ADVERTISEMENTs

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ ਲਈ ਨਵੇਂ ਤਰੀਕੇ ਸਿਰਜ ਰਿਹਾ ਯੋਗਾ - ਪੀਐਮ ਮੋਦੀ

ਸ਼੍ਰੀਨਗਰ ਵਿੱਚ ਆਪਣੇ ਸੰਬੋਧਨ ਦੌਰਾਨ, ਭਾਰਤੀ ਪ੍ਰਧਾਨ ਮੰਤਰੀ ਨੇ ਯੋਗਾ ਦੀ ਵਧ ਰਹੀ ਵਿਸ਼ਵਵਿਆਪੀ ਅਪੀਲ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਦੇ ਲਾਭ ਦੁਨੀਆ ਭਰ ਵਿੱਚ ਵਧਦੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀਨਗਰ ਵਿੱਚ ਯੋਗ ਸਮਾਗਮ ਤੋਂ ਬਾਅਦ ਲੋਕਾਂ ਨਾਲ ਸੈਲਫੀ ਲੈਂਦੇ ਹੋਏ / X/@narendramodi

( ਪ੍ਰਨਵੀ ਸ਼ਰਮਾ )

 

21 ਜੂਨ ਨੂੰ ਸ਼੍ਰੀਨਗਰ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ (IYD) ਸਮਾਰੋਹ ਨੂੰ ਸੰਬੋਧਿਤ ਕੀਤਾ, ਇਸ ਦੌਰਾਨ ਉਹਨਾਂ ਨੇ "ਯੋਗ ਅਤੇ ਸਾਧਨਾ" ਦੀ ਧਰਤੀ ਵਿੱਚ ਮੌਜੂਦ ਹੋਣ ਲਈ ਧੰਨਵਾਦ ਪ੍ਰਗਟ ਕੀਤਾ। ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਯੋਗ ਸੈਸ਼ਨ ਦੀ ਅਗਵਾਈ ਕੀਤੀ ਅਤੇ ਇਸ ਦਿਨ ਦੀ ਮਹੱਤਤਾ ਨੂੰ ਉਜਾਗਰ ਕੀਤਾ।

 

ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ , ਅੱਜ ਕੋਈ ਵੀ ਜੰਮੂ ਕਸ਼ਮੀਰ 'ਚ ਯੋਗ ਦੁਆਰਾ ਪੈਦਾ ਹੋਏ ਮਾਹੌਲ, ਊਰਜਾ ਅਤੇ ਅਨੁਭਵ ਨੂੰ ਮਹਿਸੂਸ ਕਰ ਸਕਦਾ ਹੈ।" ਉਨ੍ਹਾਂ ਨੇ ਇਸ ਮਹੱਤਵਪੂਰਨ ਦਿਨ 'ਤੇ ਦੁਨੀਆ ਭਰ ਦੇ ਨਾਗਰਿਕਾਂ ਅਤੇ ਯੋਗ ਅਭਿਆਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦੇ ਹੋਏ ਯਾਦ ਕੀਤਾ ਕਿ ਕਿਵੇਂ 177 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਵਿਚਾਰ ਦਾ ਸਮਰਥਨ ਕੀਤਾ ਸੀ , ਜਿਸ ਕਾਰਨ ਇਹ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਉਹਨਾਂ ਨੇ 2015 ਵਿੱਚ ਕਾਰਤਵਯ ਮਾਰਗ 'ਤੇ 35,000 ਲੋਕਾਂ ਦੇ ਯੋਗਾ ਕਰਨ ਅਤੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਵਿੱਚ 130 ਤੋਂ ਵੱਧ ਦੇਸ਼ਾਂ ਦੇ ਯੋਗਾ ਸਮਾਗਮ ਵਿੱਚ ਸ਼ਾਮਲ ਹੋਣ ਵਰਗੇ ਮੀਲ ਪੱਥਰਾਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਇਸ ਗੱਲ ਤੋਂ ਖੁਸ਼ ਸਨ ਕਿ ਭਾਰਤ ਵਿੱਚ 100 ਤੋਂ ਵੱਧ ਸੰਸਥਾਵਾਂ ਅਤੇ ਵਿਦੇਸ਼ਾਂ ਵਿੱਚ 10 ਵੱਡੀਆਂ ਸੰਸਥਾਵਾਂ ਨੂੰ ਯੋਗ ਪ੍ਰਮਾਣੀਕਰਣ ਬੋਰਡ ਦੁਆਰਾ ਮਾਨਤਾ ਦਿੱਤੀ ਗਈ ਹੈ।

 

