ADVERTISEMENT

ADVERTISEMENT

ਲਾਸ ਏਂਜਲਸ ਸਿਟੀ ਹਾਲ ਵਿਚ ਧੂਮ-ਧਾਮ ਨਾਲ ਮਨਾਈ ਗਈ ਦੀਵਾਲੀ

ਸਮਾਰੋਹ ਵਿਚ ਨਵੇਂ ਕੌਂਸਲ ਜਨਰਲ ਡਾ. ਕੇ.ਜੇ. ਸ੍ਰੀਨਿਵਾਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ

ਲਾਸ ਏਂਜਲਸ ਵਿਖੇ ਪਹਿਲਾ ਦੀਵਾਲੀ ਜਸ਼ਨ / image provided

ਦੀਵਾਲੀ ਦੇ ਤਿਉਹਾਰ ਮੌਕੇ 'ਤੇ, ਲਾਸ ਏਂਜਲਸ ਸਿਟੀ ਹਾਲ ਕਾਉਂਸਲ ਨੇ ਭਾਰਤ ਦੇ ਲਾਸ ਏਂਜਲਸ ਕੌਂਸੂਲੇਟ ਜਨਰਲ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ। ਇਹ ਸਮਾਰੋਹ ਪਹਿਲੀ ਭਾਰਤੀ-ਅਮਰੀਕੀ ਸਿਟੀ ਕੌਂਸਲ ਮੈਂਬਰ ਨਿਥਿਆ ਰਾਮਨ ਜੀ ਵੱਲੋਂ ਆਯੋਜਿਤ ਕੀਤਾ ਗਿਆ।

ਇਸ ਸਮਾਰੋਹ ਵਿੱਚ ਰਵਾਇਤੀ ਦੀਵੇ ਬਾਲੇ ਗਏ, ਭਾਰਤੀ ਸੰਗੀਤ ਅਤੇ ਡਾਂਸ ਦੇ ਸਭਿਆਚਾਰਕ ਪ੍ਰਦਰਸ਼ਨ ਹੋਏ ਅਤੇ ਨਿਥਿਆ ਰਾਮਨ, ਜੌਨ ਲੀ ਅਤੇ ਟਿਮ ਮੈਕਆਸਕਰ ਵੱਲੋਂ ਇੱਕ ਵਿਸ਼ੇਸ਼ ਦੀਵਾਲੀ ਐਲਾਨਨਾਮਾ ਕੀਤਾ ਗਿਆ। ਉਨ੍ਹਾਂ ਨੇ ਨਵੇਂ ਕੌਂਸਲ ਜਨਰਲ ਡਾ. ਕੇ.ਜੇ. ਸ੍ਰੀਨਿਵਾਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਇਸ ਮੌਕੇ ਨੂੰ ਲਾਸ ਏਂਜਲਸ ਦੇ ਸਾਬਕਾ ਮੇਅਰ ਅਤੇ ਭਾਰਤ ਲਈ ਅਮਰੀਕੀ ਰਾਜਦੂਤ ਮਿਸਟਰ ਐਰਿਕ ਗਾਰਸੈਟੀ ਦੀ ਹਾਜ਼ਰੀ ਨੇ ਹੋਰ ਵੀ ਵਿਸ਼ੇਸ਼ ਬਣਾਇਆ ਜੋ ਭਾਰਤੀ ਡਾਇਸਪੋਰਾ ਦੇ ਕਈ ਆਗੂਆਂ ਅਤੇ ਖੇਤਰ ਭਰ ਦੇ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਹਾਜ਼ਰ ਹੋਏ।

ਲਾਸ ਏਂਜਲਸ ਵਿਖੇ ਪਹਿਲਾ ਦੀਵਾਲੀ ਜਸ਼ਨ / image provided

ਇਹ ਇਕ ਇਤਿਹਾਸਕ ਪਲ ਸੀ ਕਿਉਂਕਿ ਲਾਸ ਏਂਜਲਸ ਸਿਟੀ ਹਾਲ ਨੂੰ ਪਹਿਲੀ ਵਾਰ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਰੋਸ਼ਨ ਕੀਤਾ ਗਿਆ – ਜੋ ਰੋਸ਼ਨੀ, ਆਸ਼ਾ ਅਤੇ ਏਕਤਾ ਦੀ ਨਿਸ਼ਾਨੀ ਹੈ ਤੇ ਭਾਰਤੀ-ਅਮਰੀਕੀ ਭਾਈਚਾਰੇ ਦੀ ਇਕਜੁਟਤਾ ਨੂੰ ਦਰਸਾਉਂਦਾ ਹੈ। ਭਾਰਤ ਦੇ ਕੌਂਸੂਲੇਟ ਜਨਰਲ ਦਫਤਰ ਨੇ ਲਾਸ ਏਂਜਲਸ ਸ਼ਹਿਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੋਸਤੀ ਦਾ ਇਕ ਸ਼ਾਨਦਾਰ ਸੰਕੇਤ ਦਿੱਤਾ ਅਤੇ ਇੰਡੋ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮੰਨਦੇ ਹੋਏ ਇਹ ਵਿਲੱਖਣ ਪਹਿਲ ਕੀਤੀ।

ਜਨਤਾ ਦੇ ਕਈ ਮੈਂਬਰਾਂ ਨੇ ਸਿਟੀ ਹਾਲ ਦੀ ਰੋਸ਼ਨੀ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ ਅਤੇ ਰੋਸ਼ਨੀ ਦੇ ਤਿਉਹਾਰ ਨੂੰ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਇਕੱਠੇ ਮਨਾਇਆ।
 

Comments

Related