ਪੰਜਾਬ ਦੇ ਇਸ ਪਿੰਡ ਵਿੱਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ |
October 2025 4 views 3:28ਪੂਰੇ ਭਾਰਤ ਵਿੱਚ ਜਿੱਥੇ ਰਾਵਨ ਨੂੰ ਬਦੀ ਦਾ ਪ੍ਰਤੀਕ ਕਹਿ ਕੇ ਰਾਵਣ ਦੇ ਪੁੱਤਲੇ ਸ਼ਾੜੇ ਜਾਂਦੇ ਹਨ। ਉਹ ਪੰਜਾਬ ਦਾ ਇੱਕ ਅਜਿਹਾ ਕਸਬਾ ਵੀ ਹੈ ਜਿਥੇ ਰਾਵਣ ਦੀ ਪੁਜਾ ਕੀਤੀ ਜਾਂਦੀ ਹੈ। ਜੀ ਹਾਂ ਅਸੀਂ ਗੱਲ ਕਰਦੇ ਹਾਂ ਲੁਧਿਆਣਾ ਜਿਲ੍ਹੇ ਵਿੱਚ ਪੈਦੇ ਕਸਬੇ ਪਾਇਲ ਦੀ ਜਿੱਥੇ ਰਾਣਵ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪੂਜਾ ਦੀ ਪਰਮਪਰਾ ਅੱਜ ਤੋਂ ਨਹੀਂ ਬਲਕਿ ਅੱਜ ਤੋਂ 190 ਸਾਲ ਪਹਿਲਾਂ ਸ਼ੁਰੂ ਹੋਈ ਸੀ । ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਰਾਵਣ ਨੂੰ ਸਾੜਿਆ ਨਹੀਂ ਜਾਂਦਾ ਬਲਕਿ ਉਹਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਰਾਵਣ ਨੂੰ ਹੀਰੋ ਮੰਨਿਆ ਜਾਂਦਾ ਪਾਇਲ ਪਿੰਡ ਦੇ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 189 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹੜੀ ਅੱਜ ਵੀ ਜਾਰੀ ਹੈ। ਰਾਵਣ ਦੀ ਪੂਜਾ ਦੀ ਆਸਥਾ ਪੁੱਤ ਦੇ ਜਨਮ ਨਾਲ ਜੁੜੀ ਹੋਈ ਹੈ। ਇਸ ਮਾਨਤਾ ਨੂੰ ਦੇਸ਼ ਦੇ ਬਹੁਤ ਸਾਰੇ ਲੋਕ ਮੰਨਦੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦੁਸ਼ਹਿਰੇ ਵਾਲੇ ਦਿਨ ਲੋਕ ਇੱਥੇ ਪਹੁੰਚਦੇ ਨੇ ਤੇ ਰਾਵਣ ਦੇ ਬੁੱਤ ਦੀ ਪੂਜਾ ਕਰਦੇ ਨੇ ਪਠਾਨਕੋਟ ਹੋਵੇ ਚੰਡੀਗੜ੍ਹ ਭੁਪਾਲ ਕੈਨੇਡਾ ਜਾਂ ਫਿਰ ਆਸਟਰੇਲੀਆ ਇਹਨਾਂ ਥਾਵਾਂ ਤੋਂ ਵੀ ਲੋਕ ਦੁਸ਼ਹਿਰੇ ਵਾਲੇ ਦੇ ਨੇ ਇੱਥੇ ਰਾਵਣ ਦੀ ਪੂਜਾ ਕਰਨ ਪਹੁੰਚਦੇ ਨੇ ਤੇ ਲੋਕ ਰਾਵਣ ਨੂੰ ਰਾਵਣ ਨਹੀਂ ਬਲਕਿ ਮਹਾਤਮਾ ਰਾਵਣ ਕਹਿੰਦੇ ਨੇ ਪਿੰਡ ਵਾਸੀ ਮੰਨਦੇ ਨੇ ਕਿ ਕੋਈ ਵੀ ਵਿਅਕਤੀ ਚਾਹੇ ਕਿਤੋਂ ਵੀ ਆ ਕੇ ਰਾਵਣ ਦੇ ਮੂਹਰੇ ਜੇ ਪੁੱਤ ਦੀ ਅਰਦਾਸ ਕਰਦਾ ਹੈ ਤਾਂ ਉਸਨੂੰ ਪੁੱਤ ਦੀ ਬਖਸ਼ਿਸ਼ ਹੁੰਦੀ ਹੈ ਲੋਕਾਂ ਦੀਆਂ ਕਾਮਨਾਵਾਂ ਰਾਵਣ ਦੀ ਪੂਜਾ ਦੇ ਨਾਲ ਪੂਰੀਆਂ ਹੁੰਦੀਆਂ ਨੇ ਤੇ ਲੋਕ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਦਾਰੂ ਦੀ ਬੋਤਲ ਤੇ ਬੱਕਰੇ ਦੇ ਖੂਨ ਦਾ ਟਿੱਕਾ ਲਾ ਕੇ ਕਰਦੇ ਨੇ ਇਸ ਪੂਜਾ ਦੀ ਧਾਰਨਾ ਖਾਸ ਤੌਰ ਤੇ ਦੂਬੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ। ਦੂਬੇ ਪਰਿਵਾਰ ਦੇ ਇੱਕ ਵਿਅਕਤੀ ਅਨਿਲ ਦੂਬੇ ਨੇ ਦੱਸਿਆ ਕਿ ਉਹਨਾਂ ਦੇ ਪੁਰਖੇ ਹਕੀਮ ਬੀਰਬਲ ਦਾਸ ਨੂੰ ਦੋ ਵਿਆਹਾਂ ਤੋਂ ਬਾਅਦ ਵੀ ਸੰਤਾਨ ਦਾ ਸੁੱਖ ਨਹੀਂ ਮਿਲਿਆ ਸੀ। ਜਿਸ ਕਰਕੇ ਉਹ ਸੰਨਿਆਸ ਤੇ ਚਲੇ ਗਏ ਸੀ ਉੱਥੇ ਇੱਕ ਸੰਤ ਨੇ ਉਸਨੂੰ ਰਾਮਲੀਲਾ ਕਰਵਾਉਣ ਦੇ ਗ੍ਰਹਿਸਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਤੇ ਵਾਪਸ ਪਰਤ ਕੇ ਦੁਸ਼ਹਿਰੇ ਵਾਲੇ ਦਿਨ ਬੀਰਬਲ ਦਾਸ ਨੂੰ ਪੁੱਤਰ ਦੀ ਦਾਤ ਮਿਲੀ ਤੇ ਉਹ ਵੀ ਦੁਸ਼ਹਿਰੇ ਵਾਲੇ ਦਿਨ ਵੀ ਤੇ ਹਕੀਮ ਬੀਰਬਲ ਦਾਸ ਦੇ ਘਰ ਇੱਕ ਨਹੀਂ ਬਲਕਿ ਚਾਰ ਪੁੱਤਰਾਂ ਨੇ ਜਨਮ ਲਿਆ ਤੇ ਇਹਨਾਂ ਚਾਰਾਂ ਦਾ ਜਨਮ ਦੁਸ਼ਹਿਰੇ ਵਾਲੇ ਦਿਨ ਹੋਇਆ ਸੀ। ਅਨਿਲ ਦੂਬੇ ਦੱਸਦੇ ਨੇ ਕਿ ਉਸ ਦਿਨ ਤੋਂ ਬਾਅਦ ਮਹਾਤਮਾ ਰਾਵਣ ਦੀ ਪੂਜਾ ਸ਼ੁਰੂ ਹੋਣ ਲੱਗੀ ਦੋਵੇਂ ਦਾ ਕਹਿਣਾ ਕਿ ਇੱਥੇ ਲੋਕ ਪੁੱਤਰ ਪ੍ਰਾਪਤੀ ਦੀ ਸੁੱਖਣਾ ਸੁੱਖਣ ਆਉਂਦੇ ਨੇ ਜਦੋਂ ਸੁਖਣਾ ਪੂਰੀ ਹੋ ਜਾਂਦੀ ਹੈ ਤੇ ਦੁਸ਼ਹਿਰੇ ਵਾਲੇ ਦਿਨ ਇੱਥੇ ਦਾਰੂ ਦੀ ਬੋਤਲ ਚੜਾਈ ਜਾਂਦੀ ਹੈ। ਅਨਿਲ ਦੂਬੇ ਦਾ ਦਾਅਵਾ ਹੈ ਕਿ ਉਹ ਖੁਦ ਵੀ ਚਾਰ ਭਰਾ ਨੇ ਚਾਰ ਭਰਾਵਾਂ ਦਾ ਜਨਮ ਚਾਰ ਸਾਲ ਦੇ ਅੰਤਰ ਨਾਲ ਦੁਸ਼ਹਿਰੇ ਵਾਲੇ ਦਿਨ ਹੀ ਹੋਇਆ ਸੀ। ਤੇ ਅੱਗੇ ਉਹਨਾਂ ਦੇ ਵੀ ਚਾਰ ਪੁੱਤਰਾਂ ਦਾ ਜਨਮ ਵੀ ਦੁਸ਼ਹਿਰੇ ਮੌਕੇ ਹੋਇਆ। ਅਨਿਲ ਦੂਬੇ ਮੁਤਾਬਿਕ ਮਹਾਤਮਾ ਰਾਵਣ ਦੇ ਆਸ਼ੀਰਵਾਦ ਦੇ ਨਾਲ ਹੀ ਉਹਨਾਂ ਨੂੰ ਚਾਰ ਚਾਰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਇਸੇ ਕਰਕੇ ਉਹਨਾਂ ਦਾ ਮਹਾਤਮਾ ਰਾਵਣ ਪ੍ਰਤੀ ਅਟੁੱਟ ਵਿਸ਼ਵਾਸ ਹੈ ਅਨਿਲ ਦੂਬੇ ਮੁਤਾਬਿਕ ਜਿਸ ਕਿਸੇ ਦੇ ਵੀ ਔਲਾਦ ਨਹੀਂ ਹੈ ਉਹ ਇੱਕ ਵਾਰੀ ਮਹਾਤਮਾ ਰਾਵਣ ਦਾ ਆਸ਼ੀਰਵਾਦ ਜਰੂਰ ਲਵੇ। 1835 ਦੇ ਵਿੱਚ ਦੂਬੇ ਪਰਿਵਾਰ ਦੇ ਹਕੀਮ ਬੀਰਬਲ ਦਾਸ ਨੇ ਇੱਥੇ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਕਰਵਾਇਆ ਇਸ ਤੋਂ ਬਾਅਦ ਇੱਥੇ ਹੀ ਲੰਕਾਪਤੀ ਰਾਵਣ ਦੀ ਕਪਾਹ ਨਾਲ ਮੂਰਤੀ ਬਣਾ ਕੇ ਪੂਜਾ ਕੀਤੀ ਗਈ। ਤੇ ਕੁਝ ਸਾਲਾਂ ਬਾਅਦ ਇੱਥੇ ਰਾਵਣ ਦਾ ਪੁਤਲਾ ਸੀਮੈਂਟ ਦੇ ਨਾਲ ਪੱਕਾ ਬਣਵਾ ਦਿੱਤਾ ਗਿਆ। ਤੇ 190 ਸਾਲ ਬਾਅਦ ਅੱਜ ਵੀ ਇੱਥੇ ਰਾਵਣ ਦੀ ਪੂਜਾ ਉਸੇ ਤਰ੍ਹਾਂ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਹੀ ਰਾਵਣ ਦੀ ਮੂਰਤੀ ਅਤੇ ਸ਼੍ਰੀ ਰਾਮ ਦੇ ਮੰਦਰ ਨੂੰ ਸਾਂਭ ਰਿਹਾ ਹੈ