ਸੰਯੁਕਤ ਰਾਜ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਦੀ ਮਾਂ, ਰਾਜ ਕੌਰ ਰੰਧਾਵਾ ਦੀ ਮੌਤ 4 ਜੁਲਾਈ ਨੂੰ ਹੋਈ। ਉਹ 87 ਸਾਲ ਦੇ ਸਨ। ਹੇਲੀ ਨੇ 5 ਜੁਲਾਈ ਨੂੰ ਜਾਰੀ ਇੱਕ ਸੰਦੇਸ਼ ਵਿੱਚ ਇਸ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੂੰ “ਸਭ ਤੋਂ ਮਜ਼ਬੂਤ, ਬਹਾਦਰ ਅਤੇ ਨਿਡਰ ਔਰਤ” ਕਿਹਾ।
ਰੰਧਾਵਾ ਪਰਿਵਾਰ ਭਾਰਤੀ ਮੂਲ ਦਾ ਹੈ। ਮਾਤਾ ਰਾਜ ਕੌਰ ਦਾ ਜਨਮ ਭਾਰਤ ਦੇ ਪੰਜਾਬ ਖੇਤਰ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ 1969 ਵਿੱਚ ਆਪਣੇ ਪਤੀ ਡਾ. ਅਜੀਤ ਸਿੰਘ ਰੰਧਾਵਾ ਦੇ ਨਾਲ ਦੱਖਣੀ ਕੈਰੋਲੀਨਾ ਚਲੇ ਗਏ। ਦੋਵੇਂ ਪਤੀ-ਪਤਨੀ ਭਾਰਤ ਵਿੱਚ ਉੱਚ ਸਿੱਖਿਅਤ ਅਤੇ ਇੱਕ ਖੁਸ਼ਹਾਲ ਪਰਿਵਾਰਾਂ ਤੋਂ ਸਨ। ਉਨ੍ਹਾਂ ਨੇ ਅਮਰੀਕਾ ਦੇ ਬੈਂਬਰਗ ਦੇ ਛੋਟੇ ਕਸਬੇ ਵਿੱਚ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ।
ਮਾਤਾ ਰਾਜ ਕੌਰ ਨੇ ਨਵੀਂ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ, ਪਰ ਅਮਰੀਕਾ ਆਉਣ ਤੋਂ ਬਾਅਦ ਕਾਨੂੰਨੀ ਕਰੀਅਰ ਅੱਗੇ ਨਹੀਂ ਵਧਾਇਆ। ਹੇਲੀ ਅਕਸਰ ਆਪਣੇ ਮਾਪਿਆਂ ਦੇ ਸਾਹਮਣੇ ਆਈਆਂ ਚੁਣੌਤੀਆਂ ਅਤੇ ਉਨਾਂ ਕਦਰਾਂ ਕੀਮਤਾਂ ਬਾਰੇ ਗੱਲ ਕਰਦੀ ਰਹੀ ਹੈ ਜੋ ਉਨ੍ਹਾਂ ਨੇ ਉਸਨੂੰ ਸਿਖਾਈਆਂ।
"ਉਹ ਹਮੇਸ਼ਾਂ ਚੁਸਤ, ਸਮਝਦਾਰ ਅਤੇ ਗਹਿਰੀ ਧਾਰਮਿਕ ਸੋਚ ਰੱਖਣ ਵਾਲੇ ਅਤੇ ਦਿਲਵਾਲੇ ਸਨ," ਹੇਲੀ ਨੇ ਆਪਣੇ ਬਿਆਨ ਵਿੱਚ ਕਿਹਾ। "ਮੈਂ ਸਦਾ ਮਾਣ ਮਹਿਸੂਸ ਕਰਾਂਗੀ ਕਿ ਮੈਂ ਉਹਨਾਂ ਦੀ ਧੀ ਹਾਂ।”
