Zohran Mamdani / Stop AAPI Hate
ਨਵੀਂ ਰਿਪੋਰਟ ਦੇ ਅਨੁਸਾਰ, ਨਿਊਯਾਰਕ ਦੇ ਮੇਅਰ-ਚੁਣੇ ਗਏ ਜ਼ੋਹਰਾਨ ਮਮਦਾਨੀ, ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸਲਾਮੋਫੋਬਿਕ ਅਤੇ ਦੱਖਣੀ ਏਸ਼ੀਆਈ-ਵਿਰੋਧੀ ਅਪਮਾਨਜਨਕ ਸ਼ਬਦਾਂ ਵਿੱਚ ਤਿੱਖਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਸ਼ਹਿਰ ਦੀ 2025 ਦੀ ਮੇਅਰਲ ਚੋਣ ਦੇ ਆਲੇ-ਦੁਆਲੇ ਦੇ ਹਫ਼ਤਿਆਂ ਵਿੱਚ ਅਤਿਵਾਦੀ ਗਤੀਵਿਧੀਆਂ ਨਾਲ ਜੁੜੇ ਆਨਲਾਈਨ ਥਾਵਾਂ 'ਤੇ ਦੇਖਿਆ ਗਿਆ।
ਮੂਨਸ਼ਾਟ ਵੱਲੋਂ ਇਕੱਠੇ ਕੀਤੇ ਤਾਜ਼ਾ ਡਾਟਾ ਅਤੇ ਸਟਾਪ AAPI ਹੇਟ ਵੱਲੋਂ ਕੀਤੀ ਵਿਸ਼ਲੇਸ਼ਣ ਦੱਸਦੀ ਹੈ ਕਿ 4 ਨਵੰਬਰ ਨੂੰ ਨਿਊਯਾਰਕ ਸਿਟੀ ਦਾ ਪਹਿਲਾ ਦੱਖਣੀ ਏਸ਼ੀਆਈ ਅਤੇ ਮੁਸਲਿਮ ਅਮਰੀਕੀ ਮੇਅਰ ਬਣੇ ਮਮਦਾਨੀ ਨੂੰ ਜਿਥੇ ਰਾਸ਼ਟਰੀ ਪੱਧਰ ’ਤੇ ਧਿਆਨ ਮਿਲਦਾ ਗਿਆ, ਉਥੇ ਹੀ ਉਨ੍ਹਾਂ ਨੂੰ ਨਫ਼ਰਤ ਦੀ ਇੱਕ ਵਧਦੀ ਲਹਿਰ ਦਾ ਸਾਹਮਣਾ ਕਰਨਾ ਪਿਆ। ਸਟਾਪ AAPI ਹੇਟ ਨੇ ਕਿਹਾ ਕਿ ਇਹ ਵਾਧਾ “ਇਹ ਗੱਲ ਰੇਖਾਂਕਿਤ ਕਰਦਾ ਹੈ ਕਿ ਐਂਟੀ-ਏਸ਼ੀਅਨ ਨਸਲਵਾਦ ਅਤੇ ਐਂਟੀ-ਮੁਸਲਿਮ ਨਫ਼ਰਤ ਅੱਜ ਵੀ ਜ਼ਰੂਰੀ ਮੁੱਦੇ ਬਣੇ ਹੋਏ ਹਨ।”
ਵਿਸ਼ਲੇਸ਼ਣ ਵਿੱਚ ਪਤਾ ਲੱਗਿਆ ਕਿ ਛੇ ਹਫ਼ਤਿਆਂ ਦੇ ਸਮੇਂ ਦੌਰਾਨ ਮਮਦਾਨੀ ਖ਼ਿਲਾਫ਼ ਗਾਲਾਂ ਵਿੱਚ 238 ਫੀਸਦੀ ਵਾਧਾ ਹੋਇਆ। ਦਰਜ ਕੀਤੀਆਂ 1,566 ਘਟਨਾਵਾਂ ਵਿੱਚੋਂ 91 ਫੀਸਦੀ ਇਸਲਾਮੋਫੋਬਿਕ ਗਾਲਾਂ ਸਨ ਅਤੇ ਐਂਟੀ-ਮੁਸਲਿਮ ਸ਼ਬਦਾਵਲੀ ਵਿੱਚ 175 ਫੀਸਦੀ ਵਾਧਾ ਹੋਇਆ।
