ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ / X/@VP
ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮਿਨੀਆਪੋਲਿਸ ਵਿੱਚ ਇੱਕ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ICE) ਅਧਿਕਾਰੀ ਦੁਆਰਾ ਕੀਤੀ ਗਈ ਘਾਤਕ ਗੋਲੀਬਾਰੀ ਦੀ ਕਵਰੇਜ ਨੂੰ ਲੈ ਕੇ ਨਿਊਜ਼ ਸੰਸਥਾਵਾਂ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਨੇ ਰਿਪੋਰਟਿੰਗ ਨੂੰ "ਪੂਰੀ ਤਰ੍ਹਾਂ ਸ਼ਰਮਨਾਕ" ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਇਹ "ਸਾਡੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਹਰ ਰੋਜ਼ ਖ਼ਤਰੇ ਵਿੱਚ ਪਾਉਂਦੀ ਹੈ।"
ਵੈਂਸ ਨੇ ਕਿਹਾ ਕਿ ਉਹਨਾਂ ਨੂੰ ਇੱਕ "CNN ਹੈਡਲਾਈਨ ਦੀ ਫੋਟੋ" ਦਿਖਾਈ ਗਈ ਸੀ, ਜਿਸਨੂੰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੜ੍ਹਿਆ, "ਮਿਨੀਆਪੋਲਿਸ ਵਿੱਚ ICE ਅਧਿਕਾਰੀ ਦੁਆਰਾ ਅਮਰੀਕੀ ਨਾਗਰਿਕ ਦੀ ਹੱਤਿਆ ਤੋਂ ਬਾਅਦ ਗੁੱਸਾ।" ਉਹਨਾਂ ਨੇ ਅੱਗੇ ਕਿਹਾ, "ਇਹ ਕਹਿਣ ਦਾ ਇੱਕ ਤਰੀਕਾ ਹੋ ਸਕਦਾ ਹੈ," ਪਰ ਦਲੀਲ ਦਿੱਤੀ ਕਿ ਹੈਡਲਾਈਨ ਵਿੱਚ ਉਹ ਮੁੱਖ ਵੇਰਵੇ ਛੱਡ ਦਿੱਤੇ ਗਏ ਹਨ ਜੋ ਉਨ੍ਹਾਂ ਮੁਤਾਬਿਕ ਘਟਨਾ ਨੂੰ ਸਮਝਣ ਲਈ ਜ਼ਰੂਰੀ ਹਨ।
ਉਪ ਰਾਸ਼ਟਰਪਤੀ ਨੇ ਕਿਹਾ, “ਇਹ ਸੰਘੀ ਕਾਨੂੰਨ ਅਮਲ ਕਰਨ ਵਾਲਿਆਂ 'ਤੇ ਹਮਲਾ ਸੀ। ਇਹ ਕਾਨੂੰਨ ‘ਤੇ ਹਮਲਾ ਸੀ। ਇਹ ਕਾਨੂੰਨ ਵਿਵਸਥਾ 'ਤੇ ਹਮਲਾ ਸੀ। ਇਹ ਅਮਰੀਕੀ ਲੋਕਾਂ 'ਤੇ ਹਮਲਾ ਸੀ।" ਉਹਨਾਂ ਨੇ "ਹਮਲਾ" ਸ਼ਬਦ ਦੀ ਵਰਤੋਂ ਬਹੁਤ ਸੋਚ-ਸਮਝ ਕੇ ਕਰਨ ਦੀ ਗੱਲ ਕਹੀ ਅਤੇ ਮੀਡੀਆ 'ਤੇ ਘਟਨਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ।
ਵੈਂਸ ਨੇ ਦਲੀਲ ਦਿੱਤੀ ਕਿ ਹੈਡਲਾਈਨ ਇਸ ਗੱਲ ਨੂੰ ਛੱਡ ਦਿੰਦੀ ਹੈ ਕਿ ਉਹ ICE ਅਫ਼ਸਰ ਛੇ ਮਹੀਨੇ ਪਹਿਲਾਂ ਇੱਕ ਕਾਰ ਦੁਆਰਾ ਘਸੀਟਿਆ ਗਿਆ ਸੀ ਤੇ ਮਰਨ ਤੋਂ ਬਚ ਗਿਆ ਸੀ। ਉਸਦੀ ਲੱਤ ‘ਚ 33 ਟਾਂਕੇ ਲੱਗੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹੈਡਲਾਈਨ ਇਸ ਗੱਲ ਨੂੰ ਛੱਡ ਦਿੰਦੀ ਹੈ ਕਿ ਉਹ ਮਹਿਲਾ ਜੋ ਮਾਰੀ ਗਈ, ਉਹ ਕਾਨੂੰਨੀ ਕਾਰਵਾਈ ਵਿੱਚ ਰੁਕਾਵਟ ਪਾ ਰਹੀ ਸੀ।
ਉਹਨਾਂ ਨੇ ਕਿਹਾ ਕਿ ਆਲੋਚਨਾ ਚੁਣੇ ਹੋਏ ਅਧਿਕਾਰੀਆਂ ਦੀ ਹੋਣੀ ਚਾਹੀਦੀ ਹੈ, ਨਾ ਕਿ ਅਫ਼ਸਰਾਂ ਦੀ। ਉਨ੍ਹਾਂ ਅੱਗੇ ਕਿਹਾ ਕਿ “ਮੇਰੀ ਆਲੋਚਨਾ ਕਰੋ, ਅਮਰੀਕਾ ਦੇ ਰਾਸ਼ਟਰਪਤੀ ਦੀ ਆਲੋਚਨਾ ਕਰੋ, ਪਰ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਟਾਰਗੈਟ ਨਾ ਕਰੋ। ਇਹ ਅਧਿਕਾਰੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸਦੀ ਅਮਰੀਕੀ ਲੋਕਾਂ ਨੇ ਮੰਗ ਕੀਤੀ ਸੀ।"
ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਕਰਨਾ ਅਤੇ ਸੁਰੱਖਿਆ ਪ੍ਰਦਾਨ ਕਰਨਾ ਸਿਆਸੀ ਤਣਾਅ ਘਟਾਉਂਦਾ ਹੈ। ਵੈਂਸ ਨੇ ਕਿਹਾ, “ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ ਸਾਲ ਦਹਿਸ਼ਤਗਰਦੀ 20 ਪ੍ਰਤੀਸ਼ਤ ਘਟ ਗਈ।”
ਵੈਂਸ ਨੇ “ਇੱਕ ਸੱਚ ਬੋਲਣ ਵਾਲੀ ਮੀਡੀਆ” ਦੀ ਮੰਗ ਕੀਤੀ। ਉਨ੍ਹਾਂ ਕਿਹਾ “ਮੇਰੇ ਖਿਆਲ ਵਿੱਚ ਇਹ ਗੱਲ ਚੰਗੀ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਇਹ ਦਿਖਾਓ ਕਿ ਇੱਕ ਵਿਅਕਤੀ ਜਿਸਨੇ ਆਪਣੀ ਰੱਖਿਆ ਕੀਤੀ ਉਹ ਹੱਤਿਆ ਕਰਦਾ ਹੈ। ਥੋੜ੍ਹਾ ਧਿਆਨ ਨਾਲ ਕੰਮ ਕਰੋ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login