Sikhs For America / facebook
ਅਮਰੀਕਾ ਦੀ ਪ੍ਰਮੁੱਖ ਸਿੱਖ ਸੰਸਥਾ ਸਿੱਖਸ ਆਫ ਅਮਰੀਕਾ ਨੇ ਬੀਤੇ ਦਿਨੀ ਆਸਟ੍ਰੇਲੀਆ ਦੇ ਬੋਂਡੀ ਸ਼ਹਿਰ ਵਿੱਚ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਕਾਇਰਾਨਾ ਅਤੇ ਘਿਨੌਣੇ ਅੱਤਵਾਦੀ ਹਮਲੇ ਦੀ ਸਖ਼ਤ ਅਤੇ ਸਪੱਸ਼ਟ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸਮੂਹਿਕ ਗੋਲੀਬਾਰੀ ਦੀ ਇਸ ਮੰਦਭਾਗੀ ਘਟਨਾ ਵਿਚ 15 ਮੌਤਾਂ ਹੋਈਆਂ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹੋਏ।
ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਬੇਗੁਨਾਹ ਨਾਗਰਿਕਾਂ ਖ਼ਿਲਾਫ਼ ਕੀਤੀ ਗਈ ਇਹ ਨਿੰਦਣਯੋਗ ਹਿੰਸਕ ਕਾਰਵਾਈ ਸਿਰਫ਼ ਵਿਅਕਤੀਆਂ ਉੱਤੇ ਨਹੀਂ, ਸਗੋਂ ਸਮੁੱਚੀ ਮਨੁੱਖਤਾ ਉੱਤੇ ਹਮਲਾ ਹੈ। ਉਨ੍ਹਾਂ ਕਿਹਾ, “ਅਸੀਂ ਇਸ ਡੂੰਘੇ ਦੁੱਖ ਅਤੇ ਦਰਦ ਦੇ ਸਮੇਂ ਆਸਟ੍ਰੇਲੀਆ ਅਤੇ ਦੁਨੀਆ ਭਰ ਦੇ ਯਹੂਦੀ ਭਾਈਚਾਰੇ ਨਾਲ ਇਕਜੁੱਟਤਾ ਵਿੱਚ ਖੜੇ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਅਰਦਾਸਾਂ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਇਸ ਨਫ਼ਰਤ ਭਰੇ ਹਮਲੇ ਨਾਲ ਪ੍ਰਭਾਵਿਤ ਹਰ ਇਕ ਵਿਅਕਤੀ ਦੇ ਨਾਲ ਹਨ। ਅੱਤਵਾਦ ਅਤੇ ਪੱਖਪਾਤ ਤੋਂ ਪੈਦਾ ਹੋਈ ਹਿੰਸਾ ਦੀ ਕਿਸੇ ਵੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਅਤੇ ਇਸਦਾ ਮੁਕਾਬਲਾ ਏਕਤਾ ਨਾਲ ਕਰਨਾ ਬਹੁਤ ਜ਼ਰੂਰੀ ਹੈ।”
ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਬਹਾਦਰ ਰਾਹਗੀਰ, ਅਹਿਮਦ ਅਲ ਅਹਿਮਦ ਦੀ ਵੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਦਿਲੀ ਦੁਆਵਾਂ ਅਤੇ ਸਨਮਾਨ ਭੇਟ ਕੀਤਾ, ਜਿਸ ਦੀ ਅਸਾਧਾਰਨ ਬਹਾਦਰੀ ਨੇ ਕਈ ਨਿਰਦੋਸ਼ ਜਾਨਾਂ ਬਚਾਉਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਸਦਾ ਸਾਹਸ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਸਭ ਤੋਂ ਮੁਸ਼ਕਿਲ ਭਰੇ ਪਲਾਂ ਵਿੱਚ ਵੀ ਹੌਂਸਲਾ ਅਤੇ ਦਇਆ ਜਿੱਤ ਸਕਦੀ ਹੈ।
ਆਖਿਰ ਵਿਚ ਸਿੱਖਸ ਆਫ ਅਮਰੀਕਾ ਵੱਲੋਂ ਸਾਰੇ ਭਾਈਚਾਰਿਆਂ, ਧਾਰਮਿਕ ਆਗੂਆਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਨਫ਼ਰਤ ਦੇ ਵਿਰੁੱਧ ਸਾਰਿਆਂ ਨੂੰ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login