ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ 14 ਸਤੰਬਰ ਨੂੰ ਨਿਊਯਾਰਕ ਸਿਟੀ ਦੇ ਮੇਅਰ ਲਈ ਡੈਮੋਕ੍ਰੈਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਦਾ ਸਮਰਥਨ ਕੀਤਾ। ਕਈ ਮਹੀਨਿਆਂ ਦੀਆਂ ਅਟਕਲਾਂ ਤੋਂ ਬਾਅਦ ਇਸ ਦੌੜ ਵਿੱਚ ਉਨ੍ਹਾਂ ਦੀ ਪਹਿਲਾ ਜਨਤਕ ਸਮਰਥਨ ਹੈ।
ਡੈਮੋਕ੍ਰੈਟ ਹੋਚੁਲ, ਜੋ ਸੂਬੇ ਦੀ 57ਵੀਂ ਗਵਰਨਰ ਵਜੋਂ ਸੇਵਾ ਨਿਭਾਅ ਰਹੀ ਹੈ, ਨੇ ਨਿਊਯਾਰਕ ਟਾਈਮਜ਼ ਵਿੱਚ ਓਪੀਨੀਅਨ ਪੀਸ ਰਾਹੀਂ ਆਪਣਾ ਸਮਰਥਨ ਘੋਸ਼ਿਤ ਕੀਤਾ। ਉਨ੍ਹਾਂ ਲਿਖਿਆ, “ਪਿਛਲੇ ਕੁਝ ਮਹੀਨਿਆਂ ਵਿੱਚ ਮੇਰੀ ਉਹਨਾਂ ਨਾਲ ਸਿੱਧੀ ਗੱਲਬਾਤ ਹੋਈ ਹੈ। ਸਾਡੇ ਵਿਚਕਾਰ ਅਸਹਿਮਤੀਆਂ ਵੀ ਹੋਈਆਂ। ਪਰ ਸਾਡੀਆਂ ਗੱਲਬਾਤਾਂ ਵਿੱਚ, ਮੈਂ ਇੱਕ ਅਜਿਹੇ ਨੇਤਾ ਦੀ ਗੱਲ ਸੁਣੀ ਜੋ ਨਿਊਯਾਰਕ ਪ੍ਰਤੀ ਮੇਰੀ ਵਚਨਬੱਧਤਾ ਨੂੰ ਸਾਂਝਾ ਕਰਦਾ ਹੈ, ਜਿੱਥੇ ਬੱਚੇ ਆਪਣੇ ਇਲਾਕਿਆਂ ਵਿੱਚ ਸੁਰੱਖਿਅਤ ਰਹਿ ਸਕਣ ਅਤੇ ਹਰ ਪਰਿਵਾਰ ਲਈ ਮੌਕੇ ਉਪਲਬਧ ਹੋਣ।”
ਗਵਰਨਰ ਨੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਮਮਦਾਨੀ ਜਨਤਕ ਸੁਰੱਖਿਆ ਨੂੰ ਤਰਜੀਹ ਦੇਣਗੇ ਅਤੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਮਜ਼ਬੂਤ ਅਗਵਾਈ ਯਕੀਨੀ ਬਣਾਉਣਗੇ। ਉਨ੍ਹਾਂ ਲਿਖਿਆ, “ਜ਼ੋਹਰਾਨ ਮਮਦਾਨੀ ਅਤੇ ਮੈਂ ਦੋਵੇਂ ਹੀ ਰਾਸ਼ਟਰਪਤੀ ਦੇ ਏਜੰਡੇ ਦਾ ਡੱਟਕੇ ਮੁਕਾਬਲਾ ਕਰਾਂਗੇ।"
ਕੁਈਨਜ਼ ਤੋਂ ਸਟੇਟ ਐਸੈਂਬਲੀ ਮੈਂਬਰ ਮਮਦਾਨੀ ਨੇ ਸਮਰਥਨ ਦਾ “ਐਕਸ” ‘ਤੇ ਸਵਾਗਤ ਕਰਦੇ ਹੋਏ ਲਿਖਿਆ, “ਮੈਂ ਗਵਰਨਰ ਦੇ ਸਮਰਥਨ ਲਈ ਧੰਨਵਾਦੀ ਹਾਂ, ਜਿਸ ਨਾਲ ਸਾਡੀ ਪਾਰਟੀ ਇਕਜੁੱਟ ਹੋ ਰਹੀ ਹੈ। ਮੈਂ ਧੰਨਵਾਦ ਕਰਦਾ ਹਾਂ ਟਰੰਪ ਦਾ ਡਟਕੇ ਸਾਹਮਣਾ ਕਰਨ ਵਿੱਚ ਉਹਨਾਂ ਦੀ ਹਿੰਮਤ ਲਈ ਅਤੇ ਨਿਊਯਾਰਕ ਨੂੰ ਕਿਫ਼ਾਇਤੀ ਬਣਾਉਣ ‘ਤੇ ਉਨ੍ਹਾਂ ਦੇ ਧਿਆਨ ਲਈ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਇਕੱਠੇ ਵੱਡਾ ਕੰਮ ਕਰਾਂਗੇ। ਸਾਡੀ ਮੁਹਿੰਮ ਹਰ ਰੋਜ਼ ਹੋਰ ਮਜ਼ਬੂਤ ਹੋ ਰਹੀ ਹੈ।”
ਮਮਦਾਨੀ ਨੂੰ 2020 ਦੀ ਇੱਕ ਸੋਸ਼ਲ ਮੀਡੀਆ ਪੋਸਟ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਉਨ੍ਹਾਂ ਨੇ NYPD ਨੂੰ ਨਸਲਪ੍ਰੇਮੀ ਕਿਹਾ ਸੀ। ਹਾਲ ਹੀ ਵਿੱਚ ਉਨ੍ਹਾਂ ਕਿਹਾ ਕਿ ਉਹ ਇਸ ਟਿੱਪਣੀ ਲਈ ਮਾਫ਼ੀ ਮੰਗਣਗੇ।
ਇਹ ਮੁਕਾਬਲਾ ਹੁਣ ਤਿੰਨ ਪੱਖੀ ਬਣਦਾ ਜਾ ਰਿਹਾ ਹੈ- ਮਮਦਾਨੀ, ਮੌਜੂਦਾ ਮੇਅਰ ਐਰਿਕ ਐਡਮਜ਼ ਅਤੇ ਸਾਬਕਾ ਗਵਰਨਰ ਐਂਡਰਿਊ ਕੁਓਮੋ, ਜੋ ਦੋਵੇਂ ਹੀ ਸੁਤੰਤਰ ਉਮੀਦਵਾਰ ਵਜੋਂ ਚੱਲ ਰਹੇ ਹਨ। ਤਾਜ਼ਾ ਸਰਵੇਖਣਾਂ ਵਿੱਚ ਮਮਦਾਨੀ ਅੱਗੇ ਦਿਖਾਈ ਦੇ ਰਹੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login