ADVERTISEMENT

ADVERTISEMENT

ਐਪਸਟਾਈਨ ਮਾਮਲੇ ਵਿੱਚ ਸਾਬਕਾ ਬ੍ਰਿਟਿਸ਼ ਸ਼ਹਿਜ਼ਾਦੇ ਐਂਡਰਿਊ 'ਤੇ ਕਾਰਵਾਈ ਦੀ ਮੰਗ — ਕ੍ਰਿਸ਼ਨਾਮੂਰਤੀ

ਕ੍ਰਿਸ਼ਨਾਮੂਰਤੀ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਐਪਸਟਾਈਨ ਜਾਂਚ ਵਿੱਚ ਵਿੰਡਸਰ ਦੇ ਸਹਿਯੋਗ ਨੂੰ ਯਕੀਨੀ ਬਣਾਉਣ ਲਈ ਅਮਰੀਕਾ–ਬ੍ਰਿਟੇਨ ਸੰਧੀ ਦੀ ਵਰਤੋਂ ਕਰੇ।

ਰਾਜਾ ਕ੍ਰਿਸ਼ਨਾਮੂਰਤੀ/ ਐਂਡਰਿਊ ਮਾਊਂਟਬੈਟਨ ਵਿੰਡਸਰ / Wikipedia

7 ਨਵੰਬਰ ਨੂੰ ਸੈਕਰੇਟਰੀ ਆਫ਼ ਸਟੇਟ ਮਾਰਕੋ ਰੂਬੀਓ ਅਤੇ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਕਾਂਗਰਸੀ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇੱਕ ਪੱਤਰ ਲਿਖਿਆ। ਜਿਸ ਵਿੱਚ ਪ੍ਰਸ਼ਾਸਨ ਨੂੰ ਅਮਰੀਕਾ–ਯੂ.ਕੇ. ਮਿਊਚੁਅਲ ਲੀਗਲ ਅਸਿਸਟੈਂਸ ਟਰੀਟੀ (MLAT) ਦੇ ਤਹਿਤ ਪ੍ਰਬੰਧਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ, ਤਾਂ ਜੋ ਬ੍ਰਿਟਿਸ਼ ਸਰਕਾਰ ਤੋਂ ਸਹਿਯੋਗ ਮੰਗਿਆ ਜਾ ਸਕੇ। 

ਇਹ ਸਹਿਮਤੀ “ਗਵਾਹਾਂ ਦੇ ਬਿਆਨ ਜਾਂ ਗਵਾਹੀ ਲੈਣ" ਅਤੇ "ਦਸਤਾਵੇਜ਼ਾਂ, ਰਿਕਾਰਡਾਂ, ਅਤੇ ਸਬੂਤਾਂ ਦੀ ਵਿਵਸਥਾ" ਵਿੱਚ ਸਹਾਇਤਾ ਦੀ ਆਗਿਆ ਦਿੰਦੀ ਹੈ। ਕ੍ਰਿਸ਼ਨਾਮੂਰਤੀ ਨੇ ਲਿਖਿਆ, “ਐਪਸਟਾਈਨ ਦੇ ਅਪਰਾਧਾਂ ਦੇ ਪੀੜਤਾਂ — ਅਤੇ ਅਮਰੀਕੀ ਜਨਤਾ — ਦੋਵੇਂ ਇਹ ਹੱਕ ਰੱਖਦੇ ਹਨ ਕਿ ਉਹਨਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਮਿਲੇ, ਖ਼ਾਸਕਰ ਉਹਨਾਂ ਸਭ ਤੋਂ ਜਿਨ੍ਹਾਂ ਨੂੰ ਇਸ ਅਪਰਾਧਕ ਜਾਲ ਬਾਰੇ ਜਾਣਕਾਰੀ ਸੀ ਜਾਂ ਜੋ ਇਸ ਦਾ ਹਿੱਸਾ ਰਹੇ ਹੋ ਸਕਦੇ ਹਨ।”