ਪਹਿਲਾ ਵੱਡਾ ਵਾਧਾ 16 ਅਕਤੂਬਰ ਦੇ ਮੇਅਰਲ ਡਿਬੇਟ ਤੋਂ ਬਾਅਦ ਨਜ਼ਰ ਆਇਆ। ਦੂਜਾ ਵਾਧਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਰਾਜਨੀਤਿਕ ਅਧਿਕਾਰੀ ਨੇ ਮਮਦਾਨੀ ਨੂੰ “ਜਿਹਾਦੀ ਉਮੀਦਵਾਰ” ਕਹਿੰਦੇ ਹੋਏ ਦਾਅਵਾ ਕੀਤਾ ਕਿ ਉਹ “ਨਿਊਯਾਰਕ ਨੂੰ ਨਸ਼ਟ ਕਰ ਦੇਵੇਗਾ,” ਜਿਸ ਤੋਂ ਬਾਅਦ ਪੋਸਟਾਂ ਦੀ ਲਹਿਰ ਚੱਲੀ ਪਈ। ਮਮਦਾਨੀ ਦੀ ਜਿੱਤ ਬਾਰੇ ਵਿਆਪਕ ਮੀਡੀਆ ਕਵਰੇਜ ਤੋਂ ਬਾਅਦ, 9 ਨਵੰਬਰ ਨੂੰ ਗਾਲਾਂ ਇੱਕ ਦਿਨ ਵਿੱਚ 180 ਤੱਕ ਪਹੁੰਚ ਗਈਆਂ—1 ਅਕਤੂਬਰ ਨਾਲ ਤੁਲਨਾ ਕੀਤੀ ਜਾਵੇ ਤਾਂ 2,150 ਫੀਸਦੀ ਵਾਧਾ।
ਦੱਖਣੀ ਏਸ਼ੀਆਈ ਵਿਰੋਧੀ ਗਾਲਾਂ ਵੀ ਇਸ ਸਮੇਂ ਦੌਰਾਨ ਵਧਦੀਆਂ ਰਹੀਆਂ ਅਤੇ ਚੋਣ ਤੋਂ ਬਾਅਦ ਵੀ ਉੱਚੇ ਪੱਧਰ ’ਤੇ ਰਹੀਆਂ। “ਪਾਕੀ,” “ਜੀਤ,” ਅਤੇ ਇਸ ਨਾਲ ਸੰਬੰਧਤ ਹੋਰ ਸ਼ਬਦ 1,22,789 ਵਾਰ ਦਰਜ ਕੀਤੇ ਗਏ। ਸਟਾਪ AAPI ਹੇਟ ਨੇ ਕਿਹਾ ਕਿ ਇਹ ਨਤੀਜੇ 2024 ਰਾਸ਼ਟਰਪਤੀ ਚੋਣ ਚੱਕਰ ਤੋਂ ਬਾਅਦ ਦਰਜ ਕੀਤੀਆਂ ਵਧੀਆਂ ਐਂਟੀ-ਦੱਖਣੀ ਏਸ਼ੀਆਈ ਨਫ਼ਰਤ ਨਾਲ ਮੇਲ ਖਾਂਦੇ ਹਨ।
CAIR ਦੀ ਇੱਕ ਰਿਪੋਰਟ ਅਨੁਸਾਰ, ਜੂਨ 2025 ਵਿੱਚ ਮਮਦਾਨੀ ਦੀ ਡੈਮੋਕਰੈਟਿਕ ਪ੍ਰਾਇਮਰੀ ਜਿੱਤ ਤੋਂ ਬਾਅਦ 24 ਘੰਟਿਆਂ ਵਿੱਚ ਘੱਟੋ-ਘੱਟ 127 ਹਿੰਸਕ ਨਫ਼ਰਤ-ਸੰਬੰਧੀ ਪੋਸਟਾਂ ਦਰਜ ਕੀਤੀਆਂ ਗਈਆਂ—ਜੋ ਆਮ ਦਰ ਤੋਂ ਪੰਜ ਗੁਣਾ ਜ਼ਿਆਦਾ ਸਨ। ਉਸੇ ਦਿਨ 6,200 ਇਸਲਾਮੋਫੋਬਿਕ ਪੋਸਟਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 62 ਫੀਸਦੀ ਐਕਸ ਤੋਂ ਸਨ।
ਰੂੜ੍ਹੀਵਾਦੀ ਕਾਰਕੁਨਾਂ ਅਤੇ MAGA-ਸਮਰਥਕ ਇਨਫਲੂਐਂਸਰਾਂ ਨੇ ਵੀ 11 ਸਤੰਬਰ ਦੇ ਹਮਲਿਆਂ, ਦਹਿਸ਼ਤਗਰਦੀ, ਅਤੇ ਪ੍ਰਵਾਸ ਵਿਰੋਧੀ ਭਾਸ਼ਾ ਦਾ ਸਹਾਰਾ ਲੈਂਦਿਆਂ ਮਮਦਾਨੀ ਨੂੰ ਨਿਊਯਾਰਕ ਲਈ ਖ਼ਤਰੇ ਵਜੋਂ ਦਰਸਾਇਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login