿਧਾਇਕ ਨੇ ਕਿਹਾ ਕਿ ਸੰਥੈਟਿਕ ਨਸ਼ਿਆਂ ਨਾਲ 2020 ਤੋਂ 31 ਮਾਰਚ 2023 ਤੱਕ ਬਾਅਦ 266 ਮੌਤਾਂ ਹੋਈਆਂ ਅਤੇ ਅਪ੍ਰੈਲ 2023 ਤੋਂ ਲੈ ਕੇ ਇਸ ਸਾਲ ਮਾਰਚ ਤੱਕ 159 ਮੌਤਾਂ ਹੋ ਚੁੱਕੀਆਂ ਹਨ। ਅਜਿਹੇ ਵਿੱਚ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਪਠਾਨਮਾਜਰਾ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਸਬੰਧ ਵਿੱਚ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਪੋਸਤ ਦੀ ਖੇਤੀ ਬਾਰੇ ਸਰਕਾਰ ਦੀ ਕੀ ਮਨਸ਼ਾ ਹੈ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੰਤਰੀ ਖੁੱਡੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਹਿਲਾਂ ਵੀ ਪੰਜਾਬ ਅੰਦਰ ਪੋਸਤ ਅਤੇ ਅਫੀਮ ਦੇ ਠੇਕੇ ਹੁੰਦੇ ਸਨ, ਇਹ ਗੱਲ ਪਤਾ ਕਰਕੇ ਦੱਸੀ ਜਾਵੇ ਕਿ ਇਨ੍ਹਾਂ ਨੂੰ ਕਦੋਂ ਅਤੇ ਕਿਉਂ ਬੰਦ ਕੀਤਾ ਗਿਆ।
ਆਪਣੇ ਜਵਾਬ ਵਿੱਚ ਮੰਤਰੀ ਖੁੱਡੀਆਂ ਨੇ ਕਿਹਾ ਇਸ ਸਵਾਲ ਨਾਲ ਵਿਧਾਨ ਸਭਾ ਅੰਦਰ ਸਾਰਿਆਂ ਦੇ ਚਿਹਰੇ ਖਿੜ ਗਏ ਹਨ ਅਤੇ ਉਹ ਵੀ ਉਸ ਉਮਰ ਵੱਲ ਵਧ ਰਹੇ ਹਨ ਜਦੋਂ ਉਨ੍ਹਾਂ ਨੂੰ ਅਫੀਮ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਫਿਲਹਾਲ ਪੰਜਾਬ ਸਰਕਾਰ ਦੀ ਪੋਸਤ ਦੀ ਖੇਤੀ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਕਿਉਂਕਿ ਇਹ ਵੀ ਇੱਕ ਨਸ਼ਾ ਹੈ।
ਨੌਜਵਾਨਾਂ ਦੀ ਸੰਥੈਟਿਕ ਨਸ਼ਿਆਂ ਨਾਲ ਦੁਰਗਤੀ ਕਾਰਨ ਪੰਜਾਬ ਅੰਦਰ 136 ਆਈਵੀਐੱਫ ਕੇਂਦਰ ਖੁੱਲ੍ਹੇ
ਵਿਧਾਇਕ ਪਠਾਨਮਾਜਰਾ ਨੇ ਇਹ ਗੱਲ ਵੀ ਆਖੀ ਕਿ ਸੰਥੈਟਿਕ ਨਸ਼ਿਆਂ ਨਾਲ ਨੌਜਵਾਨਾਂ ਦੀ ਦੁਰਗਤੀ ਇਸ ਕਦਰ ਹੋ ਚੁੱਕੀ ਹੈ ਕਿ ਪੰਜਾਬ ਅੰਦਰ 136 ਆਈਵੀਐੱਫ (ਇਨ ਵਿਟਰੋ ਫਰਟਿਲਾਈਜ਼ੇਸ਼ਨ) ਕੇਂਦਰ ਖੁੱਲ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਈਵੀਐੱਫ ਕੇਂਦਰ ਖੁੱਲ੍ਹਣ ਦਾ ਕਾਰਨ ਹੈ ਕਿ ਨੌਜਵਾਨਾਂ ਨੇ ਸੰਥੈਟਿਕ ਨਸ਼ਿਆਂ ਜਿਵੇਂ ਕਿ ਸਮੈਕ, ਗੋਲੀਆਂ, ਚਿੱਟਾ ਆਦਿ ਨਾਲ ਆਪਣੇ ਆਪ ਨੂੰ ਅਤੇ ਆਪਣੀ ਸ਼ਕਤੀ ਨੂੰ ਬਰਬਾਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਭਾਵੇਂ ਪੰਜਾਬ ਨੂੰ 2017 ਵਿੱਚ ਪ੍ਰਭਾਵਿਤ ਕਰ ਦਿੱਤਾ ਸੀ ਪਰ ਮੌਜੂਦਾ ਸਮੇਂ ਦੇ ਹਾਲਾਤ ਬਹੁਤ ਗੰਭੀਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ਵਿੱਚ ਪੰਜਾਬ ਅਦੰਰ ਬਜ਼ੁਰਗ ਅਫੀਮ ਅਤੇ ਪੋਸਤ ਖਾਂਦੇ ਸਨ ਅਤੇ ਖੇਤਾਂ ਅੰਦਰ ਕੰਮ ਵੀ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਬਜ਼ੁਰਗਾਂ ਦੀ ਮੌਤ ਅਫੀਮ ਕਰਕੇ ਹੋਈ ਹੋਵੇ।
ਗਿਆਨੀ ਜੈਲ ਸਿੰਘ ਨੇ ਅਫੀਮ ਦੇ ਠੇਕੇ ਬੰਦ ਕਰਵਾਏ
ਵਿਧਾਨ ਸਭਾ ਦੇ ਸਪੀਕਰ ਦੇ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਹਰ ਸਹਾਇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਰਾਸ਼ਟਰਪਤੀ ਰਾਹੀਂ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਪੋਸਤ (ਅਫੀਮ) ਦੀ ਖੇਤੀ ਬੰਦ ਕਰਵਾਈ ਕਿਉਂਕਿ ਬਹੁਤ ਪੰਜਾਬੀ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਅਤੇ ਖੇਡ ਮੈਦਾਨਾਂ ਵਿੱਚ ਸ਼ਾਮਲ ਹੁੰਦੇ ਸਨ।
ADVERTISEMENT
Latest News
- ਭਾਰਤੀ ਦੂਤਾਵਾਸ ਦੇ ਨਾਮ 'ਤੇ ਧੋਖਾਧੜੀ,...
27 Aug, 2025
- 4,000 ਨਿਊਯਾਰਕ ਵਾਸੀਆਂ ਨੇ ਮਮਦਾਨੀ ਦੇ...
27 Aug, 2025
- ਅਮਰੀਕੀ ਸੁਪਨਾ ਲੱਖਾਂ ਲੋਕਾਂ ਦੀ ਪਹੁੰਚ...
27 Aug, 2025
- ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਮੈਡੀਕੇਡ ਤੇ SNAP...
27 Aug, 2025
- ਭਾਰਤੀ ਖੋਜਕਰਤਾਵਾਂ ਦਾ ਕੋਈ ਵੱਡਾ ਬ੍ਰੇਨ...
27 Aug, 2025
- ਟਰੰਪ ਦਾ ਭਾਰਤ 'ਤੇ 50% ਟੈਰਿਫ,...
27 Aug, 2025
- ਭਾਰਤ ਵਿੱਚ ਔਨਲਾਈਨ ਗੇਮਿੰਗ 'ਤੇ ਪਾਬੰਦੀ,...
26 Aug, 2025
E Paper
Video
Comments
Start the conversation
Become a member of New India Abroad to start commenting.
Sign Up Now
Already have an account? Login