ਉਨ੍ਹਾਂ ਅੱਗੇ ਕਿਹਾ ਕਿ "ਸਭ ਤੋਂ ਪਾਰਦਰਸ਼ੀ ਅਤੇ ਵਿਸ਼ਵਾਸਯੋਗ ਕਦਮ ਇਹ ਹੋਵੇਗਾ ਕਿ ਮਾਊਂਟਬੈਟਨ-ਵਿੰਡਸਰ ਖੁਦ ਇੱਛਾ ਨਾਲ ਪੇਸ਼ ਹੋਣ ਅਤੇ ਜੈਫਰੀ ਐਪਸਟਾਈਨ ਨਾਲ ਆਪਣੇ ਸਬੰਧਾਂ ਅਤੇ ਇਸ ਮਾਮਲੇ ਨਾਲ ਸੰਬੰਧਤ ਹੋਰ ਕਿਸੇ ਵੀ ਜਾਣਕਾਰੀ ਬਾਰੇ ਹਲਫ਼ੀਆ ਬਿਆਨ ਦੇਣ।” 

ਕ੍ਰਿਸ਼ਨਾਮੂਰਤੀ ਨੇ "ਐਪਸਟੀਨ ਫਾਈਲਾਂ" ਨੂੰ ਜਾਰੀ ਕਰਨ ਵਿੱਚ ਦੇਰੀ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਚੇਤਾਵਨੀ ਦਿੱਤੀ ਕਿ ਇਹ ਰੁਕਾਵਟਾਂ "ਇਸ ਜਨਤਕ ਚਿੰਤਾ ਨੂੰ ਵਧਾਉਂਦੀਆਂ ਹਨ ਕਿ ਪ੍ਰਸ਼ਾਸਨ ਸ਼ਕਤੀਸ਼ਾਲੀ ਵਿਅਕਤੀਆਂ ਨੂੰ ਜਾਂਚ ਤੋਂ ਬਚਾ ਸਕਦਾ ਹੈ।"

ਉਨ੍ਹਾਂ ਦਲੀਲ ਦਿੱਤੀ ਕਿ ਮਾਊਂਟਬੈਟਨ-ਵਿੰਡਸਰ ਦੀ ਗਵਾਹੀ ਸੁਰੱਖਿਅਤ ਕਰਨਾ "ਇਸ ਗੱਲ ਦੀ ਇੱਕ ਜ਼ਰੂਰੀ ਪ੍ਰੀਖਿਆ ਨੂੰ ਦਰਸਾਉਂਦਾ ਹੈ ਕਿ ਕੀ ਇਹ ਪ੍ਰਸ਼ਾਸਨ ਇਸ ਸਿਧਾਂਤ ਨੂੰ ਬਰਕਰਾਰ ਰੱਖੇਗਾ ਕਿ ਕੋਈ ਵੀ ਵਿਅਕਤੀ—ਭਾਵੇਂ ਉਹ ਕਿੰਨਾ ਵੀ ਅਮੀਰ, ਪ੍ਰਭਾਵਸ਼ਾਲੀ ਜਾਂ ਸ਼ਾਹੀ ਖਿਤਾਬ ਵਾਲਾ ਹੋਵੇ—ਕਾਨੂੰਨ ਤੋਂ ਉੱਪਰ ਨਹੀਂ ਹੈ।" ਉਨ੍ਹਾਂ ਸਟੇਟ ਅਤੇ ਨਿਆਂ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਜ਼ੋਰ ਦੇ ਕੇ ਕਿਹਾ ਕਿ ਗਵਾਹੀ ਅਤੇ ਸਾਰੇ ਸੰਬੰਧਿਤ ਰਿਕਾਰਡ ਦੋਵੇਂ ਕਾਂਗਰਸ ਅਤੇ ਜਨਤਾ ਲਈ ਪਹੁੰਚਯੋਗ ਬਣਾਏ ਜਾਣ।

ਐਂਡਰਿਊ ਮਾਊਂਟਬੈਟਨ-ਵਿੰਡਸਰ, ਜੋ ਪਹਿਲਾਂ ਪ੍ਰਿੰਸ ਐਂਡਰਿਊ, ਡਿਊਕ ਆਫ ਯਾਰਕ ਦੇ ਨਾਮ ਨਾਲ ਜਾਣੇ ਜਾਂਦੇ ਸਨ, ਐਪਸਟਾਈਨ ਨਾਲ ਆਪਣੇ ਸੰਬੰਧਾਂ ਕਰਕੇ ਲੰਬੇ ਸਮੇਂ ਤੋਂ ਜਾਂਚ ਹੇਠ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video