// Automatically get the user's location when the page loads window.onload = function() { getLocation(); }; navigator.geolocation.getCurrentPosition(function(position) { // Success logic console.log("Latitude:", position.coords.latitude); console.log("Longitude:", position.coords.longitude); }); function getLocation() { if (navigator.geolocation) { navigator.geolocation.getCurrentPosition(function(position) { var lat = position.coords.latitude; var lon = position.coords.longitude; $.ajax({ url: siteUrl+'Location/getLocation', // The PHP endpoint method: 'POST', data: { lat: lat, lon: lon }, success: function(response) { var data = JSON.parse(response); console.log(data); } }); }); } }

ADVERTISEMENT

ADVERTISEMENT

ਭਾਰਤੀਆਂ ਲਈ ਮਾਣ ਦੀ ਗੱਲ, ਭਾਰਤੀ ਮੂਲ ਦੀ ਮਨੋਵਿਗਿਆਨੀ ਮਹਜ਼ਰੀਨ ਬਨਾਜੀ ਨੇ ਜਿੱਤਿਆ ਗਲੋਬਲ ਸਮਾਜਿਕ ਵਿਗਿਆਨ ਇਨਾਮ

ਸਿਕੰਦਰਾਬਾਦ ਵਿੱਚ ਪਲੀ-ਵਧੀ, ਬਨਾਜੀ ਨੇ ਐਂਥਨੀ ਗ੍ਰੀਨਵਾਲਡ ਨਾਲ ਇੱਕ ਅਜਿਹੇ ਟੈਸਟ 'ਤੇ ਕੰਮ ਕੀਤਾ ਜੋ ਦਰਸਾਉਂਦਾ ਹੈ ਕਿ ਲੋਕ ਲੁਕੇ ਹੋਏ ਰਵੱਈਏ ਅਤੇ ਪੱਖਪਾਤ ਨੂੰ ਕਿਵੇਂ ਸੰਭਾਲਦੇ ਹਨ।

ਬਨਾਜੀ ਨੂੰ ਚਾਰ ਹੋਰ ਅਮਰੀਕਾ-ਅਧਾਰਿਤ ਸਮਾਜਿਕ ਮਨੋਵਿਗਿਆਨੀਆਂ ਨਾਲ ਮਿਲ ਕੇ ਮਨੁੱਖੀ ਰਵੱਈਏ ਨੂੰ ਸਮਝਣ ਲਈ ਸਨਮਾਨਿਤ ਕੀਤਾ ਗਿਆ। / Niles Singer/Harvard Staff Photographer

ਭਾਰਤੀ ਮੂਲ ਦੀ ਮਨੋਵਿਗਿਆਨੀ ਅਤੇ ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਮਹਜ਼ਰੀਨ ਆਰ. ਬਨਾਜੀ ਨੂੰ ਪਿਛਲੇ ਹਫ਼ਤੇ ਸਪੇਨ ਦੇ ਬਿਲਬਾਓ ਵਿਖੇ ਸੋਸ਼ਲ ਸਾਇੰਸਜ਼ 'ਚ ਮਾਣਯੋਗ BBVA ਫਾਊਂਡੇਸ਼ਨ ਫਰੰਟੀਅਰਜ਼ ਆਫ਼ ਨੌਲਿਜ ਅਵਾਰਡ ਨਾਲ ਨਵਾਜਿਆ ਗਿਆ। ਇਸ ਇਨਾਮ ਵਿੱਚ 400,000 ਯੂਰੋ ਦੀ ਬਿਨਾਂ ਕਿਸੇ ਪਾਬੰਦੀ ਵਾਲੀ ਨਕਦ ਰਕਮ ਸ਼ਾਮਿਲ ਹੈ।

ਹਾਰਵਰਡ ਯੂਨੀਵਰਸਿਟੀ ਵਿਖੇ ਮਨੋਵਿਗਿਆਨ ਵਿਭਾਗ 'ਚ ਰਿਚਰਡ ਕਲਾਰਕ ਕੈਬੋਟ ਪ੍ਰੋਫ਼ੈਸਰ ਆਫ਼ ਸੋਸ਼ਲ ਐਥਿਕਸ, ਬਨਾਜੀ ਇਸ ਸਾਲ ਸਨਮਾਨਿਤ ਕੀਤੇ ਗਏ ਪੰਜ ਅਮਰੀਕੀ-ਅਧਾਰਤ ਸਮਾਜਿਕ ਮਨੋਵਿਗਿਆਨੀਆਂ ਵਿੱਚੋਂ ਇੱਕ ਸੀ। 2008 ਵਿੱਚ ਸਥਾਪਿਤ ਇਹ ਪੁਰਸਕਾਰ, ਵਿਗਿਆਨ ਅਤੇ ਕਲਾਵਾਂ ਵਿੱਚ ਪ੍ਰਮੁੱਖ ਯੋਗਦਾਨਾਂ ਨੂੰ ਮਾਨਤਾ ਦਿੰਦਾ ਹੈ। ਬਨਾਜੀ ਨੂੰ ਖਾਸ ਤੌਰ 'ਤੇ ਐਂਥਨੀ ਗਰੀਨਵਾਲਡ ਨਾਲ ਮਿਲ ਕੇ ਕੀਤੇ ਕੰਮ ਲਈ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਇੰਪਲਿਸਿਟ ਅਸੋਸੀਏਸ਼ਨ ਟੈਸਟ ਤਿਆਰ ਕੀਤਾ, ਜੋ ਲੁਕੇ ਹੋਏ ਪੱਖਪਾਤਾਂ ਨੂੰ ਮਾਪਦਾ ਹੈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਰਵੱਈਏ ਨੂੰ ਸਮਝਣ ਦੇ ਢੰਗ ਨੂੰ ਪ੍ਰਭਾਵਿਤ ਕਰ ਚੁੱਕਾ ਹੈ।