ਦੱਸ ਦਈਏ ਕਿ ਹੇਲੀ ਦੇ ਪਿਤਾ ਡਾ. ਰੰਧਾਵਾ ਵੀ ਇਸ ਦੁਨੀਆਂ ਨੂੰ ਛੱਡਕੇ ਜਾ ਚੁੱਕੇ ਹਨ। ਉਹਨਾਂ ਦੀ ਮੌਤ ਪਿਛਲੇ ਸਾਲ 'Father's day' ਵਾਲੇ ਦਿਨ 16 ਜੂਨ 2024 ਨੂੰ ਹੋਈ ਸੀ।
ਆਪਣੀ ਰਾਸ਼ਟਰਪਤੀ ਮੁਹਿੰਮ ਦੌਰਾਨ ਅਤੇ ਪਹਿਲਾਂ ਦੇ ਭਾਸ਼ਣਾਂ ਵਿੱਚ, ਹੇਲੀ ਅਕਸਰ ਆਪਣੇ ਮਾਪਿਆਂ ਦੇ ਪ੍ਰਭਾਵ ਬਾਰੇ ਗੱਲ ਕਰਦੀ ਰਹੀ ਹੈ। 18 ਜਨਵਰੀ 2024 ਨੂੰ ਇੱਕ ਸੀਐਨਐਨ ਟਾਊਨ ਹਾਲ ਇਵੈਂਟ ਵਿੱਚ, ਉਹਨਾਂ ਨੇ ਦਰਸ਼ਕਾਂ ਨੂੰ ਕਿਹਾ ਸੀ, “ਮੇਰੇ ਮਾਪਿਆਂ ਨੇ ਹਮੇਸ਼ਾਂ ਮੈਨੂੰ ਦੱਸਿਆ ਕਿ ਭਾਵੇਂ ਸਾਡਾ ਦਿਨ ਸਭ ਤੋਂ ਮਾੜਾ ਵੀ ਹੋਵੇ, ਪਰ ਅਸੀਂ ਅਮਰੀਕਾ ਵਿੱਚ ਰਹਿ ਰਹੇ ਹਾਂ ਇਹ ਸਭ ਤੋਂ ਵੱਡੀ ਗੱਲ ਹੈ।”
ਆਪਣੀ 2012 ਦੀ ਆਤਮਕਥਾ 'Can't Is Not An Option' ਵਿੱਚ, ਹੇਲੀ ਨੇ ਆਪਣੀ ਮਾਂ ਦੀ ਪਰਵਿਰਸ਼ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੇ ਨੇੜੇ ਹੋਣ ਅਤੇ ਭਾਰਤ ਵਿੱਚ ਮਿਲੀਆਂ ਸੁਵਿਧਾਵਾਂ ਬਾਰੇ ਲਿਖਿਆ ਹੈ। “ਮੈਂ ਭਾਰਤੀ ਮਾਪਿਆਂ ਦੀ ਗਰਵ ਭਰੀ ਧੀ ਹਾਂ ਜਿਨ੍ਹਾਂ ਨੇ ਮੈਨੂੰ ਹਰ ਰੋਜ਼ ਇਹ ਯਾਦ ਦਿਵਾਇਆ ਕਿ ਅਸੀਂ ਇਸ ਦੇਸ਼ ਵਿੱਚ ਰਹਿ ਕੇ ਕਿੰਨੇ ਧੰਨਭਾਗੇ ਹਾਂ।" update
ਜ਼ਿਕਰਯੋਗ ਹੈ ਕਿ ਹੇਲੀ ਨੇ 2017 ਤੋਂ 2018 ਤੱਕ ਸੰਯੁਕਤ ਰਾਜ ਅਮਰੀਕਾ ਦੀ ਰਾਜਦੂਤ ਵਜੋਂ ਅਤੇ 2011 ਤੋਂ 2017 ਤੱਕ ਦੱਖਣੀ ਕੈਰੋਲੀਨਾ ਦੀ ਗਵਰਨਰ ਵਜੋਂ ਸੇਵਾ ਨਿਭਾਈ।
Comments
Start the conversation
Become a member of New India Abroad to start commenting.
Sign Up Now
Already have an account? Login