ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Wikipedia and Facebook
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਹਫ਼ਤੇ ਹੋਣ ਵਾਲੇ ਆਸੀਆਨ (ASEAN) ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੁਆਲਾਲੰਪੁਰ ਨਹੀਂ ਜਾਣਗੇ। ਉਹ ਵਰਚੁਅਲ ਤੌਰ ‘ਤੇ ਇਸ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਨਾਲ ਇਹ ਅਟਕਲਾਂ ਖਤਮ ਹੋ ਗਈਆਂ ਹਨ ਕਿ ਉੱਥੇ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਹੋ ਸਕਦੀ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ 26 ਤੋਂ 28 ਅਕਤੂਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਪਿਛਲੇ ਮਹੀਨੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social ‘ਤੇ ਲਿਖਿਆ ਸੀ ਕਿ ਉਹ “ਆਉਣ ਵਾਲੇ ਹਫ਼ਤਿਆਂ ਵਿੱਚ ਮੋਦੀ ਨਾਲ ਮਿਲਣ ਲਈ ਉਤਸੁਕ ਹਨ।“ ਇਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਦੋਵੇਂ ਨੇਤਾ ਆਸੀਆਨ ਸੰਮੇਲਨ ਦੌਰਾਨ ਮਿਲ ਸਕਦੇ ਹਨ। ਪਰ ਹੁਣ ਪੀ.ਐਮ. ਮੋਦੀ ਨੇ ਖੁਦ ਐਕਸ ‘ਤੇ ਪੋਸਟ ਕਰਕੇ ਦੱਸਿਆ ਕਿ ਉਹ ਵਰਚੁਅਲ ਤੌਰ ‘ਤੇ ਇਸ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 2014 ਤੋਂ 2019 ਤੱਕ ਹਰ ਸਾਲ ਇਸ ਸੰਮੇਲਨ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੁੰਦੇ ਰਹੇ ਹਨ। 2020 ਅਤੇ 2021 ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਸੰਮੇਲਨ ਵਰਚੁਅਲ ਤਰੀਕੇ ਨਾਲ ਹੋਇਆ ਸੀ।
ਮੋਦੀ ਦਾ ਇਸ ਵਾਰ ਨਿੱਜੀ ਤੌਰ ‘ਤੇ ਨਾ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਵਿਰੋਧੀ ਪੱਖ ਦਾ ਕਹਿਣਾ ਹੈ ਕਿ ਸ਼ਾਇਦ ਮੋਦੀ ਟਰੰਪ ਦਾ ਸਾਹਮਣਾ ਕਰਨ ਤੋਂ ਬਚਣਾ ਚਾਹੁੰਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮੋਦੀ ਅਤੇ ਟਰੰਪ ਆਸੀਆਨ ਸੰਮੇਲਨ ਦੌਰਾਨ ਮਿਲ ਸਕਦੇ ਹਨ ਤਾਂ ਜੋ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਅਤੇ ਟੈਰਿਫ ਸਬੰਧੀ ਮਸਲਿਆਂ ‘ਤੇ ਗੱਲਬਾਤ ਹੋ ਸਕੇ। ਟਰੰਪ ਮਲੇਸ਼ੀਆ ਦੇ ਸੱਦੇ ‘ਤੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਜੋ ਉਨ੍ਹਾਂ ਦੀ ਤਿੰਨ ਏਸ਼ੀਆਈ ਦੇਸ਼ਾਂ ਦੀ ਯਾਤਰਾ ਦਾ ਹਿੱਸਾ ਹੈ।
