ਨਿਊਯਾਰਕ ਸਟੇਟ ਦੀ ਅਸੈਂਬਲੀਵੂਮੈਨ ਜੈਨੀਫਰ ਰਾਜਕੁਮਾਰ ਨੇ ਹਿੰਦੂ-ਅਮਰੀਕਨ ਭਾਈਚਾਰੇ ਲਈ ਆਪਣੀ ਪੱਕੀ ਵਚਨਬੱਧਤਾ ਦਹੁਰਾਈ ਹੈ, ਜਦੋਂ ਕਿ ਮੇਅਰ ਅਹੁਦੇ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ ਨੂੰ ਆਪਣੀਆਂ ਪੁਰਾਣੀਆਂ ਹਿੰਦੂਫੋਬਿਕ (ਹਿੰਦੂ-ਵਿਰੋਧੀ) ਟਿੱਪਣੀਆਂ ਅਤੇ ਸਰਗਰਮੀ ਨੂੰ ਲੈ ਕੇ ਭਾਈਚਾਰੇ ਦੇ ਆਗੂਆਂ ਵੱਲੋਂ ਵੱਧਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੈਨੀਫਰ ਰਾਜਕੁਮਾਰ ਨੇ ਐਕਸ 'ਤੇ ਲਿਖਿਆ: “ਨਿਊਯਾਰਕ ਸ਼ਹਿਰ ਵਿੱਚ ਹਿੰਦੂਵਾਦ ਵਿਰੋਧੀ ਸੋਚ ਲਈ ਕੋਈ ਥਾਂ ਨਹੀਂ। ਨਿਊਯਾਰਕ ਸਟੇਟ ਦੇ ਇਤਿਹਾਸ ਵਿੱਚ ਪਹਿਲੀ ਚੁਣੀ ਗਈ ਹਿੰਦੂ-ਅਮਰੀਕਨ ਹੋਣ ਦੇ ਨਾਤੇ, ਮੈਂ ਹਮੇਸ਼ਾ ਨਫ਼ਰਤ ਅਤੇ ਵੰਡ ਦੇ ਖਿਲਾਫ ਖੜੀ ਰਹਾਂਗੀ।” ਡੈਮੋਕ੍ਰੇਟਿਕ ਸੋਸ਼ਲਿਸਟ ਜ਼ੋਹਰਾਨ ਮਮਦਾਨੀ ਪ੍ਰਤੀ ਇਹ ਬਿਆਨ ਉਸ ਸਮੇਂ ਆਏ ਜਦੋਂ ਮਮਦਾਨੀ ‘ਤੇ ਹਿੰਦੂ-ਅਮਰੀਕਨ ਸਮੂਹਾਂ ਵੱਲੋਂ ਭੜਕਾਉਣ ਅਤੇ ਵੰਡਵਾਧੀ ਬਿਆਨਬਾਜ਼ੀ ਦਾ ਦੋਸ਼ ਲਗਾਇਆ ਗਿਆ ਹੈ।
ਮਮਦਾਨੀ ਨੇ ਪਹਿਲਾਂ ਜੈਨੀਫਰ ਰਾਜਕੁਮਾਰ ਨੂੰ “ਹਿੰਦੂ ਫਾਸ਼ੀਵਾਦੀਆਂ ਦੀ ਕਠਪੁਤਲੀ” ਕਿਹਾ ਸੀ, ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ “ਜੰਗੀ ਅਪਰਾਧੀ” ਕਿਹਾ ਸੀ। ਉਹਨਾਂ ਦੀ ਆਲੋਚਨਾ ਇਸ ਲਈ ਵੀ ਹੋ ਰਹੀ ਹੈ ਕਿ ਉਹ ਕੁਇਨਜ਼ ਵਿੱਚ ਇੱਕ ਗਾਂਧੀ ਮੂਰਤੀ ਦੀ ਬੇਅਦਬੀ ਮਾਮਲੇ ‘ਚ ਚੁੱਪ ਰਹੇ।
