ਯੂ.ਐਸ. ਪ੍ਰਤਿਨਿਧੀ ਅਮੀ ਬੇਰਾ ਨੇ 8 ਅਕਤੂਬਰ ਨੂੰ ਸੰਸਦੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸੰਘੀ ਸਰਕਾਰ ਦੇ ਸ਼ਟਡਾਊਨ ਨੂੰ ਦੁਬਾਰਾ ਖੋਲ੍ਹਣ ਅਤੇ ਐਫੋਰਡੇਬਲ ਕੇਅਰ ਐਕਟ (ACA) ਦੇ ਸਬਸਿਡੀ ਪ੍ਰੋਗਰਾਮ ਬਰਕਰਾਰ ਰੱਖਣ ਲਈ ਕਾਰਵਾਈ ਕਰਨ, ਜੋ ਲੱਖਾਂ ਅਮਰੀਕੀਆਂ ਨੂੰ ਸਿਹਤ ਬੀਮਾ ਲੈਣ ਯੋਗ ਬਣਾਉਂਦੇ ਹਨ।
ਸੈਕਰਾਮੈਂਟੋ ਵਿੱਚ ਆਪਣੇ ਜ਼ਿਲ੍ਹਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਦੇ ਹੋਏ, ਬੇਰਾ ਨੇ ਸਪੀਕਰ ਮਾਈਕ ਜੌਨਸਨ ਨੂੰ ਅਪੀਲ ਕੀਤੀ ਕਿ ਉਹ ਹਾਊਸ ਆਫ ਰਿਪ੍ਰੀਜ਼ੈਂਟੇਟਿਵਜ਼ ਨੂੰ ਮੁੜ ਬੁਲਾਉਣ ਅਤੇ ਇੱਕ ਦੋ-ਪੱਖੀ ਸਮਝੌਤਾ ਪਾਸ ਕਰਨ ਜੋ ਸਰਕਾਰ ਨੂੰ ਚੱਲਦੇ ਰਹਿਣ ਦੀ ਆਗਿਆ ਦੇਵੇ ਅਤੇ ਉਹ ACA ਸਬਸਿਡੀਆਂ ਦਾ ਵਿਸਥਾਰ ਕਰਨ ਜੋ 2.4 ਕਰੋੜ ਅਮਰੀਕੀਆਂ ਲਈ ਬਹੁਤ ਮਹੱਤਵਪੂਰਨ ਹਨ, ਜਿਸ ਵਿੱਚ ਕੈਲੀਫੋਰਨੀਆ ਦੇ ਛੇਵੇਂ ਕਾਂਗਰਸੀ ਜ਼ਿਲ੍ਹੇ ਦੇ 28,000 ਵਸਨੀਕ ਵੀ ਸ਼ਾਮਲ ਹਨ।
ਕਵਰਡ ਕੈਲੀਫੋਰਨੀਆ ਦੀ ਰੀਨਿਊਅਲ ਮਿਆਦ 15 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਵਸਨੀਕਾਂ ਨੂੰ ਨੋਟਿਸ ਮਿਲਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਾਂਗਰਸ ਨੇ ਸਾਲ ਦੇ ਅੰਤ ਤੋਂ ਪਹਿਲਾਂ ਕਾਰਵਾਈ ਨਾ ਕੀਤੀ ਤਾਂ ਪ੍ਰੀਮੀਅਮ ਦਰਾਂ ਵਿੱਚ ਤੇਜ਼ ਵਾਧਾ ਹੋ ਸਕਦਾ ਹੈ। ਬੇਰਾ ਨੇ ਇੱਕ ਉਦਾਹਰਨ ਦਿੱਤੀ ਕਿ ਸੈਕਰਾਮੈਂਟੋ ਕਾਊਂਟੀ ਵਿੱਚ ਰਹਿਣ ਵਾਲੇ 60 ਸਾਲਾ ਜੋੜੇ ਦੀ ਸਾਲਾਨਾ ਆਮਦਨ $82,800 ਹੈ, ਉਨ੍ਹਾਂ ਦੇ ਪ੍ਰੀਮੀਅਮ ਵਿੱਚ 628 ਫੀਸਦੀ ਵਾਧਾ ਹੋ ਸਕਦਾ ਹੈ ਜਾਂ $23,568 ਵਾਧੂ ਜੇਬ ਵਿਚੋਂ ਖਰਚ ਕਰਨੇ ਪੈ ਸਕਦੇ ਹਨ।
