ਭਾਰਤੀ ਅਮਰੀਕੀ ਸੰਸਦ ਮੈਂਬਰ ਸੁਹਾਸ ਸੁਬਰਾਮਨੀਅਮ / Image - Facebook
ਭਾਰਤੀ ਅਮਰੀਕੀ ਸੰਸਦ ਮੈਂਬਰ ਸੁਹਾਸ ਸੁਬਰਾਮਨੀਅਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੈਨੇਜ਼ੁਏਲਾ ਪ੍ਰਤੀ ਫੌਜੀ ਰੁਖ 'ਤੇ ਚਿੰਤਾ ਜ਼ਾਹਰ ਕਰਦਿਆਂ, ਯੂ.ਐਸ. ਸਾਊਦਰਨ ਕਮਾਂਡ (ਸਾਊਥਕਾਮ) 'ਤੇ ਮੁਲਤਵੀ ਕੀਤੀ ਗਈ ਸੁਣਵਾਈ ਨੂੰ ਮੁੜ ਤੈਅ ਕਰਨ ਲਈ ਹਾਊਸ ਓਵਰਸਾਈਟ ਕਮੇਟੀ ਨੂੰ ਦੁਬਾਰਾ ਅਪੀਲ ਕੀਤੀ। ਸੁਬਰਾਮਨੀਅਮ ਨਾਲ ਓਵਰਸਾਈਟ ਕਮੇਟੀ ਦੇ ਰੈਂਕਿੰਗ ਮੈਂਬਰ ਰੌਬਰਟ ਗਾਰਸੀਆ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਕਮੇਟੀ ਲੀਡਰਸ਼ਿਪ ਨੂੰ ਸੈਸ਼ਨ ਨੂੰ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਹੋਰ ਕੋਈ ਤਣਾਅ ਵਧਣ ਤੋਂ ਪਹਿਲਾਂ ਕਾਂਗਰਸ ਨੂੰ ਪ੍ਰਸ਼ਾਸਨ ਦੇ ਰਵੱਈਏ ਦੀ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ।
ਇਹ ਸੁਣਵਾਈ—ਜਿਸਦਾ ਸਿਰਲੇਖ "ਘੱਟ ਫੰਡ ਪ੍ਰਾਪਤ ਅਤੇ ਅਣਦੇਖੀ: 'ਹੋਮਲੈਂਡ' ਦੀ ਰੱਖਿਆ ਵਿੱਚ ਯੂ.ਐੱਸ. ਸਾਊਦਰਨ ਕਮਾਂਡ ਦੀ ਭੂਮਿਕਾ ਦਾ ਮੁਲਾਂਕਣ" — 17 ਸਤੰਬਰ ਲਈ ਨਿਧਾਰਤ ਕੀਤੀ ਗਈ ਸੀ, ਪਰ ਇਸਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਸੁਬਰਾਮਨੀਅਮ ਨੇ ਕਿਹਾ, “ਅਜਿਹਾ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਸੈਕਟਰੀ ਹੇਗਸੇਥ ਸਾਨੂੰ ਇੱਕ ਹੋਰ ਲੰਬੀ ਖਿੱਚੀ ਗਈ ਜੰਗ ਵਿੱਚ ਘਸੀਟਣਾ ਚਾਹੁੰਦੇ ਹਨ— ਇਸ ਵਾਰ ਵੈਨੇਜ਼ੁਏਲਾ ਵਿੱਚ। ਹਾਊਸ ਰਿਪਬਲਿਕਨ ਇਸ ਤੋਂ ਲੁੱਕ ਨਹੀਂ ਸਕਦੇ। ਅਮਰੀਕੀ ਲੋਕਾਂ ਨੂੰ ਸੱਚਾਈ ਜਾਣਨ ਦਾ ਹੱਕ ਹੈ।”