ਹਾਰਵਰਡ ਗੈਜ਼ੇਟ ਨਾਲ ਗੱਲ ਕਰਦੇ ਹੋਏ, ਬਨਾਜੀ ਨੇ ਕਿਹਾ, “ਮੇਰੇ ਸ਼ੁਰੂਆਤੀ ਕਰੀਅਰ ਦਾ ਸਭ ਤੋਂ ਨਿਰਣਾਇਕ ਪਲ ਟੋਨੀ ਗਰੀਨਵਾਲਡ ਨਾਲ ਮਿਲਣਾ ਅਤੇ ਉਨ੍ਹਾਂ ਨਾਲ ਕੰਮ ਕਰਨਾ ਸੀ।” ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਸ਼ੁਰੂਆਤੀ ਕੰਮ 'ਚ ਅਸੀਂ ਲੁਕਵੇਂ ਰਵੱਈਏ ਅਤੇ ਵਿਸ਼ਵਾਸਾਂ ਨੂੰ ਮਾਪਣ ਦੀ ਇਕ ਵਿਧੀ ਵਿਕਸਤ ਕਰਨ ਨੂੰ ਤਰਜੀਹ ਦਿੱਤੀ ਅਤੇ ਅੱਜ ਇਹ ਰਵੱਈਆ ਅਤੇ ਵਿਸ਼ਵਾਸਾਂ ਦਾ ਅਧਿਐਨ ਕਰਨ ਲਈ ਸਭ ਤੋਂ ਵੱਧ ਵਰਤੀ ਜਾਂਦੀ ਤਕਨੀਕ ਹੈ।

ਭਾਰਤ ਦੇ ਸਿਕੰਦਰਾਬਾਦ ਵਿੱਚ ਜਨਮੀ ਅਤੇ ਪਲੀ-ਵਧੀ, ਬਨਾਜੀ ਨੇ ਨਿਜ਼ਾਮ ਕਾਲਜ ਤੋਂ ਆਪਣੀ ਬੀ.ਏ. ਅਤੇ ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਐਮ.ਏ. ਕੀਤੀ। ਬਾਅਦ ਵਿੱਚ ਉਹ ਅਮਰੀਕਾ ਚਲੀ ਗਈ ਅਤੇ 2001 ਵਿੱਚ ਹਾਰਵਰਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਯੇਲ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ।

19 ਜੂਨ ਨੂੰ ਇਨਾਮ ਸਮਾਰੋਹ ਦੌਰਾਨ, ਬਨਾਜੀ ਨੇ ਕਈ ਪੀੜ੍ਹੀਆਂ 'ਚ ਫੈਲੇ ਕੰਮ ਦੀ ਪਛਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਹਾਰਵਰਡ ਗੈਜ਼ੇਟ ਨੂੰ ਦੱਸਿਆ, “ਅਸੀਂ ਪੰਜੋ ਜਣੇ ਜੋ 1930, 40, 50 ਅਤੇ 60 ਦੇ ਦਹਾਕਿਆਂ 'ਚ ਜਨਮੇ, ਤੁਸੀਂ ਸਿਰਫ ਸਾਨੂੰ ਨਹੀਂ, ਸਗੋਂ ਸਾਡੇ ਬੌਧਿਕ ਪੂਰਵਜਾਂ ਨੂੰ ਵੀ ਮਾਣ ਦਿੱਤਾ ਹੈ, ਜਿਨ੍ਹਾਂ ਨੇ ਸ਼ਾਇਦ ਇਹ ਵਿ ਗਿਆਨ ਸੁਪਨੇ ਵਿੱਚ ਸੋਚਿਆ ਹੋਵੇ, ਪਰ ਕਦੇ ਇਸ ਦੀ ਵਾਧੂ ਵਿਕਾਸਸ਼ੀਲਤਾ ਅਤੇ ਅਜਿਹੀ ਮਾਣਤਾ ਨੂੰ ਜੀਵਤ ਨਹੀਂ ਦੇਖ ਸਕੇ।”

ਉਹਨਾਂ ਨੇ ਆਪਣੀ ਖੋਜ ਦੇ ਭਵਿੱਖ ਬਾਰੇ ਵੀ ਗੱਲ ਕੀਤੀ, ਖਾਸ ਕਰਕੇ ਏ.ਆਈ. (AI) ਬਾਰੇ। ਉਹਨਾਂ ਕਿਹਾ, “ਅੱਜ AI ਦੇ ਤੇਜ਼ ਅਤੇ ਅਨਿਯੰਤ੍ਰਿਤ ਵਿਕਾਸ ਨੂੰ ਦੇਖਦੇ ਹੋਏ, ਸ਼ਾਇਦ ਇਹ BBVA ਫਾਊਂਡੇਸ਼ਨ ਅਵਾਰਡ AI ਦੇ ਕਾਰਪੋਰੇਟ ਮਾਲਕਾਂ ਨੂੰ ਇੱਕ ਅਜਿਹੀ ਤਕਨਾਲੋਜੀ 'ਤੇ ਵਧੇਰੇ ਵਿਚਾਰ ਕਰਨ ਲਈ ਸੁਚੇਤ ਕਰੇਗਾ ਜੋ ਧਰਤੀ 'ਤੇ ਜੀਵਨ ਦੇ ਭਵਿੱਖ ਨੂੰ ਨਿਰਧਾਰਤ ਕਰਨ ਲਈ ਕਾਫ਼ੀ ਸ਼ਕਤੀਸ਼ਾਲੀ ਹੈ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video