ADVERTISEMENT

ADVERTISEMENT

ਮਾਂ ਦੇ ਜਨਮਦਿਨ ਦੀ ਤਾਰੀਕ ਨੇ ਮੁੰਡੇ ਨੂੰ ਬਣਾਇਆ 27 ਮਿਲੀਅਨ ਡਾਲਰ ਦਾ ਮਾਲਕ

ਇਕ 'ਜੈਕਪਾਟ ਲਾਟਰੀ' ਨੇ ਨੌਜਵਾਨ ਦੀ ਜ਼ਿੰਦਗੀ ਆਮ ਤੋਂ ਖਾਸ ਬਣਾ ਦਿੱਤੀ

ਨੌਜਵਾਨ ਅਨਿਲਕੁਮਾਰ ਬੋਲਾ / Staff Reporter

ਇੱਕ 29 ਸਾਲਾ ਭਾਰਤੀ ਪ੍ਰਵਾਸੀ, ਜੋ ਅਬੂ ਧਾਬੀ ਵਿੱਚ ਰਹਿੰਦਾ ਹੈ, ਉਹ ਕਿਵੇਂ ਇੱਕ ਸੱਤ-ਸਿਤਾਰਾ ਹੋਟਲ ਵਿੱਚ ਇੱਕ ਮਹੀਨਾ ਰਹਿਣ, ਇੱਕ ਸੁਪਰਕਾਰ ਵਿੱਚ ਸ਼ਹਿਰ ਘੁੰਮਣ ਅਤੇ ਆਪਣੇ ਪੂਰੇ ਪਰਿਵਾਰ ਨੂੰ ਖੁਸ਼ਹਾਲ ਜੀਵਨ ਜਿਉਣ ਲਈ ਬੁਲਾ ਸਕਦਾ ਹੈ?

ਉਹ ਇਹ ਸਭ ਕਰ ਸਕਦਾ ਹੈ ਅਤੇ ਇਸ ਤੋਂ ਵੀ ਵੱਧ ਜੇ ਉਹ "ਜੈਕਪਾਟ ਲਾਟਰੀ" ਜਿੱਤ ਲਵੇ।

ਇਹੀ ਕੁਝ ਅਨਿਲ ਕੁਮਾਰ ਨੇ ਕੀਤਾ। ਪਿਛਲੇ ਹਫ਼ਤੇ, ਹੈਦਰਾਬਾਦ ਦੇ ਇਸ ਨੌਜਵਾਨ ਨੇ ਯੂਏਈ ਦੀ ਇਤਿਹਾਸਕ ਪਹਿਲੀ ਗ੍ਰਾਂਡ ਲਾਟਰੀ “ਦਿ ਯੂਏਈ ਲਾਟਰੀ” ਵਿੱਚ 100 ਮਿਲੀਅਨ ਦਿਰਹਮ (240 ਕਰੋੜ ਤੋਂ ਵੱਧ ਜਾਂ ਲਗਭਗ $27 ਮਿਲੀਅਨ) ਜਿੱਤ ਲਏ। ਸਿਰਫ਼ ਇਕ ਸ਼ਾਮ 18 ਅਕਤੂਬਰ, 2025 ਨੂੰ ਉਸ ਦੀ ਜ਼ਿੰਦਗੀ ਆਮ ਤੋਂ ਖਾਸ ਬਣ ਗਈ।

ਰਾਤ 8:30 ਵਜੇ, ਜਦੋਂ ਲੱਕੀ ਡੇਅ ਡਰਾਅ ਦੇ ਨੰਬਰ ਐਲਾਨੇ ਗਏ — 7, 10, 11, 18, 25, 29 ਅਤੇ 11, ਅਨਿਲ ਆਪਣੇ ਸੋਫੇ 'ਤੇ ਬੈਠਾ ਮੋਬਾਈਲ ਸਕ੍ਰੋਲ ਕਰ ਰਿਹਾ ਸੀ। ਕੁਝ ਮਿੰਟ ਬਾਅਦ, ਉਸ ਦੇ ਫ਼ੋਨ 'ਤੇ ਯੂਏਈ ਲਾਟਰੀ ਟੀਮ ਦਾ ਕਾਲ ਆਇਆ।

ਉਸਨੇ ਕਿਹਾ, “ਮੈਂ ਹੈਰਾਨ ਰਹਿ ਗਿਆ, ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ। ਮੈਂ ਸੋਫੇ 'ਤੇ ਬੈਠਾ ਸੀ ਤੇ ਸੋਚ ਰਿਹਾ ਸੀ ਹਾਂ, ਇਹ ਮੈਂ ਹੀ ਹਾਂ ਜਿਸਨੇ ਇਹ ਲਾਟਰੀ ਜਿੱਤੀ ਹੈ।“ ਨੰਬਰ 11, ਜੋ ਉਸਨੇ Months Set” ਵਿੱਚ ਚੁਣਿਆ ਸੀ, ਉਸਦੀ ਮਾਂ ਦੇ ਜਨਮ ਮਹੀਨੇ ਨੂੰ ਸਮਰਪਿਤ ਸੀ, ਇੱਕ ਛੋਟਾ, ਜਜ਼ਬਾਤੀ ਇਸ਼ਾਰਾ ਜਿਸਨੇ ਉਸਦੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ।

“ਇਹ ਜਿੱਤ ਮੇਰੇ ਸਭ ਤੋਂ ਵੱਡੇ ਸੁਪਨਿਆਂ ਤੋਂ ਵੀ ਪਰੇ ਹੈ,” ਅਨਿਲ ਨੇ ਕਿਹਾ। ਉਸਦੀ ਇੱਛਾਵਾਂ ਦੀ ਸੂਚੀ (bucket list) ਵਿਚ ਸੁਪਨੇ ਅਤੇ ਸਮਝਦਾਰੀ ਦੋਵੇਂ ਹਨ — ਇੱਕ ਸੁਪਰਕਾਰ, ਸੱਤ-ਸਿਤਾਰਾ ਵਾਲੇ ਹੋਟਲ ਵਿੱਚ ਇੱਕ ਮਹੀਨੇ ਦਾ ਰਹਿਣਾ ਅਤੇ ਫਿਰ ਸਮਝਦਾਰੀ ਨਾਲ ਨਿਵੇਸ਼ ਕਰਨਾ ਅਤੇ ਸਹੀ ਤਰੀਕੇ ਨਾਲ ਖਰਚ ਕਰਨਾ।“



Comments

Related