ADVERTISEMENT

ADVERTISEMENT

ਭਾਰਤ-ਸਬੰਧਿਤ ਗੈਂਗ ਨੇ ਕੈਲੀਫੋਰਨੀਆ ਵਿੱਚ ਘਰ 'ਤੇ ਹੋਈ ਫਾਈਰਿੰਗ ਦੀ ਲਈ ਜਿੰਮੇਵਾਰੀ

ਹਮਲਾਵਰਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਹੋਰ ਧਮਕੀਆਂ ਦਿੱਤੀਆਂ

Representative image / Wikimedia commons

ਭਾਰਤੀ ਗੈਂਗਸਟਰ ਰੋਹਿਤ ਗੋਦਾਰਾ ਨਾਲ ਜੁੜੇ ਦੋ ਵਿਅਕਤੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੈਲੀਫ਼ੋਰਨੀਆ ਵਿੱਚ ਭਾਰਤੀ ਨਾਗਰਿਕ ਰਾਕੇਸ਼ ਰਾਜਦੇਵ ਦੇ ਘਰ ‘ਤੇ ਗੋਲੀਆਂ ਚਲਾਈਆਂ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਕਿ ਰਾਜਦੇਵ ਵਾਂਟੇਡ ਕ੍ਰਿਮਿਨਲ ਸੌਰਵ ਮਹਾਕਾਲ ਨਾਲ ਸੰਬੰਧਿਤ ਹੈ ਅਤੇ ਪਾਕਿਸਤਾਨ ਦੀ ਜਾਸੂਸੀ ਏਜੰਸੀ ISI ਨੂੰ ਫੰਡ ਮੁਹੱਈਆ ਕਰਵਾ ਰਿਹਾ ਹੈ।

ਆਪਣੀ ਪਛਾਣ ਮਹੇਂਦਰ ਅਤੇ ਰਾਹੁਲ ਵਜੋਂ ਦਿੰਦਿਆਂ ਉਹਨਾਂ ਨੇ ਕਿਹਾ, “ਅਸੀਂ ਕੈਲੀਫ਼ੋਰਨੀਆ ਵਿੱਚ ਰਾਕੇਸ਼ ਰਾਜਦੇਵ ਦੇ ਘਰ ‘ਤੇ ਹੋਈ ਫਾਇਰਿੰਗ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੌਰਵ, ਜੋ ਮਹਾਦੇਵ ਬੁੱਕ (ਇਕ ਆਨਲਾਈਨ ਬੇਟਿੰਗ ਪਲੇਟਫਾਰਮ) ਚਲਾਉਂਦਾ ਹੈ ਅਤੇ ਰਾਕੇਸ਼ ਰਾਜਦੇਵ, ਜੋ ਆਪਣੇ ਆਪ ਨੂੰ ਇੱਕ ਵੱਡਾ ਸੱਟੇਬਾਜ਼ ਸਮਝਦਾ ਹੈ— ਦੋਵੇਂ ਪਾਕਿਸਤਾਨ ਨੂੰ ਫੰਡ ਪ੍ਰਦਾਨ ਕਰ ਰਹੇ ਹਨ।”

ਉਹਨਾਂ ਨੇ ਹਿੰਸਾ ਦੀਆਂ ਹੋਰ ਧਮਕੀਆਂ ਵੀ ਦਿੱਤੀਆਂ ਅਤੇ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ‘ਤੇ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਦੋਸ਼ ਲੱਗੇ ਹਨ, “ਜੇ ਤੁਸੀਂ ਆਪਣੇ ਆਪ ਨੂੰ ਠੀਕ ਨਹੀਂ ਕਰਦੇ, ਤਾਂ ਨਤੀਜੇ ਗੰਭੀਰ ਹੋਣਗੇ।”

ਉਹਨਾਂ ਨੇ ਅੱਗੇ ਕਿਹਾ, “ਜੇ ਤੁਸੀਂ ਆਪਣੇ ਹੀ ਦੇਸ਼ ਦੇ ਵਫ਼ਾਦਾਰ ਨਹੀਂ, ਤਾਂ ਕਿਸ ਦੇ ਹੋਵੋਗੇ? ਕੋਈ ਵੀ ਸੱਟੇਬਾਜ਼ ਜੋ ਪਾਕਿਸਤਾਨ ਨੂੰ ਫੰਡ ਦੇਵੇਗਾ, ਉਹ ਸਾਡਾ ਦੁਸ਼ਮਣ ਹੋਵੇਗਾ।” ਮਹਾਕਾਲ ਨੂੰ ਵੀ ਮੌਤ ਦੀ ਧਮਕੀ ਦਿੱਤੀ ਗਈ।

ਦਸ ਦਈਏ ਕਿ ਰੋਹਿਤ ਗੋਦਾਰਾ ਗੈਂਗ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਮਿਲ ਕੇ ਕੈਨੇਡਾ, ਅਮਰੀਕਾ, ਦੁਬਈ ਅਤੇ ਫ਼ਿਲੀਪੀਨਜ਼ ਵਿੱਚ ਕੰਟਰੈਕਟ ਕਿਲਿੰਗਜ਼ ਅਤੇ ਫਾਇਰਿੰਗ ਸਮੇਤ ਸਰਹੱਦਾਂ ਤੋਂ ਪਾਰ ਹਿੰਸਾ ਦੀ ਇੱਕ ਲਹਿਰ ਚਲਾਉਣ ਦੇ ਦਾਅਵਿਆਂ ਨਾਲ ਜੋੜੇ ਜਾ ਰਹੇ ਹਨ।

ਅਕਤੂਬਰ 2025 ਵਿੱਚ, ਗੋਦਾਰਾ ਗਿਰੋਹ ਦੇ ਤਿੰਨ ਮੈਂਬਰਾਂ ਨੇ ਕੈਨੇਡਾ ਵਿੱਚ ਇੱਕ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਸੀ, “ਇਹ ਤਾਂ ਸਿਰਫ਼ ਸ਼ੁਰੂਆਤ ਹੈ।”

Comments

Related