ਉਨ੍ਹਾਂ ਇਹ ਵੀ ਕਿਹਾ ਕਿ ਸਬ-ਕਮੇਟੀ ਨੂੰ “ਯੂ.ਐਸ. ਸਾਊਦਰਨ ਕਮਾਂਡ ਬਾਰੇ ਪਹਿਲਾਂ ਤੋਂ ਨਿਧਾਰਤ ਸੁਣਵਾਈ ਕਰਨੀ ਹੀ ਹੋਵੇਗੀ ਤਾਂ ਜੋ ਅਸੀਂ ਸਮਝ ਸਕੀਏ ਕਿ ਵੈਨੇਜ਼ੁਏਲਾ ਲਈ ਕੀ ਯੋਜਨਾ ਹੈ। ਕਿਸੇ ਨੂੰ ਹੋਰ ਕੋਈ ਬੇਅੰਤ ਜੰਗ ਨਹੀਂ ਚਾਹੀਦੀ।”
ਸੁਬਰਾਮਨੀਅਮ ਦਾ ਮੁੜ ਦਬਾਅ ਅਜਿਹੇ ਸਮੇਂ ਆਇਆ ਹੈ ਜਦੋਂ ਖੇਤਰ ਵਿੱਚ ਅਮਰੀਕੀ ਫੌਜੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। 2025 ਦੇ ਅੱਧ ਤੋਂ, ਪ੍ਰਸ਼ਾਸਨ ਨੇ ਉਨ੍ਹਾਂ ਕਈ ਜਹਾਜ਼ਾਂ 'ਤੇ ਹਮਲਿਆਂ ਦੀ ਮਨਜ਼ੂਰੀ ਦਿੱਤੀ ਜੋ ਉਸਦੇ ਅਨੁਸਾਰ ਵੈਨੇਜ਼ੁਏਲਾ ਦੇ ਅਪਰਾਧਿਕ ਨੈੱਟਵਰਕਾਂ ਨਾਲ ਜੁੜੇ ਹੋਏ ਸਨ।
ਦੋਵੇਂ ਪਾਰਟੀਆਂ ਦੇ ਕਾਨੂੰਨਸਾਜ਼ਾਂ ਨੇ ਪੈਂਟਾਗਨ ਤੋਂ ਹੋਰ ਸਪਸ਼ਟ ਜਵਾਬ ਮੰਗੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ ਦੇ ਕਦਮ ਕਾਂਗਰਸ ਦੀ ਸਾਫ਼ ਮਨਜ਼ੂਰੀ ਤੋਂ ਬਿਨਾਂ ਦੇਸ਼ ਨੂੰ ਹੌਲੀ-ਹੌਲੀ ਟਕਰਾਅ ਵੱਲ ਧੱਕ ਸਕਦੇ ਹਨ। ਇਸ ਸਥਿਤੀ ਨੇ ਕਾਂਗਰਸ ਵਿੱਚ ਵੱਡੀ ਜਾਂਚ ਨੂੰ ਪ੍ਰੇਰਿਤ ਕੀਤਾ ਹੈ। ਕਈ ਕਮੇਟੀਆਂ ਸਾਊਥਕਾਮ ਦੇ ਅਧਿਕਾਰਾਂ ਅਤੇ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ- ਕੀ ਪ੍ਰਸ਼ਾਸਨ ਦੇ ਹਮਲੇ ਅਸਲ ਵਿਚ ਨਸ਼ਾ ਵਿਰੋਧੀ ਕਾਰਵਾਈਆਂ ਦੇ ਅਧੀਨ ਆਉਂਦੇ ਹਨ।
ਸੁਬਰਾਮਨੀਅਮ ਅਤੇ ਗਾਰਸੀਆ ਨੇ ਕਿਹਾ ਕਿ ਓਵਰਸਾਈਟ ਕਮੇਟੀ ਹੁਣ ਹੋਰ ਦੇਰੀ ਨਹੀਂ ਕਰ ਸਕਦੀ, ਕਿਉਂਕਿ ਸੁਣਵਾਈ ਨਿਧਾਰਤ ਸਮੇਂ ਤੋਂ ਸਿਰਫ਼ ਪੰਜ ਦਿਨ ਪਹਿਲਾਂ ਮੁਲਤਵੀ ਕੀਤੀ ਗਈ ਸੀ। ਉਨ੍ਹਾਂ ਨੇ ਕਮੇਟੀ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਅਮਰੀਕੀ ਸੈਨਿਕ ਗਤੀਵਿਧੀਆਂ ਦੀ ਗੰਭੀਰਤਾ ਨੂੰ ਦੇਖਦਿਆਂ “ਜਿੰਨੀ ਜਲਦੀ ਹੋ ਸਕੇ” ਸੁਣਵਾਈ ਮੁੜ ਤੈਅ ਕੀਤੀ ਜਾਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login