ਦੁਨੀਆਂ ਭਰ ਵਿੱਚ ਯੋਗਾ ਦੇ ਵੱਧ ਰਹੇ ਲਾਭ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗਾ ਦੀ ਵਧ ਰਹੀ ਵਿਸ਼ਵਵਿਆਪੀ ਅਪੀਲ ਨੂੰ ਵੀ ਉਜਾਗਰ ਕੀਤਾ। ਉਹਨਾਂ ਕਿਹਾ ਕਿ ,"ਸਾਰੇ ਵਿਸ਼ਵ ਨੇਤਾ ਮੇਰੇ ਨਾਲ ਗੱਲਬਾਤ ਦੌਰਾਨ ਯੋਗਾ ਵਿੱਚ ਡੂੰਘੀ ਦਿਲਚਸਪੀ ਦਿਖਾਉਂਦੇ ਹਨ। 

 

ਉਹਨਾਂ ਨੇ ਯੋਗਾ ਕੇਂਦਰਾਂ ਦੀ ਸਥਾਪਨਾ ਅਤੇ ਤੁਰਕਮੇਨਿਸਤਾਨ ਵਿੱਚ ਸਰਕਾਰੀ ਮੈਡੀਕਲ ਯੂਨੀਵਰਸਿਟੀਆਂ ਵਿੱਚ ਯੋਗਾ ਥੈਰੇਪੀ ਨੂੰ ਸ਼ਾਮਲ ਕਰਨ, ਸਾਊਦੀ ਅਰਬ ਦੀ ਸਿੱਖਿਆ ਪ੍ਰਣਾਲੀ ਵਿੱਚ ਯੋਗਾ ਨੂੰ ਸ਼ਾਮਲ ਕਰਨ ਅਤੇ ਮੰਗੋਲੀਆ ਵਿੱਚ ਵਿਆਪਕ ਅਭਿਆਸ ਨੂੰ ਨੋਟ ਕੀਤਾ। 

 

ਯੂਰਪ ਵਿਚ ਯੋਗ ਦੀ ਪ੍ਰਸਿੱਧੀ ਬੇਮਿਸਾਲ ਹੈ, 1.5 ਕਰੋੜ ਜਰਮਨ ਨਾਗਰਿਕ ਇਸ ਦਾ ਅਭਿਆਸ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ 101 ਸਾਲਾ ਫਰਾਂਸੀਸੀ ਯੋਗਾ ਅਧਿਆਪਕ ਦੀ ਮਾਨਤਾ ਨੂੰ ਉਜਾਗਰ ਕੀਤਾ, ਜਿਸ ਨੂੰ ਕਦੇ ਵੀ ਭਾਰਤ ਦਾ ਦੌਰਾ ਨਾ ਕਰਨ ਦੇ ਬਾਵਜੂਦ ਉਸ ਦੇ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਮਿਲਿਆ।ਉਹਨਾਂ ਨੇ ਖੋਜ ਵਿਸ਼ੇ ਵਜੋਂ ਯੋਗਾ ਵਿੱਚ ਵੱਧ ਰਹੀ ਰੁਚੀ ਵੱਲ ਵੀ ਇਸ਼ਾਰਾ ਕੀਤਾ, ਜਿਸਦਾ ਸਬੂਤ ਬਹੁਤ ਸਾਰੇ ਪ੍ਰਕਾਸ਼ਿਤ ਖੋਜ ਪੱਤਰਾਂ ਤੋਂ ਮਿਲਦਾ ਹੈ।

 

ਪਿਛਲੇ ਦਹਾਕੇ ਵਿੱਚ, ਯੋਗਾ ਦੀਆਂ ਧਾਰਨਾਵਾਂ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡਿਆਂ ਅਤੇ ਹੋਟਲਾਂ 'ਤੇ ਯੋਗਾ ਸੈਰ-ਸਪਾਟਾ, ਰਿਟ੍ਰੀਟਸ, ਰਿਜ਼ੋਰਟਾਂ ਅਤੇ ਵਿਸ਼ੇਸ਼ ਯੋਗਾ ਸਹੂਲਤਾਂ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ "ਯੋਗਾ ਆਰਥਿਕਤਾ" ਦਾ ਸੰਕਲਪ ਪੇਸ਼ ਕੀਤਾ ਹੈ। ਉਹਨਾਂ ਨੇ ਯੋਗਾ ਲਿਬਾਸ, ਸਾਜ਼ੋ-ਸਾਮਾਨ, ਨਿੱਜੀ ਟ੍ਰੇਨਰ, ਅਤੇ ਕਾਰਪੋਰੇਟ ਤੰਦਰੁਸਤੀ ਪ੍ਰੋਗਰਾਮਾਂ ਦੀ ਵੱਧਦੀ ਮੰਗ ਨੂੰ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਸਾਰੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ।

