ਅੰਮ੍ਰਿਤਸਰ 'ਚ ਰਿਸ਼ਤਿਆਂ ਦਾ ਘਾਣ: ਅਮਰੀਕਾ ਤੋਂ ਆਈ ਬਜ਼ੁਰਗ NRI ਮਹਿਲਾ ਨੂੰ ਸਹੇਲੀ ਨੇ ਹੀ ਕੀਤਾ ਕਿਡਨੈਪ ।
May 2026 2 views 3:55ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਮਰੀਕਾ ਤੋਂ ਆਪਣੀ ਮਾਂ ਦੇ ਨਿਮਿੱਤ ਕਾਰਜਾਂ ਲਈ ਆਈ ਇੱਕ NRI ਮਹਿਲਾ ਨੂੰ ਉਸ ਦੀ ਹੀ ਪੁਰਾਣੀ ਸਹੇਲੀ ਨੇ ਅਗਵਾ ਕਰ ਲਿਆ। ਮੁਲਜ਼ਮ ਮਹਿਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਨਾ ਸਿਰਫ਼ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਵੀ ਮੰਗ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਪੀੜਤ ਮਹਿਲਾ ਨੂੰ ਰੈਸਕਿਊ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੀੜਤ ਅਨੀਤਾ ਕੌਰ (65), ਜੋ ਕਿ ਪਿਛਲੇ 40 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਉੱਥੋਂ ਬਤੌਰ ਅਧਿਆਪਕ ਰਿਟਾਇਰ ਹੋਈ ਹੈ, ਕੁਝ ਸਮਾਂ ਪਹਿਲਾਂ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਆਈ ਸੀ। ਅਨੀਤਾ ਕੌਰ ਨੇ ਦੱਸਿਆ ਕਿ ਉਸ ਦੀ ਪੁਰਾਣੀ ਜਾਣਕਾਰ ਰੁਪਿੰਦਰ ਕੌਰ ਸੰਧੂ ਨੇ ਉਸ ਨੂੰ ਫੋਨ ਕਰਕੇ ਡਰੀਮ ਸਿਟੀ ਸਥਿਤ ਆਪਣੇ ਮਕਾਨ ਨੰਬਰ 453 ਵਿੱਚ ਬੁਲਾਇਆ। ਜਦੋਂ ਅਨੀਤਾ ਉੱਥੇ ਪਹੁੰਚੀ ਤਾਂ ਰੁਪਿੰਦਰ ਕੌਰ ਅਤੇ ਉਸ ਦੇ ਨਾਲ ਮੌਜੂਦ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਬੰਦੀ ਬਣਾ ਲਿਆ
ADVERTISEMENT
ADVERTISEMENT
E Paper
Video

.png)



