ਕੋਲੰਬੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਸੋਨਾਲੀ ਰਾਜਨ ਨੂੰ ਐਵਰੀਟਾਊਨ ਰਿਸਰਚ (Everytown Research) ਵਿਖੇ ਨਵਾਂ ਸੀਨੀਅਰ ਰਿਸਰਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਦਸ ਦਈਏ ਕਿ ਐਵਰੀਟਾਊਨ ਫਾਰ ਗਨ ਸੇਫਟੀ (Everytown for Gun Safety) ਅਮਰੀਕਾ ਦੀ ਇੱਕ ਗੈਰ-ਮੁਨਾਫ਼ਾ ਸੰਗਠਨ (Non-Profit Organization) ਹੈ ਜੋ ਬੰਦੂਕ ਨਿਯੰਤਰਣ ਅਤੇ ਬੰਦੂਕ ਹਿੰਸਾ ਦੇ ਵਿਰੁੱਧ ਵਕਾਲਤ ਕਰਦਾ ਹੈ। ਕੋਲੰਬੀਆ ਯੂਨੀਵਰਸਿਟੀ ਦੇ ਟੀਚਰਜ਼ ਕਾਲਜ ਵਿਖੇ ਸਿਹਤ ਪ੍ਰਮੋਸ਼ਨ ਅਤੇ ਸਿੱਖਿਆ ਦੇ ਪ੍ਰੋਫੈਸਰ ਰਾਜਨ, ਜਲਦ ਇਹ ਅਹੁਦਾ ਸੰਭਾਲਣਗੇ।
"ਅਸੀਂ ਬੰਦੂਕ ਹਿੰਸਾ ਰੋਕਥਾਮ ਖੋਜ ਭਾਈਚਾਰੇ (Gun Violence Prevention Research Community) ਵਿੱਚ ਇੱਕ ਬਹੁਤ ਸਤਿਕਾਰਤ ਲੀਡਰ ਦਾ ਸਵਾਗਤ ਕਰਕੇ ਬਹੁਤ ਖੁਸ਼ ਹਾਂ," ਐਵਰੀਟਾਊਨ ਫਾਰ ਗਨ ਸੇਫਟੀ ਵਿਖੇ ਕਾਨੂੰਨ ਅਤੇ ਨੀਤੀ ਦੇ ਸੀਨੀਅਰ ਉਪ ਪ੍ਰਧਾਨ ਨਿੱਕ ਸੁਪਲੀਨਾ (senior vice president of law and policy, Nick Suplina) ਨੇ ਕਿਹਾ। "ਉਹਨਾਂ ਦੀ ਮੁਹਾਰਤ ਸਾਡੀ ਟੀਮ ਦੀ ਕੋਸ਼ਿਸ਼ਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿੱਚ ਸਹਾਇਕ ਹੋਵੇਗੀ।"
"ਮੈਂ ਬਹੁਤ ਖ਼ੁਸ਼ ਹਾਂ ਕਿ ਤੁਸੀ ਮੈਨੂੰ ਇਸ ਅਹੁਦੇ ਲਈ ਚੁਣਿਆ ਅਤੇ ਸਹਿਯੋਗੀਆਂ ਦੀ ਇੱਕ ਚੰਗੀ ਟੀਮ ਦੇਣ ਲਈ ਬਹੁਤ ਧੰਨਵਾਦੀ ਹਾਂ," ਰਾਜਨ ਨੇ ਕਿਹਾ। ਉਹਨਾਂ ਕਿਹਾ ਕਿ "ਸਾਡੇ ਸਮੂਹਿਕ ਖੋਜ ਖੇਤਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਭਰ ਵਿੱਚ ਬੰਦੂਕ ਹਿੰਸਾ ਨੂੰ ਰੋਕਣ ਲਈ ਬਹੁਤ ਕੁਝ ਕੀਤਾ ਹੈ - ਇੱਕ ਮੁੱਦਾ ਜੋ ਹਰ ਸਾਲ ਹਜ਼ਾਰਾਂ ਅਮਰੀਕੀਆਂ ਨੂੰ ਦੁਖਦਾਈ ਤੌਰ 'ਤੇ ਪ੍ਰਭਾਵਿਤ ਕਰਦਾ ਹੈ ਅਤੇ ਅਮਰੀਕਾ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮੌਤ ਦਾ ਮੌਜੂਦਾ ਪ੍ਰਮੁੱਖ ਕਾਰਨ ਹੈ।" ਰਾਜਨ ਨੇ ਕਿਹਾ ਮੈਂ ਇਸ ਸੰਗਠਨ ਦੇ ਮਿਸ਼ਨਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਾਂ।
ਆਪਣੀ ਨਵੀਂ ਭੂਮਿਕਾ ਵਿੱਚ, ਰਾਜਨ ਇੱਕ ਬਹੁ-ਅਨੁਸ਼ਾਸਨੀ ਟੀਮ ਦੀ ਨਿਗਰਾਨੀ ਕਰੇਗੀ, ਰਣਨੀਤਕ ਖੋਜ ਪਹਿਲਕਦਮੀਆਂ ਨੂੰ ਆਕਾਰ ਦੇਵੇਗੀ ਅਤੇ ਸੰਗਠਨ ਦੇ ਨਤੀਜਿਆਂ ਲਈ ਇੱਕ ਜਨਤਕ ਆਵਾਜ਼ ਵਜੋਂ ਕੰਮ ਕਰੇਗੀ।
ਟੀਸੀ ਦੇ ਪ੍ਰਧਾਨ ਥਾਮਸ ਬੇਲੀ (TC president Thomas Bailey) ਨੇ ਇਸ ਘੋਸ਼ਣਾ ਦਾ ਸਵਾਗਤ ਕਰਦੇ ਹੋਏ ਕਿਹਾ, "ਬਾਰਾਂ ਸਾਲਾਂ ਤੋਂ ਵੱਧ ਸਮੇਂ ਤੋਂ, ਰਾਜਨ ਨੇ ਟੀਸੀ ਭਾਈਚਾਰੇ ਅਤੇ ਇਸ ਤੋਂ ਬਾਹਰ ਮਹੱਤਵਪੂਰਨ ਯੋਗਦਾਨ ਪਾਇਆ ਹੈ। ਬੰਦੂਕ ਹਿੰਸਾ, ਜਾਗਰੂਕਤਾ ਅਤੇ ਰੋਕਥਾਮ ਬਾਰੇ ਸਾਡੀ ਸਮਝ ਨੂੰ ਡੂੰਘਾਈ ਨਾਲ ਆਕਾਰ ਦਿੱਤਾ ਹੈ - ਜੋ ਕਿ ਸਾਡੇ ਸਮੇਂ ਦੀਆਂ ਸਭ ਤੋਂ ਵੱਧ ਦਬਾਅ ਵਾਲੀਆਂ ਵਿਸ਼ਵਵਿਆਪੀ ਚੁਣੌਤੀਆਂ ਵਿੱਚੋਂ ਇੱਕ ਹੈ। ਅਸੀਂ ਐਵਰੀਟਾਊਨ ਵਿੱਚ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਪ੍ਰਭਾਵਸ਼ਾਲੀ ਕੰਮ ਦੀ ਉਤਸੁਕਤਾ ਨਾਲ ਉਮੀਦ ਕਰਦੇ ਹਾਂ।"
Comments
Start the conversation
Become a member of New India Abroad to start commenting.
Sign Up Now
Already have an account? Login