 

ਅੰਤਰਰਾਸ਼ਟਰੀ ਯੋਗਾ ਦਿਵਸ ਦੇ ਇਸ ਸਾਲ ਦੇ ਥੀਮ, "ਯੋਗਾ ਫਾਰ ਸੈਲਫ ਐਂਡ ਸੋਸਾਇਟੀ" ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਭਲਾਈ ਲਈ ਇੱਕ ਉਤਪ੍ਰੇਰਕ ਵਜੋਂ ਯੋਗਾ ਦੀ ਡੂੰਘੀ ਸੰਭਾਵਨਾ 'ਤੇ ਜ਼ੋਰ ਦਿੱਤਾ। ਉਹਨਾਂ ਨੇ ਉਜਾਗਰ ਕੀਤਾ ਕਿ ਕਿਵੇਂ ਯੋਗਾ ਵਿਅਕਤੀਆਂ ਨੂੰ ਇਸ ਪਲ ਵਿੱਚ ਜੀਉਣ ਅਤੇ ਵਿਆਪਕ ਸੰਸਾਰ ਨਾਲ ਉਹਨਾਂ ਦੇ ਆਪਸੀ ਸਬੰਧਾਂ ਨੂੰ ਪਛਾਣਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਪੀਐਮ ਮੋਦੀ ਨੇ ਕਿਹਾ , "ਯੋਗਾ ਸਾਨੂੰ ਸਿਖਾਉਂਦਾ ਹੈ ਕਿ ਸਾਡੀ ਤੰਦਰੁਸਤੀ ਸਾਡੇ ਆਲੇ ਦੁਆਲੇ ਦੇ ਸੰਸਾਰ ਦੀ ਭਲਾਈ ਨਾਲ ਜੁੜੀ ਹੋਈ ਹੈ। ਅੰਦਰੂਨੀ ਸ਼ਾਂਤੀ ਪੈਦਾ ਕਰਕੇ, ਅਸੀਂ ਸੰਸਾਰ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਤ ਕਰਨ ਦੀ ਆਪਣੀ ਯੋਗਤਾ ਨੂੰ ਵੀ ਵਧਾਉਂਦੇ ਹਾਂ।"

 

ਪ੍ਰਧਾਨ ਮੰਤਰੀ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਯੋਗਾ ਸਿਰਫ਼ ਕਸਰਤ ਹੀ ਨਹੀਂ ਹੈ ਸਗੋਂ ਇਸ ਦੇ ਵਿਗਿਆਨਕ ਲਾਭ ਵੀ ਹਨ। ਉਹਨਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਾਲ ਨਜਿੱਠਣ ਅਤੇ ਫੋਕਸ ਰਹਿਣ ਵਿੱਚ ਮਦਦ ਕਰਦਾ ਹੈ। ਇਸ ਲਈ ਇਸਦੀ ਵਰਤੋਂ ਵੱਖ-ਵੱਖ ਖੇਤਰਾਂ ਜਿਵੇਂ ਕਿ ਫੌਜੀ, ਖੇਡਾਂ ਅਤੇ ਪੁਲਾੜ ਪ੍ਰੋਗਰਾਮਾਂ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹਾਂ ਵਿੱਚ ਯੋਗਾ ਦੀ ਵਰਤੋਂ ਕੈਦੀਆਂ ਨੂੰ ਸਕਾਰਾਤਮਕ ਸੋਚਣ ਵਿੱਚ ਮਦਦ ਕਰਨ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, "ਯੋਗਾ ਸਮਾਜ ਨੂੰ ਕਈ ਤਰੀਕਿਆਂ ਨਾਲ ਬਿਹਤਰ ਬਣਾ ਰਿਹਾ ਹੈ।"

 

ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਯੋਗ ਲੋਕਾਂ ਨੂੰ ਮਿਲ ਕੇ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਉਹਨਾਂ ਨੇ ਪ੍ਰਸ਼ੰਸਾ ਕੀਤੀ ਕਿ ਬਾਰਿਸ਼ ਹੋਣ ਦੇ ਬਾਵਜੂਦ ਜੰਮੂ-ਕਸ਼ਮੀਰ ਦੇ ਲੋਕ ਯੋਗਾ ਨੂੰ ਲੈ ਕੇ ਕਿੰਨੇ ਉਤਸ਼ਾਹੀ ਸਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ 50,000 ਤੋਂ 60,000 ਲੋਕਾਂ ਦਾ ਯੋਗਾ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਵੱਡੀ ਗੱਲ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video