ADVERTISEMENT

ADVERTISEMENT

ਗਾਜ਼ਾ ‘ਤੇ ਭੜਕਾਊ ਭਾਸ਼ਣ ਲਈ ਐਮਆਈਟੀ ਨੇ ਭਾਰਤੀ ਅਮਰੀਕੀ ਕਲਾਸ ਪ੍ਰਧਾਨ 'ਤੇ ਲਾਈ ਪਾਬੰਦੀ

ਮੇਘਾ ਵੇਮੂਰੀ ਨੂੰ ਐਮਆਈਟੀ ਦੇ ਅੰਡਰਗ੍ਰੈਜੂਏਟ ਸਮਾਰੋਹ ਲਈ ਮਾਰਸ਼ਲ ਵਜੋਂ ਸੇਵਾ ਨਿਭਾਉਣ ਲਈ ਚੁਣਿਆ ਗਿਆ ਸੀ।

ਮੈਸੇਚੂਸੇਟਸ ਇੰਸਟੀਚਿਊਟ ਆਫ਼ ਟੈਕਨੋਲੋਜੀ (ਐਮਆਈਟੀ) ਨੇ ਭਾਰਤੀ ਅਮਰੀਕੀ ਵਿਦਿਆਰਥਣ ਅਤੇ 2025 ਦੀ ਗ੍ਰੈਜੂਏਟ ਕਲਾਸ ਦੀ ਪ੍ਰਧਾਨ ਮੇਘਾ ਵੇਮੂਰੀ ਨੂੰ 29 ਮਈ ਨੂੰ ਇੱਕ ਫਲਸਤੀਨ-ਪੱਖੀ ਭਾਸ਼ਣ ਦੇਣ ਤੋਂ ਬਾਅਦ ਸੰਸਥਾ ਦੇ ਭਵਿੱਖ ਦੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ।

 ਬੋਸਟਨ ਗਲੋਬ ਵਲੋਂ ਹਵਾਲਾ ਦਿੱਤੇ ਗਏ ਐਮਆਈਟੀ ਦੇ ਬੁਲਾਰੇ ਦੇ ਬਿਆਨ ਮੁਤਾਬਕ, ਵੇਮੂਰੀ ਨੇ ਆਪਣੇ ਭਾਸ਼ਣ ਦੌਰਾਨ ਸੰਸਥਾ 'ਤੇ ਗਾਜ਼ਾ ਵਿੱਚ “ਨਸਲਕੁਸ਼ੀ” ਵਿੱਚ ਸਹਾਇਤਾ ਕਰਨ ਦਾ ਦੋਸ਼ ਲਾਇਆ ਸੀ, ਜੋ ਕਿ "ਉਹ ਭਾਸ਼ਣ ਨਹੀਂ ਸੀ ਜੋ ਬੋਲਣ ਤੋਂ ਪਹਿਲਾਂ ਚੈਕ ਕਰਵਾਇਆ ਗਿਆ ਸੀ।"

 ਕੰਪਿਊਟਰ ਵਿਗਿਆਨ, ਨਿਊਰੋਸਾਇੰਸ ਅਤੇ ਭਾਸ਼ਾ ਵਿਗਿਆਨ ਵਿੱਚ ਅੰਡਰਗ੍ਰੈਜੂਏਟ ਡਿਗਰੀ ਪੂਰੀ ਕਰ ਰਹੀ ਵੇਮੂਰੀ ਨੂੰ 30 ਮਈ ਨੂੰ ਹੋਣ ਵਾਲੇ ਅੰਡਰਗ੍ਰੈਜੂਏਟ ਸਮਾਰੋਹ ਲਈ ਮਾਰਸ਼ਲ ਵਜੋਂ ਸੇਵਾ ਦੇਣ ਲਈ ਨਿਯੁਕਤ ਕੀਤਾ ਗਿਆ ਸੀ।

 ਹਾਲਾਂਕਿ, ਵੇਮੂਰੀ ਨੂੰ ਐਮਆਈਟੀ ਦੀ ਚਾਂਸਲਰ ਮੇਲਿਸਾ ਨੋਬਲਸ ਵਲੋਂ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਾਰੋਹ ਸਮਾਗਮ ਦੇ ਜ਼ਿਆਦਾਤਰ ਸਮੇਂ ਲਈ ਕੈਂਪਸ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ। ਨੋਬਲਸ ਨੇ ਦੋਸ਼ ਲਗਾਇਆ ਕਿ ਵੇਮੂਰੀ ਨੇ ਸਟੇਜ ਤੋਂ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਕੇ ਸੰਸਥਾ ਦੀ ਨੀਤੀ ਦੀ ਉਲੰਘਣਾ ਕੀਤੀ।

 29 ਮਈ ਨੂੰ ਗ੍ਰੈਜੂਏਟਾਂ ਨੂੰ ਸੰਬੋਧਨ ਕਰਦੇ ਹੋਏ, ਵੇਮੂਰੀ ਨੇ ਐਮਆਈਟੀ ਅਤੇ ਇਜ਼ਰਾਈਲ ਦੇ ਰਾਖਵੇਂ ਬਲਾਂ ਦਰਮਿਆਨ ਸਬੰਧਾਂ ਦੀ ਨਿੰਦਾ ਕੀਤੀ ਅਤੇ ਗਾਜ਼ਾ ਵਿੱਚ ਵਾਪਰ ਰਹੀ ਹਿੰਸਾ ਦੀ ਆਲੋਚਨਾ ਕੀਤੀ ਸੀ। ਉਸਨੇ ਆਰੋਪ ਲਾਇਆ ਕਿ ਵਿਦਿਆਰਥੀਆਂ ਨੂੰ ਫਲਸਤੀਨ ਹੱਕਾਂ ਦੀ ਵਕਾਲਤ ਕਰਨ ‘ਤੇ “ਧਮਕੀਆਂ, ਡਰਾਊਣ-ਧਮਕਾਊਣ ਅਤੇ ਦਬਾਅ” ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਆਪਣੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ।

 “ਜਦੋਂ ਅਸੀਂ ਗ੍ਰੈਜੂਏਟ ਹੋਣ ਦੀ ਤਿਆਰੀ ਕਰ ਰਹੇ ਹਾਂ, ਗਾਜ਼ਾ ਵਿੱਚ ਕੋਈ ਯੂਨੀਵਰਸਿਟੀ ਨਹੀਂ ਬਚੀ। ਇਜ਼ਰਾਈਲ ਫਲਸਤੀਨ ਨੂੰ ਧਰਤੀ ਦੇ ਚਿਹਰੇ ਤੋਂ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਇਹ ਸ਼ਰਮ ਦੀ ਗੱਲ ਹੈ ਕਿ ਐਮਆਈਟੀ ਇਸਦਾ ਹਿੱਸਾ ਬਣਿਆ ਹੋਇਆ ਹੈ।”

 ਵੇਮੂਰੀ ਨੇ ਆਖ਼ਰੀ ਟਿੱਪਣੀ ਕੀਤੀ, “ਅਸੀਂ ਆਪਣੇ ਨਾਲ ਐਮਆਈਟੀ ਨਾਮ ਦੀ ਮੋਹਰ ਲੈ ਕੇ ਜਾ ਰਹੇ ਹਾਂ-ਉਹੀ ਨਾਮ ਜੋ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੈ। ਅਤੇ ਇਸੇ ਕਰਕੇ, ਅਸੀਂ ਇਸਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ।”

Comments

Related