ਹਾਲਾਂਕਿ ਇਹ ਗੱਲ ਧਿਆਨਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਆਸੀਆਨ ਸੰਮੇਲਨ ਵਿੱਚ ਸ਼ਾਮਲ ਹੋਣਾ ਬਹੁਤ ਹੀ ਘੱਟ ਹੁੰਦਾ ਹੈ, ਕਿਉਂਕਿ ਅਮਰੀਕਾ ਇਸ ਸੰਗਠਨ ਦਾ ਮੈਂਬਰ ਨਹੀਂ, ਸਿਰਫ਼ ਇੱਕ ‘ਡਾਇਲਾਗ ਪਾਰਟਨਰ ‘ਹੈ। ਟਰੰਪ 2017 ਵਿੱਚ ਇੱਕ ਵਾਰ ਸ਼ਾਮਲ ਹੋਏ ਸਨ, ਜਦਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ 2022 ਵਿੱਚ ਹਿੱਸਾ ਲਿਆ ਸੀ।
ਮੋਦੀ ਅਤੇ ਟਰੰਪ ਦੀ ਆਖਰੀ ਮੁਲਾਕਾਤ ਇਸ ਸਾਲ ਫਰਵਰੀ ਵਿੱਚ ਵਾਸ਼ਿੰਗਟਨ ਵਿੱਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਕਿਸੇ ਵੀ ਅੰਤਰਰਾਸ਼ਟਰੀ ਮੰਚ ‘ਤੇ ਨਹੀਂ ਮਿਲੇ। ਮੋਦੀ ਨੂੰ ਗਾਜ਼ਾ ਸ਼ਾਂਤੀ ਸੰਮੇਲਨ (ਮਿਸਰ) ਵਿੱਚ ਵੀ ਸੱਦਾ ਦਿੱਤਾ ਗਿਆ ਸੀ, ਜਿੱਥੇ ਟਰੰਪ ਮੌਜੂਦ ਸਨ, ਪਰ ਉਹ ਉੱਥੇ ਵੀ ਨਹੀਂ ਗਏ। ਇਸ ‘ਤੇ ਕਾਂਗਰਸ ਨੇ ਪੀ.ਐਮ. ਮੋਦੀ ‘ਤੇ ਤੰਜ ਕਸਿਆ। ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਐਕਸ ‘ਤੇ ਲਿਖਿਆ, “ਮੋਦੀ ਦੇ ਨਾ ਜਾਣ ਦੀ ਵਜ੍ਹਾ ਸਾਫ਼ ਹੈ — ਉਹ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ।“
ਮੋਦੀ ਦੇ ਆਸੀਆਨ ਸਿਖਰ ਸੰਮੇਲਨ ਵਿਚ ਨਾ ਜਾਣ ਦੇ ਫੈਸਲੇ ਤੋਂ ਬਾਅਦ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ, "ਕੱਲ੍ਹ ਰਾਤ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੱਕ ਸਹਿਯੋਗੀ ਦਾ ਫੋਨ ਆਇਆ, ਜਿਸ ਵਿੱਚ ਉਨ੍ਹਾਂ ਨੇ ਮਲੇਸ਼ੀਆ-ਭਾਰਤ ਦੁਵੱਲੇ ਸਬੰਧਾਂ ਨੂੰ ਹੋਰ ਵਧੇਰੇ ਰਣਨੀਤਕ ਅਤੇ ਵਿਆਪਕ ਪੱਧਰ ਤੱਕ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ। ਭਾਰਤ, ਵਪਾਰ ਅਤੇ ਨਿਵੇਸ਼ ਦੇ ਖੇਤਰ ਵਿੱਚ ਮਲੇਸ਼ੀਆ ਦਾ ਇੱਕ ਮਹੱਤਵਪੂਰਨ ਭਾਈਵਾਲ ਬਣਿਆ ਹੋਇਆ ਹੈ, ਇਸਦੇ ਨਾਲ ਹੀ ਤਕਨਾਲੋਜੀ, ਸਿੱਖਿਆ ਅਤੇ ਖੇਤਰੀ ਸੁਰੱਖਿਆ ਦੇ ਖੇਤਰਾਂ ਵਿੱਚ ਵੀ ਦੋਵਾਂ ਦੇਸ਼ਾਂ ਵਿਚਕਾਰ ਗੂੜ੍ਹਾ ਸਹਿਯੋਗ ਬਣਿਆ ਹੋਇਆ ਹੈ।" ਇਬਰਾਹਿਮ ਨੇ ਅੱਗੇ ਲਿਖਿਆ, "ਅਸੀਂ ਇਸ ਮਹੀਨੇ ਦੇ ਅੰਤ ਵਿੱਚ ਕੁਆਲਾਲੰਪੁਰ ਵਿੱਚ ਹੋਣ ਵਾਲੇ 47ਵੇਂ ਆਸੀਆਨ ਸਿਖਰ ਸੰਮੇਲਨ ਦੇ ਆਯੋਜਨ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਸ ਸਮੇਂ ਭਾਰਤ ਵਿੱਚ ਚੱਲ ਰਹੇ ਦੀਵਾਲੀ ਸਮਾਰੋਹ ਕਾਰਨ ਪ੍ਰਧਾਨ ਮੰਤਰੀ ਮੋਦੀ ਵਰਚੁਅਲ ਰੂਪ ਵਿੱਚ ਇਸ ਵਿੱਚ ਸ਼ਾਮਲ ਹੋਣਗੇ।"

ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login