ਏਸ਼ੀਅਨ ਲਾਅ ਕਾਕਸ ਨੇ ਰਾਸ਼ਟਰਪਤੀ ਟਰੰਪ ਦੀ ਨਵੀਂ ਯਾਤਰਾ ਪਾਬੰਦੀ ਦੀ ਨਿੰਦਾ ਕਰਦਿਆਂ, ਇਸਨੂੰ ਪਰਿਵਾਰਕ ਏਕਤਾ ਅਤੇ ਆਜ਼ਾਦੀ ਵਰਗੇ ਅਮਰੀਕੀ ਮੁੱਲਾਂ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।
ਟਰੰਪ ਨੇ 4 ਜੂਨ ਨੂੰ ਹਸਤਾਖਰ ਕੀਤੇ ਇੱਕ ਕਾਰਜਕਾਰੀ ਆਦੇਸ਼ ਰਾਹੀਂ ਅਫਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੂਟੋਰੀਅਲ ਗਿਨੀ, ਏਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਸਮੇਤ 12 ਦੇਸ਼ਾਂ ਦੇ ਨਾਗਰਿਕਾਂ 'ਤੇ ਪੂਰਨ ਯਾਤਰਾ ਪਾਬੰਦੀ ਲਗਾਈ ਹੈ।ਇਸੇ ਤਰਾਂ ਸੱਤ ਹੋਰ ਦੇਸ਼ਾਂ ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਉੱਤੇ ਅੰਸ਼ਕ ਪਾਬੰਦੀ ਲਾਈ ਗਈ ਹੈ।
“ਅਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਜੋ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ,” ਟਰੰਪ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ। ਉਸਨੇ ਇਸ਼ਾਰਾ ਦਿੱਤਾ ਕਿ ਸੂਚੀ ਵਿੱਚ ਹੋਰ ਦੇਸ਼ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਨਵੀਆਂ ਪਾਬੰਦੀਆਂ 9 ਜੂਨ ਤੋਂ ਲਾਗੂ ਹੋਈਆਂ ਹਨ।ਏਸ਼ੀਅਨ ਲਾਅ ਕਾਕਸ ਦੀ ਕਾਰਜਕਾਰੀ ਨਿਰਦੇਸ਼ਕ ਆਰਤੀ ਕੋਹਲੀ ਨੇ ਟਰੰਪ ਦੀ ਨੀਤੀ ਬਾਰੇ ਕਿਹਾ:
“ਰਾਸ਼ਟਰਪਤੀ ਟਰੰਪ 19 ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਹੋਰ ਵਿਸਤ੍ਰਿਤ ਪਾਬੰਦੀ ਲਾਗੂ ਕਰਕੇ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਨੀਤੀ ਪਰਿਵਾਰਾਂ ਨੂੰ ਤੋੜੇਗੀ ਅਤੇ ਲੋਕਾਂ ਨੂੰ ਆਪਣੇ ਜੀਵਨ ਦੇ ਨਾਜ਼ੁਕ ਪਲਾਂ ਵਿੱਚ ਇਕੱਠੇ ਹੋਣ ਤੋਂ ਰੋਕੇਗੀ।”
ਉਸਨੇ ਇਹ ਵੀ ਕਿਹਾ ਕਿ ਇਹ ਪਾਬੰਦੀਆਂ ਖ਼ਾਸ ਕਰਕੇ ਉਨ੍ਹਾਂ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਪਹਿਲਾਂ ਹੀ ਹਾਸ਼ੀਏ 'ਤੇ ਹਨ।
