ADVERTISEMENTs

ਸਿੱਖ ਗੱਠਜੋੜ ਨੇ ਟਰੰਪ ਦੀ ਰੈਲੀ 'ਤੇ ਗੋਲੀਬਾਰੀ ਤੋਂ ਬਾਅਦ ਸਿਆਸੀ ਹਿੰਸਾ ਦੀ ਕੀਤੀ ਨਿੰਦਾ

ਸਿੱਖ ਗੱਠਜੋੜ ਨੇ ਕਿਹਾ ਕਿ ਸਿਆਸੀ ਹਿੰਸਾ ਨੂੰ ਖੁੱਲ੍ਹੇਆਮ ਹੱਲਾਸ਼ੇਰੀ ਦੇਣਾ, ਹਮਾਇਤ ਕਰਨਾ ਜਾਂ ਮਜ਼ਾਕ ਕਰਨਾ ਹਮੇਸ਼ਾ ਗਲਤ ਹੁੰਦਾ ਹੈ।

ਗਠਜੋੜ ਨੇ ਭੜਕਾਊ ਬਿਆਨਬਾਜ਼ੀ ਦੇ ਰਾਸ਼ਟਰੀ ਸੰਵਾਦ ਦੀ ਮੰਗ ਕੀਤੀ ਹੈ। / Sikh Coalition

ਸਿੱਖ ਗੱਠਜੋੜ ਨੇ ਪੈਨਸਿਲਵੇਨੀਆ ਵਿੱਚ ਇੱਕ ਪ੍ਰਚਾਰ ਮੁਹਿੰਮ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਸਿਆਸੀ ਹਿੰਸਾ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਗਠਜੋੜ ਨੇ ਭੜਕਾਊ ਬਿਆਨਬਾਜ਼ੀ ਦੇ ਰਾਸ਼ਟਰੀ ਸੰਵਾਦ ਦੀ ਮੰਗ ਕੀਤੀ।

 

ਸਿੱਖ ਗੱਠਜੋੜ ਨੇ ਕਿਹਾ ਕਿ ਸਿਆਸੀ ਹਿੰਸਾ ਨੂੰ ਖੁੱਲ੍ਹੇਆਮ ਹੱਲਾਸ਼ੇਰੀ ਦੇਣਾ, ਹਮਾਇਤ ਕਰਨਾ ਜਾਂ ਮਜ਼ਾਕ ਕਰਨਾ ਹਮੇਸ਼ਾ ਗਲਤ ਹੁੰਦਾ ਹੈ। ਗੱਠਜੋੜ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਸਾਬਕਾ ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਹੋਵੇ, ਮਿਸ਼ੀਗਨ ਦੇ ਮੌਜੂਦਾ ਗਵਰਨਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਹੋਵੇ ਜਾਂ ਹਾਊਸ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ 'ਤੇ ਹਮਲਾ ਹੋਵੇ, ਇਹ ਗਲਤ ਹੈ।

 

ਗੱਠਜੋੜ ਨੇ ਸ਼ੂਟਰ ਅਤੇ ਗੋਲੀਬਾਰੀ ਦੀ ਪੂਰੀ ਅਤੇ ਪਾਰਦਰਸ਼ੀ ਜਾਂਚ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਬੇਬੁਨਿਆਦ ਦਾਅਵਿਆਂ ਦੀ ਨਿੰਦਾ ਕੀਤੀ। ਹਮਲੇ ਪਿੱਛੇ ਰਾਸ਼ਟਰਪਤੀ ਬਾਈਡਨ ਦਾ ਹੱਥ ਹੋਣ ਦਾ ਦਾਅਵਾ ਝੂਠਾ ਹੈ। ਦੋਵਾਂ ਧਿਰਾਂ ਵੱਲੋਂ ਅਜਿਹੇ ਦਾਅਵਿਆਂ ਨੂੰ ਰੱਦ ਕਰਨਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ਵਿੱਚ, ਸਿੱਖ ਗੱਠਜੋੜ ਦੇਸ਼ ਨੂੰ ਇੱਕਜੁੱਟ ਕਰਨ ਦਾ ਉਦੇਸ਼ ਰੱਖਣ ਵਾਲੇ ਸਦਭਾਵਨਾ ਸੰਦੇਸ਼ਾਂ ਨੂੰ ਅੱਗੇ ਪਾਉਣ ਲਈ ਉਤਸੁਕ ਹੈ।

 

ਸਿੱਖ ਗੱਠਜੋੜ ਨੇ ਕਿਹਾ ਕਿ ਉਹਨਾਂ ਨੇ ਏਸ਼ੀਅਨ ਅਮਰੀਕਨ, ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ ਭਾਈਚਾਰਿਆਂ ਦੀ ਕਈ ਅਵਾਜਾਂ ਦੇ ਨਾਲ ਮਿਲਕੇ ਨਿਊਯਾਰਕ ਪੋਸਟ ਦੀ ਉਸ ਝੂਠੀ ਰਿਪੋਰਟ ਦੀ ਨਿੰਦਾ ਕੀਤੀ , ਜਿਸਦੇ ਵਿੱਚ ਇਹ ਕਿਹਾ ਗਿਆ ਹੈ ਕਿ ਗੋਲੀਬਾਰੀ ਕਰਨ ਵਾਲਾ ਚੀਨੀ ਵਿਅਕਤੀ ਸੀ। ਗੱਠਜੋੜ ਨੇ ਕਿਹਾ ਕਿ ਚੋਣਾਂ ਦੇ ਮੌਸਮ ਦੌਰਾਨ ਗਲਤ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ। ਬਿਨਾਂ ਕਿਸੇ ਸਬੂਤ ਦੇ ਅਜਿਹੇ ਹਮਲੇ ਲਈ ਪਹਿਲਾਂ ਹੀ ਨਿਸ਼ਾਨਾ ਬਣਾਏ ਗਏ ਸਮੂਹ ਦੇ ਮੈਂਬਰ ਨੂੰ ਦੋਸ਼ੀ ਠਹਿਰਾਉਣਾ ਪੱਤਰਕਾਰੀ ਦੀ ਬੁਨਿਆਦੀ ਨੈਤਿਕਤਾ ਦੇ ਵਿਰੁੱਧ ਹੈ।

 

ਲਿਖਣ ਦੇ ਸਮੇਂ, ਨਿਊਯਾਰਕ ਪੋਸਟ ਆਪਣੀ ਸ਼ੁਰੂਆਤੀ ਗਲਤੀ ਲਈ ਨਾ ਤਾਂ ਪਿੱਛੇ ਹਟਿਆ ਹੈ ਅਤੇ ਨਾ ਹੀ ਮੁਆਫੀ ਮੰਗੀ ਹੈ। ਜਦਕਿ ਉਸਨੂੰ ਇਹ ਕਰਨਾ ਚਾਹੀਦਾ ਹੈ। ਸਿੱਖ ਭਾਈਚਾਰਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਤਣਾਅ ਦੇ ਸਮੇਂ ਸਮੁੱਚੇ ਨਸਲੀ, ਜਾਤੀ ਅਤੇ ਧਾਰਮਿਕ ਸਮੂਹ ਸਿਆਸੀ ਹਿੰਸਾ ਲਈ ਬਲੀ ਦਾ ਬੱਕਰਾ ਕਿਵੇਂ ਬਣ ਸਕਦੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video