ਜੈਨੀਫਰ ਰਾਜਕੁਮਾਰ ਨੇ ਕਿਹਾ, “ਜਦੋਂ ਇਕ ਮੰਦਰ ਦੇ ਵਿਹੜੇ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਹੋਈ, ਤਾਂ ਇਹ ਸਿਰਫ ਤੋੜ-ਫੋੜ ਨਹੀਂ ਸੀ, ਇਹ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤ ਦਾ ਅਪਰਾਧ ਸੀ ਅਤੇ ਅੰਤਰ-ਧਰਮੀ ਸਦਭਾਵਨਾ 'ਤੇ ਹਮਲਾ ਸੀ। ਉਹਨਾਂ ਕਿਹਾ ਕਿ ਖਤਰੇ ਜਾਂ ਅਸੁਰੱਖਿਅਤ ਸਮੇਂ ਵਿਚ ਮੇਰਾ ਦਫਤਰ ਹਮੇਸ਼ਾ ਹਿੰਦੂ-ਅਮਰੀਕਨਾਂ ਲਈ ਇੱਕ ਸੁਰੱਖਿਅਤ ਥਾਂ ਬਣਿਆ ਰਹੇਗਾ।”
ਜੂਨ 2025 ਵਿੱਚ, ਹਿੰਦੂ ਕਾਰਕੁਨਾਂ ਨੇ ਹਡਸਨ ਦਰਿਆ ਉੱਪਰ ਇੱਕ ਐਰੀਅਲ ਬੈਨਰ ਉੱਡਾਇਆ ਜਿਸ ‘ਤੇ ਲਿਖਿਆ ਸੀ: “ਨਿਊਯਾਰਕ ਸ਼ਹਿਰ ਨੂੰ ਵਿਸ਼ਵ ਇੰਤੀਫਾਦਾ ਤੋਂ ਬਚਾਓ। ਮਮਦਾਨੀ ਨੂੰ ਰੱਦ ਕਰੋ।” ਇਸ ਤੋਂ ਪਹਿਲਾਂ, ਕਈ ਹਿੰਦੂ-ਅਮਰੀਕਨ ਨੇਤਾਵਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਮਮਦਾਨੀ ਦੀ “ਹਿੰਦੂ ਵਿਰੋਧੀ ਝੂਠੀ ਪ੍ਰਚਾਰਬਾਜ਼ੀ” ਦੀ ਨਿੰਦਾ ਕੀਤੀ ਸੀ। ਉਨ੍ਹਾਂ ਦੇ ਸਵਾਸਤਿਕ ‘ਤੇ ਪਾਬੰਦੀ ਲਗਾਉਣ ਦੇ ਸੁਝਾਅ ਦੀ ਵੀ ਭਾਰੀ ਆਲੋਚਨਾ ਹੋਈ ਹੈ।
ਇਸਦੇ ਉਲਟ, ਜੈਨੀਫਰ ਰਾਜਕੁਮਾਰ ਨੇ ਆਪਣੇ ਸੁਨੇਹੇ ਨੂੰ ਅੰਤਰਧਰਮੀ ਏਕਤਾ ਅਤੇ ਮੁਹੱਬਤ ‘ਤੇ ਕੇਂਦਰਤ ਕੀਤਾ। ਉਨ੍ਹਾਂ ਨੇ ਕਿਹਾ: “ਕੋਈ ਵੀ ਮੇਅਰ, ਰਾਸ਼ਟਰਪਤੀ ਜਾਂ ਉੱਚ ਅਹੁਦੇ ਦਾ ਉਮੀਦਵਾਰ ਬੁਰਾਈ ‘ਤੇ ਚੰਗਾਈ ਦੀ ਜਿੱਤ ਨੂੰ ਰੋਕ ਨਹੀਂ ਸਕਦਾ। ਇਸ ਮਹਾਨ ਦੇਸ਼—ਜਿੱਥੇ ਮੇਰੇ ਮਾਪੇ ਸਭ ਕੁਝ ਛੱਡ ਕੇ ਆਏ—ਵਿੱਚ, ਅਸੀਂ ਨਫ਼ਰਤ ਨੂੰ ਵੱਸਣ ਨਹੀਂ ਦੇਵਾਂਗੇ।”
Comments
Start the conversation
Become a member of New India Abroad to start commenting.
Sign Up Now
Already have an account? Login