ADVERTISEMENT

ADVERTISEMENT

ਅਮਰੀਕਾ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ਼ ਨੂੰ ਦਿੱਤਾ ਗਿਆ ਲੰਚ ਭਾਰਤ ਦੇ ਖਿਲਾਫ਼ ਨਹੀਂ: ਜਸਦੀਪ ਸਿੰਘ ਜੈਸੀ

"ਇਹ ਮੀਟਿੰਗ ਕਿਸੇ ਵੀ ਤਰ੍ਹਾਂ ਭਾਰਤ ਖਿਲਾਫ ਨਹੀਂ ਸੀ। ਇਹ ਅਮਰੀਕਾ ਵੱਲੋਂ ਖੇਤਰੀ ਸੰਤੁਲਨ, ਖਾਸ ਕਰਕੇ ਇਰਾਨ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਇੱਕ ਸਟ੍ਰੈਟਜਿਕ ਗੱਲਬਾਤ ਸੀ"।

ਜਸਦੀਪ ਸਿੰਘ ਜੈਸੀ / Courtesy Photo

ਵਾਸ਼ਿੰਗਟਨ ਡੀਸੀ: ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਅਸੀਮ ਮੁਨੀਰ ਨੂੰ ਲੰਚ ਤੇ ਸੱਦਣਾ ਦੱਖਣੀ ਏਸ਼ੀਆ ਦੀ ਸਿਆਸਤ ਵਿਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਲੰਚ ਮੀਟਿੰਗ ਨੇ ਭਾਰਤ ਦੇ ਰਾਜਨੀਤਕ ਅਤੇ ਸੂਝਵਾਨ ਵਰਗ ਵਿਚ ਵੀ ਇਕ ਗੰਭੀਰ ਬਹਿਸ ਨੂੰ ਜਨਮ ਦਿੱਤਾ ਹੈ।

ਇਸ ਮੀਟਿੰਗ ਦਾ ਅਸਲ ਮਕਸਦ ਕੀ ਸੀ? ਇਸ ਬਾਰੇ ਜਸਦੀਪ ਸਿੰਘ ਜੈਸੀ, ਜੋ ਕਿ ਦੱਖਣੀ ਏਸ਼ੀਆ ਅਤੇ ਅਮਰੀਕਾ-ਭਾਰਤ ਸੰਬੰਧਾਂ ’ਨੂੰ ਗਹਿਰੀ ਨਜ਼ਰ ਨਾਲ ਵੇਖਦੇ ਹਨ ਦਾ ਕਹਿਣਾ ਹੈ ਕਿ, "ਇਹ ਮੀਟਿੰਗ ਕਿਸੇ ਵੀ ਤਰ੍ਹਾਂ ਭਾਰਤ ਖਿਲਾਫ ਨਹੀਂ ਸੀ। ਇਹ ਅਮਰੀਕਾ ਵੱਲੋਂ ਖੇਤਰੀ ਸੰਤੁਲਨ, ਖਾਸ ਕਰਕੇ ਇਰਾਨ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਇੱਕ ਸਟ੍ਰੈਟਜਿਕ ਗੱਲਬਾਤ ਸੀ"। ਉਹਨਾਂ ਰਾਸ਼ਟਰਪਤੀ ਟਰੰਪ ਦੇ ਚੋਣਾਵੀਂ ਏਜੰਡੇ ਦਾ ਹਵਾਲਾ ਦੇਂਦਿਆ ਕਿਹਾ ਕਿ ਰਾਸ਼ਟਰਪਤੀ ਪਹਿਲਾਂ ਵੀ ਈਰਾਨ ਬਾਰੇ ਆਪਣੀ ਨੀਤੀ ਦਾ ਜ਼ਿਕਰ ਕਰਦੇ ਰਹੇ ਹਨ ਅਤੇ ਤਾਜ਼ਾ ਸਥਿਤੀ ਵਿੱਚ ਪਾਕਿਸਤਾਨ ਅਮਰੀਕਾ ਲਈ ਈਰਾਨ ਦੇ ਸੰਦਰਭ ਵਿੱਚ ਸਭ ਤੋਂ ਵੱਡਾ ਮਦਦਗਾਰ ਹੋ ਸਕਦਾ ਹੈ।

ਕੀ ਭਾਰਤ ਦੀ ਇਸ ਬਾਰੇ ਚਿੰਤਾ ਵਾਜਬ ਹੈ? ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ, "ਨਹੀਂ," "ਕਿਉਂਕਿ ਅਮਰੀਕਾ ਭਾਰਤ ਨੂੰ ਆਪਣਾ ਲੰਬੇ ਸਮੇਂ ਵਾਲਾ ਸਟ੍ਰੈਟਜਿਕ ਸਾਥੀ ਮੰਨਦਾ ਹੈ। ਇੰਡੋ-ਪੈਸੀਫਿਕ ਰੀਜਨ ਵਿੱਚ ਚੀਨ ਨੂੰ ਘੇਰਨ ਲਈ ਭਾਰਤ ਦੀ ਭੂਮਿਕਾ ਅਮਰੀਕਾ ਲਈ ਬੇਹੱਦ ਮਹੱਤਵਪੂਰਨ ਹੈ। ਇਸ ਲਈ ਭਾਰਤ ਤੇ ਭਾਰਤੀ ਮੀਡੀਏ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।

Comments

Related