ਉਨ੍ਹਾਂ ਕਿਹਾ, “ਇੱਕ ਸਮੇਂ ਜਦੋਂ ਸੈਕਰਾਮੈਂਟੋ ਕਾਊਂਟੀ ਦੇ ਕਈ ਪਰਿਵਾਰਾਂ ਲਈ ਕਿਰਾਇਆ, ਮੋਰਟਗੇਜ ਜਾਂ ਰੋਟੀ-ਕੱਪੜਾ ਪੂਰਾ ਕਰਨਾ ਔਖਾ ਹੋ ਰਿਹਾ ਹੈ, ਉਸ ਸਮੇਂ ਇਨ੍ਹਾਂ ਵਾਧਿਆਂ ਦਾ ਦੁੱਗਣਾ ਝਟਕਾ ਦੇਣਾ ਕੋਈ ਸਮਝਦਾਰੀ ਨਹੀਂ।” ਬੇਰਾ ਨੇ ਚਿਤਾਵਨੀ ਦਿੱਤੀ, “ਕਿਸੇ ਨੂੰ ਵੀ ਸਰਕਾਰ ਦੇ ਬੰਦ ਹੋਣ ਨਾਲ ਫ਼ਾਇਦਾ ਨਹੀਂ ਹੁੰਦਾ - ਨਾ ਡੈਮੋਕ੍ਰੈਟਸ ਨੂੰ, ਨਾ ਰਿਪਬਲਿਕਨਜ਼ ਨੂੰ ਪਰ ਅਸਲ ਨੁਕਸਾਨ ਅਮਰੀਕਾ ਦੇ ਲੋਕਾਂ ਨੂੰ ਹੁੰਦਾ ਹੈ।”
ਉਨ੍ਹਾਂ ਪੁਸ਼ਟੀ ਕੀਤੀ ਕਿ ਉਹ ਸਰਕਾਰ ਦੇ ਬੰਦ ਹੋਣ ਦੌਰਾਨ ਆਪਣੀ ਤਨਖ਼ਾਹ ਨਹੀਂ ਲੈ ਰਹੇ, “ਇਹ ਨਿਆਂ ਨਹੀਂ ਕਿ ਲੋਕਾਂ ਤੋਂ ਕੰਮ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਤਨਖ਼ਾਹ ਨਾ ਦਿੱਤੀ ਜਾਵੇ।” ਬੇਰਾ ਨੇ ਹੋਰ ਚਿਤਾਵਨੀ ਦਿੱਤੀ ਕਿ ਜੇ ਰੁਕਾਵਟ 13 ਅਕਤੂਬਰ ਤੋਂ ਬਾਅਦ ਤੱਕ ਵੀ ਚੱਲੀ ਤਾਂ ਫੌਜੀਆਂ ਦੀ ਤਨਖ਼ਾਹ ਰੁਕ ਸਕਦੀ ਹੈ ਜਿਸ ਕਾਰਨ ਬੇਰਾ ਨੇ ਸੰਸਦੀ ਨੇਤਾਵਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਉਨ੍ਹਾਂ ਆਖਿਰ 'ਚ ਕਿਹਾ, “ਸਪੀਕਰ ਜੌਨਸਨ, ਆਓ ਗੱਲਬਾਤ ਲਈ ਮੇਜ਼ 'ਤੇ ਮੁੜ ਆਈਏ। ਸਰਕਾਰ ਨੂੰ ਦੁਬਾਰਾ ਖੋਲ੍ਹੀਏ। ਆਪਣੀਆਂ ਫੌਜਾਂ ਨੂੰ ਤਨਖ਼ਾਹ ਅਤੇ ਤਨਖ਼ਾਹ ਵਿੱਚ ਵਾਧਾ ਮਿਲੇ, ਇਹ ਯਕੀਨੀ ਬਣਾਈਏ ਤੇ ਸਰਕਾਰ ਨੂੰ ਮੁੜ ਕੰਮ ਕਰਾਉਣ ਦੀ ਕੋਸ਼ਿਸ਼ ਕਰੀਏ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login