ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪੋਸਟ ਕੀਤੇ ਗਏ ਮੀਮਜ਼ (memes) ਦੀ ਡੈਮੋਕ੍ਰੇਟਿਕ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਾਂਗਰਸੀ ਨੇਤਾਵਾਂ ਚੱਕ ਸ਼ੂਮਰ ਅਤੇ ਹਕੀਮ ਜੈਫਰੀਜ਼ ਨੂੰ ਸੋਮਬਰੇਰੋ (sombreros- ਮੈਕਸੀਕਨ ਟੋਪੀ) ਪਹਿਨੇ ਦਿਖਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸਿਰਫ਼ “ਮਜ਼ਾਕ ਕਰ ਰਹੇ ਸਨ ਅਤੇ ਖੁਸ਼ ਮਿਜ਼ਾਜ਼ੀ ’ਚ ਸਨ।”
ਉਹਨਾਂ ਨੇ ਅੱਗੇ ਕਿਹਾ, “ਮੈਂ ਹੁਣੇ ਹੀ ਹਕੀਮ ਜੈਫਰੀਜ਼ ਨੂੰ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਪੱਕਾ ਵਾਅਦਾ ਹਾਂ ਕਿ ਜੇਕਰ ਤੁਸੀਂ ਸਰਕਾਰ ਨੂੰ ਦੁਬਾਰਾ ਖੋਲ੍ਹਣ ਵਿੱਚ ਸਾਡੀ ਮਦਦ ਕਰੋਗੇ, ਤਾਂ ਸੋਮਬਰੇਰੋ ਮੀਮਜ਼ ਰੁਕ ਜਾਣਗੇ ਅਤੇ ਮੈਂ ਇਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲ ਵੀ ਕਰ ਲਈ ਹੈ।”
ਸ਼ੂਮਰ ਅਤੇ ਜੈਫਰੀਜ਼, ਜੋ ਦੋਵੇਂ ਨਿਊਯਾਰਕ ਤੋਂ ਡੈਮੋਕ੍ਰੈਟ ਹਨ, ਨੇ ਇਨ੍ਹਾਂ ਮੀਮਜ਼ ਨੂੰ ਨਸਲੀ ਤੌਰ ’ਤੇ ਅਪਮਾਨਜਨਕ ਕਿਹਾ। ਪਰ ਵੈਂਸ ਨੇ ਇਸ ਨੂੰ ਨਕਾਰ ਦਿੱਤਾ। ਉਹਨਾਂ ਕਿਹਾ, “ਹਕੀਮ ਜੈਫਰੀਜ਼ ਨੇ ਕਿਹਾ ਕਿ ਇਹ ਨਸਲਵਾਦੀ ਹੈ ਪਰ ਸੱਚ ਪੁੱਛੋ ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਇਸਦਾ ਕੀ ਮਤਲਬ ਹੈ। ਕੀ ਉਹ ਮੈਕਸੀਕਨ ਅਮਰੀਕਨ ਹਨ ਜਿਨ੍ਹਾਂ ਨੂੰ ਸੋਮਬਰੇਰੋ ਮੀਮ ਨਾਲ ਬੁਰਾ ਲੱਗਿਆ?" ਮੀਮਜ਼, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਸਨ, ਵਿੱਚ ਸ਼ੂਮਰ ਨੂੰ ਇੱਕ ਸੋਮਬਰੇਰੋ ਅਤੇ ਇੱਕ ਕਾਰਟੂਨ ਮੁੱਛ ਪਹਿਨੇ ਦਿਖਾਇਆ ਗਿਆ ਸੀ।
ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਨੇ ਬਾਅਦ ਵਿੱਚ ਕਿਹਾ ਕਿ ਪ੍ਰਸ਼ਾਸਨ ਡੈਮੋਕ੍ਰੈਟਸ ਨਾਲ ਗੰਭੀਰਤਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪਰ ਦੁਹਰਾਇਆ ਕਿ ਰਿਪਬਲਿਕਨ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਲਈ ਹੈਲਥਕੇਅਰ ਫੰਡਿੰਗ ਦੇ ਹੱਕ 'ਚ ਨਹੀਂ ਹਨ। ਉਹਨਾਂ ਕਿਹਾ, “ਅਸੀਂ ਡੈਮੋਕ੍ਰੈਟਸ ਨੂੰ ਅਪੀਲ ਕਰਦੇ ਹਾਂ ਕਿ ਉਹ ਸਹੀ ਕੰਮ ਕਰਨ ਦਾ ਹੌਸਲਾ ਦਿਖਾਉਣ।”
ਮੀਮਜ਼ ਦਾ ਇਹ ਵਿਵਾਦ ਉਸ ਵੇਲੇ ਉਭਰਿਆ ਜਦੋਂ ਵਾਈਟ ਹਾਊਸ ਨੇ ਸ਼ਟਡਾਊਨ ਦੌਰਾਨ ਡੈਮੋਕ੍ਰੈਟਸ ’ਤੇ ਦਬਾਅ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਵੈਂਸ ਨੇ ਕਿਹਾ ਕਿ ਰਿਪਬਲਿਕਨ ਸਰਕਾਰ ਨੂੰ ਜਲਦੀ ਦੁਬਾਰਾ ਖੋਲ੍ਹਣ। ਉਹਨਾਂ ਕਿਹਾ, “ਆਓ ਪਹਿਲਾਂ ਸਰਕਾਰ ਨੂੰ ਦੁਬਾਰਾ ਖੋਲ੍ਹੀਏ, ਫਿਰ ਹੈਲਥਕੇਅਰ ਨੀਤੀ ’ਤੇ ਗੱਲਬਾਤ ਕਰੀਏ।"
Comments
Start the conversation
Become a member of New India Abroad to start commenting.
Sign Up Now
Already have an account? Login