ADVERTISEMENT

ADVERTISEMENT

ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਨੂੰ ਪਾਈ ਝਾੜ, ਲਾਏ ਗੰਭੀਰ ਦੋਸ਼

ਭਾਰਤੀ ਅਧਿਕਾਰੀਆਂ ਨੇ ਨੋਟ ਕੀਤਾ ਕਿ ਪਾਕਿਸਤਾਨ ਅਕਸਰ ਏਜੰਡੇ ਦੀ ਪਰਵਾਹ ਕੀਤੇ ਬਿਨਾਂ ਕਸ਼ਮੀਰ ਦਾ ਮੁੱਦਾ ਚੁੱਕਦਾ ਹੈ, ਜਦਕਿ ਹੋਰ ਮੈਂਬਰ ਦੇਸ਼ ਇਹਨਾਂ ਹਵਾਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ

ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਰਤ ਦੇ ਕਾਊਂਸਲਰ ਏਲਡੋਸ ਪੁਨੂਸ / UN

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਟਕਰਾਅ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਦੋਵਾਂ ਦੇਸ਼ਾਂ ਵਲੋਂ ਇਕ-ਦੂਜੇ ‘ਤੇ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ। ਹੁਣ ਭਾਰਤ ਨੇ 15 ਜਨਵਰੀ ਨੂੰ ਪਾਕਿਸਤਾਨ ਉੱਤੇ ਦੋਸ਼ ਲਗਾਇਆ ਕਿ ਉਹ ਸਵੈ-ਨਿਰਣੈ ਦੇ ਸਿਧਾਂਤ ਦੀ ਗਲਤ ਵਰਤੋਂ ਕਰਕੇ ਲੋਕਤੰਤਰੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਭਾਰਤ ਨੇ ਕਿਹਾ ਕਿ ਇਸਲਾਮਾਬਾਦ ਵਾਰ-ਵਾਰ ਝੂਠ ਅਤੇ ਵੰਡ ਪਾਉਣ ਵਾਲੇ ਏਜੰਡੇ ਰਾਹੀਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਦਾ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਮਿਸ਼ਨ ਦੇ ਕੌਂਸਲਰ ਪੁਨੂਸ ਨੇ ਜਨਰਲ ਅਸੈਂਬਲੀ ਵਿੱਚ ਕਿਹਾ, “ਅਜਿਹੇ ਸਮੇਂ ਜਦੋਂ ਮੈਂਬਰ ਦੇਸ਼ਾਂ ਨੂੰ ਆਪਣੇ ਤੰਗ ਨਿੱਜੀ ਹਿਤਾਂ ਤੋਂ ਉੱਪਰ ਉੱਠਣ ਦੀ ਲੋੜ ਹੈ, ਉਸ ਸਮੇਂ ਪਾਕਿਸਤਾਨ ਆਪਣੇ ਵੰਡ ਪਾਉਣ ਵਾਲੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਯੁਕਤ ਰਾਸ਼ਟਰ ਦੇ ਸਾਰੇ ਮੰਚਾਂ ਅਤੇ ਪ੍ਰਕਿਰਿਆਵਾਂ ਦੀ ਦੁਰਵਰਤੋਂ ਕਰ ਰਿਹਾ ਹੈ।” 

This post is for paying subscribers only

SUBSCRIBE NOW

Comments

Related