“ਸੰਘੀ ਸਰਕਾਰ ਅਮਾਨਵੀਕਰਨ ਵਾਲੇ ਝੂਠ ਅਤੇ ਅਨਿਯਮਿਤ ਨੀਤੀਆਂ ਰਾਹੀਂ, ਚਾਹਵਾਨ ਨਾਗਰਿਕਾਂ, ਵਿਿਦਆਰਥੀਆਂ, ਪ੍ਰਵਾਸੀ ਪਰਿਵਾਰਾਂ ਅਤੇ ਏਸ਼ੀਆਈ, ਅਫਰੀਕੀ, ਲਾਤੀਨੀ ਅਤੇ ਮੁਸਲਿਮ ਅਮਰੀਕੀਆਂ ਉੱਤੇ ਸ਼ੱਕ ਪੈਦਾ ਕਰ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਸਾਡੀਆਂ ਨੌਕਰੀਆਂ, ਸਿਹਤ ਸੰਭਾਲ ਅਤੇ ਸਕੂਲਾਂ ਨੂੰ ਨੁਕਸਾਨ ਪਹੁੰਚਾਉਣਗੇ, ਜਦਕਿ ਅਸਲ ਹੱਲ ਭਲਾਈ ਅਤੇ ਖੁਸ਼ਹਾਲੀ ਵੱਲ ਲੈ ਜਾਂਦੇ ਹਨ।”
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਕਈ ਮੁਸਲਿਮ ਅਤੇ ਅਫਰੀਕੀ ਦੇਸ਼ਾਂ 'ਤੇ ਯਾਤਰਾ ਪਾਬੰਦੀਆਂ ਲਗਾਈਆਂ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਰਾਸ਼ਟਰਪਤੀ ਜੋਅ ਬਾਈਡਨ ਨੇ ਹਟਾ ਦਿੱਤਾ ਸੀ।
ਅਲ਼ਛ ਨੇ ਯਾਦ ਕਰਵਾਇਆ, “ਜਦੋਂ ਪੰਜ ਸਾਲ ਪਹਿਲਾਂ ਰਾਸ਼ਟਰਪਤੀ ਬਾਈਡਨ ਨੇ ਇਹ ਪਾਬੰਦੀਆਂ ਰੱਦ ਕੀਤੀਆਂ, ਭਾਈਚਾਰਿਆਂ ਨੇ ਜਸ਼ਨ ਮਨਾਇਆ ਸੀ। ਪਹਿਲੀਆਂ ਪਾਬੰਦੀਆਂ ਨੇ ਹਜ਼ਾਰਾਂ ਲੋਕਾਂ ਨੂੰ ਹਵਾਈ ਅੱਡਿਆਂ 'ਤੇ ਰੋਕਿਆ, ਪਰਿਵਾਰ ਵੱਖ ਕੀਤੇ, ਵਿਿਦਆਰਥੀਆਂ ਦੇ ਮੌਕੇ ਖੋਹ ਲਏ, ਅਤੇ ਭਾਈਚਾਰਿਆਂ ਵਿੱਚ ਡਰ ਅਤੇ ਵਿਛੋੜਾ ਪੈਦਾ ਕੀਤਾ।”
ਆਰਤੀ ਕੋਹਲੀ ਨੇ ਅੰਤ ਵਿੱਚ ਸਾਫ ਕਿਹਾ, “ਅਸੀਂ ਇਸ ਪ੍ਰਸ਼ਾਸਨ ਦੇ ਡਰਾਉਣ ਅਤੇ ਨਿਯੰਤਰਣ ਕਰਨ ਦੇ ਏਜੰਡੇ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਾਂ। ਇਹ ਯਾਤਰਾ ਪਾਬੰਦੀ ਭਾਈਚਾਰਿਆਂ ਨੂੰ ਬਲੀ ਦਾ ਬੱਕਰਾ ਬਣਾਉਣ ਅਤੇ ਡਰ ਰਾਹੀਂ ਰਾਜਨੀਤਕ ਫਾਇਦੇ ਲੈਣ ਦੀ ਇੱਕ ਰਣਨੀਤੀ ਦਾ ਹਿੱਸਾ ਹੈ।”
Comments
Start the conversation
Become a member of New India Abroad to start commenting.
Sign Up Now
Already have an account? Login