ADVERTISEMENTs

ਨੀਨਾ ਸਿੰਘ ਨਿਊਜਰਸੀ ਦੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਮੇਅਰ ਬਣੀ

ਇਸ ਮੌਕੇ ਨੀਨਾ ਨੇ ਕਿਹਾ ਕਿ ਇਹ ਦਿਨ ਸਾਡੇ ਭਾਈਚਾਰੇ ਅਤੇ ਸਾਡੇ ਪੂਰੇ ਸੂਬੇ ਲਈ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀ ਕਮੇਟੀ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦੀ ਹਨ।

ਨੀਨਾ ਨੇ 4 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕੀ / x@InMontgomeryNJ

ਭਾਰਤੀ-ਅਮਰੀਕੀ ਨੀਨਾ ਸਿੰਘ ਨੇ ਅਮਰੀਕਾ 'ਚ ਇਤਿਹਾਸ ਰਚ ਦਿੱਤਾ ਹੈ। ਜਾਣਕਾਰੀ ਅਨੁਸਾਰ ਨਿਊਜਰਸੀ ਦੇ ਮੌਂਟਗੌਮਰੀ ਟਾਊਨਸ਼ਿਪ ਦੀ ਨਵ-ਨਿਯੁਕਤ ਮੇਅਰ ਨੀਨਾ ਸਿੰਘ ਨੇ ਪਿਛਲੇ ਹਫ਼ਤੇ ਸੂਬੇ ਦੀ ਪਹਿਲੀ ਸਿੱਖ ਅਤੇ ਭਾਰਤੀ-ਅਮਰੀਕੀ ਮਹਿਲਾ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਸਾਬਕਾ ਡਿਪਟੀ ਮੇਅਰ ਅਤੇ ਟਾਊਨਸ਼ਿਪ ਕਮੇਟੀਵੂਮੈਨ ਨੂੰ ਉਨ੍ਹਾਂ ਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ ਹੈ।

ਨੀਨਾ ਨੇ 4 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਨੀਨਾ ਨੇ ਕਿਹਾ ਕਿ ਇਹ ਦਿਨ ਸਾਡੇ ਭਾਈਚਾਰੇ ਅਤੇ ਸਾਡੇ ਪੂਰੇ ਸੂਬੇ ਲਈ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀ ਕਮੇਟੀ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦੀ ਹਨ। ਨੀਨਾ ਨੇ ਕਿਹਾ ਕਿ ਮੈਨੂੰ ਆਪਣੀ ਟਾਊਨਸ਼ਿਪ 'ਤੇ ਵੀ ਬਹੁਤ ਮਾਣ ਹੈ ਜਿਸ ਨੇ ਇਕ ਵਾਰ ਫਿਰ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਸਾਡੇ ਰਾਜ ਨੂੰ ਦਿਖਾਇਆ ਹੈ ਕਿ ਸਮਾਵੇਸ਼ੀ, ਪਾਰਦਰਸ਼ੀ ਅਤੇ ਦੂਰਦਰਸ਼ੀ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ।

 

ਨੀਨਾ ਨੇ ਕਿਹਾ ਕਿ ਉਹ ਦੇਸ਼ ਦੇ ਪੂਰਵਜਾਂ ਦੀ ਤਰ੍ਹਾਂ ਉਨ੍ਹਾਂ ਹੀ ਉਮੀਦਾਂ ਅਤੇ ਖਾਹਿਸ਼ਾਂ ਨਾਲ ਅਮਰੀਕਾ ਆਈ ਸਨ। ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਅਤੇ ਮੇਰਾ ਪਰਿਵਾਰ ਸੁੰਦਰ ਮੌਂਟਗੌਮਰੀ ਟਾਊਨਸ਼ਿਪ ਵਿੱਚ ਵੱਸ ਗਏ। ਭਾਵ, ਇੱਕ ਅਜਿਹਾ ਸ਼ਹਿਰ ਜੋ ਅਮਰੀਕੀ ਸੁਪਨਿਆਂ ਦਾ ਪ੍ਰਤੀਨਿਧ ਹੈ। ਇਹ ਆਪਣੇ ਸਾਰੇ ਲੋਕਾਂ ਨੂੰ ਬਿਹਤਰ, ਖੁਸ਼ਹਾਲ ਅਤੇ ਸੰਪੂਰਨ ਜੀਵਨ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਨੀਨਾ ਸਿੰਘ ਨੂੰ ਡਿਪਟੀ ਮੇਅਰ ਵਿਨਸੈਂਟ ਬੈਰਾਗਨ ਅਤੇ ਕਮੇਟੀਵੂਮੈਨ ਪੈਟਰੀਸ਼ੀਆ ਟੇਲਰ ਟੌਡ ਨੇ ਨਾਲ ਪ੍ਰਤੀਨਿਧੀ ਬੋਨੀ ਵਾਟਸਨ ਕੋਲਮੈਨ ਨੇ ਅਹੁਦੇ ਦੀ ਸਹੁੰ ਚੁਕਾਈ। ਮੀਡੀਆ ਨਾਲ ਸਾਂਝੇ ਕੀਤੇ ਇੱਕ ਬਿਆਨ ਵਿੱਚ ਕੋਲਮੈਨ ਨੇ ਕਿਹਾ ਕਿ ਨੀਨਾ ਸਿੰਘ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹਨ ਅਤੇ ਉਨ੍ਹਾਂ ਨੇ ਸਮਾਜਿਕ ਨਿਆਂ, ਆਰਥਿਕ ਮੌਕੇ ਅਤੇ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਲਈ ਲੜਨਾ ਆਪਣੇ ਜੀਵਨ ਦਾ ਟੀਚਾ ਬਣਾ ਲਿਆ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video