ADVERTISEMENT

ADVERTISEMENT

PM ਮੋਦੀ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਕੀਤੀ ਹਾਸਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ। ਪੀਐਮ ਮੋਦੀ ਨੇ ਕਾਂਗਰਸ ਦੇ ਅਜੈ ਰਾਏ ਨੂੰ ਹਰਾਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਸੀਟ 1 ਲੱਖ 52 ਹਜ਼ਾਰ 513 ਵੋਟਾਂ ਨਾਲ ਜਿੱਤੀ ਹੈ / fb @ Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਸੀਟ 1 ਲੱਖ 52 ਹਜ਼ਾਰ 513 ਵੋਟਾਂ ਨਾਲ ਜਿੱਤੀ ਹੈ। ਪੀਐਮ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ। ਪੀਐਮ ਮੋਦੀ ਨੇ ਕਾਂਗਰਸ ਦੇ ਅਜੈ ਰਾਏ ਨੂੰ ਹਰਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 6 ਲੱਖ 12 ਹਜ਼ਾਰ 970 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸ ਉਮੀਦਵਾਰ ਅਜੇ ਰਾਏ ਨੂੰ 4 ਲੱਖ 60 ਹਜ਼ਾਰ 457 ਵੋਟਾਂ ਮਿਲੀਆਂ ਹਨ। 

 

ਪੀਐਮ ਮੋਦੀ ਇਸ ਤੋਂ ਪਹਿਲਾਂ 2014 ਅਤੇ 2019 ਵਿੱਚ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਸਦ ਪਹੁੰਚੇ ਸਨ। ਨਰਿੰਦਰ ਮੋਦੀ ਇਕ ਹੀ ਸੀਟ ਤੋਂ ਲਗਾਤਾਰ ਜਿੱਤਣ ਵਾਲੇ ਤੀਜੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਅਟਲ ਬਿਹਾਰੀ ਵਾਜਪਾਈ ਦੇ ਨਾਂ ਦਰਜ ਸੀ। 

 

ਅਟਲ ਬਿਹਾਰੀ ਵਾਜਪਾਈ ਲਖਨਊ ਸੀਟ ਤੋਂ ਪੰਜ ਵਾਰ ਜਿੱਤੇ ਸਨ ਜਦੋਂ ਕਿ ਨਹਿਰੂ ਫੂਲਪੁਰ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਸਨ। 


ਵਾਰਾਣਸੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਜੇ ਰਾਏ ਨੇ ਪੀਐਮ ਮੋਦੀ ਦੀ ਜਿੱਤ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਮੋਦੀ 3 ਘੰਟੇ ਪਿੱਛੇ ਰਹੇ। ਡੇਢ ਲੱਖ ਵੋਟਾਂ ਨਾਲ ਜਿੱਤਣ ਲਈ ਉਨ੍ਹਾਂ ਦੇ ਪਸੀਨੇ ਛੁੱਟ ਗਏ। ਰਾਹੁਲ ਗਾਂਧੀ ਰਾਏਬਰੇਲੀ ਤੋਂ 4 ਲੱਖ ਵੋਟਾਂ ਨਾਲ ਜਿੱਤ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਵਿੱਚ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਵੱਧ ਹੈ।" 


ਐਨਡੀਏ ਅਤੇ ਆਈਐਨਡੀਆਈਏ ਗਠਜੋੜ ਵਿੱਚ ਕਰੀਬੀ ਮੁਕਾਬਲਾ ਹੈ। ਐਨਡੀਏ 290 ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ  ਆਈਐਨਡੀਆਈਏ ਕਰੀਬ 235 ਸੀਟਾਂ 'ਤੇ ਅੱਗੇ ਹੈ।

 

Comments

Related