ADVERTISEMENT

ADVERTISEMENT

ਭਾਰਤੀ ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਲੀਡਰਜ਼ ਆਫ ਦ ਯੀਅਰ ਅਵਾਰਡ ਨਾਲ ਸਨਮਾਨਿਤ

ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੂੰ ਇਹ ਪੁਰਸਕਾਰ ਵਿਲੇਜ ਆਫ਼ ਇਟਾਸਕਾ ਦੇ ਮੇਅਰ ਜੈਫ਼ ਪ੍ਰੂਇਨ ਅਤੇ ਵਿਲੇਜ ਆਫ਼ ਹੈਨੋਵਰ ਪਾਰਕ ਦੇ ਮੇਅਰ ਰੋਡਨੀ ਕ੍ਰੇਗ ਵੱਲੋਂ ਕੀਤੀ ਗਈ ਨਾਮਜ਼ਦਗੀ ਦੇ ਆਧਾਰ 'ਤੇ ਮਿਲਿਆ।

ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੂੰ ਇਸ ਹਫ਼ਤੇ ਡੂਪੇਜ ਮੇਅਰਜ਼ ਐਂਡ ਮੈਨੇਜਰਜ਼ ਕਾਨਫਰੰਸ (ਡੀਐਮਐਮਸੀ) ਦੇ ਸਾਲਾਨਾ ਡਿਨਰ ਅਤੇ ਸਨਮਾਨ ਸਮਾਰੋਹ ਦੌਰਾਨ, ਸਥਾਨਕ ਭਾਈਚਾਰਿਆਂ- ਖਾਸ ਕਰਕੇ ਕੈਨੇਡੀਅਨ ਪੈਸੀਫਿਕ-ਕੰਸਾਸ ਸਿਟੀ ਸਾਊਦਰਨ ਰੇਲਵੇ ਦੇ ਪ੍ਰਭਾਵ ਹੇਠ ਆਉਣ ਵਾਲੇ ਲੋਕਾਂ ਦੀ ਅਗਵਾਈ ਅਤੇ ਵਕਾਲਤ ਲਈ 2024 ਦੇ ਸਰਕਾਰੀ ਲੀਡਰ ਆਫ਼ ਦ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਐਲਮਹਰਸਟ ਦੇ ਡੀਐਮਐਮਸੀ ਦੇ ਸਾਬਕਾ ਪ੍ਰਧਾਨ, ਮੇਅਰ ਸਕਾਟ ਲੇਵਿਨ ਵੱਲੋਂ ਪੇਸ਼ ਕੀਤਾ ਗਿਆ। ਇਸ ਪੁਰਸਕਾਰ ਰਾਹੀਂ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਦੀ ਡੂਪੇਜ ਕਾਉਂਟੀ ਦੇ ਮੇਅਰਾਂ ਅਤੇ ਫਸਟ ਰਿਸਪਾਂਡੈਂਟ ਟੀਮਾਂ ਨਾਲ ਭਾਈਚਾਰਕ ਸਾਂਝ ਨੂੰ ਮਾਨਤਾ ਮਿਲੀ ਹੈ, ਜਿਸ ਰਾਹੀਂ ਉਨ੍ਹਾਂ ਵਧ ਰਹੀ ਰੇਲ ਮਾਲ ਆਵਾਜਾਈ ਨਾਲ ਜੁੜੀਆਂ ਜਨਤਕ ਸੁਰੱਖਿਆ ਚਿੰਤਾਵਾਂ- ਜਿਵੇਂ ਕਿ ਐਮਰਜੈਂਸੀ ਰੂਟਾਂ ਦੀ ਰੋਕਥਾਮ ਅਤੇ ਜਵਾਬ ਦੇਣ ਵਿੱਚ ਹੋਣ ਵਾਲੀ ਦੇਰੀ ਨੂੰ ਉੱਭਾਰਨ ਵਿੱਚ ਯੋਗਦਾਨ ਪਾਇਆ ਹੈ।

ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੂੰ ਇਹ ਪੁਰਸਕਾਰ ਵਿਲੇਜ ਆਫ਼ ਇਟਾਸਕਾ ਦੇ ਮੇਅਰ ਜੈਫ਼ ਪ੍ਰੂਇਨ ਅਤੇ ਵਿਲੇਜ ਆਫ਼ ਹੈਨੋਵਰ ਪਾਰਕ ਦੇ ਮੇਅਰ ਰੋਡਨੀ ਕ੍ਰੇਗ ਵੱਲੋਂ ਕੀਤੀ ਗਈ ਨਾਮਜ਼ਦਗੀ ਦੇ ਆਧਾਰ 'ਤੇ ਮਿਲਿਆ।

"ਮੈਨੂੰ ਡੂਪੇਜ ਮੇਅਰਜ਼ ਐਂਡ ਮੈਨੇਜਰਜ਼ ਕਾਨਫਰੰਸ ਵੱਲੋਂ ਇਹ ਪੁਰਸਕਾਰ ਮਿਲਣਾ ਬਹੁਤ ਮਾਣ ਦੀ ਗੱਲ ਹੈ," ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਕਿਹਾ।

"ਇਹ ਸਨਮਾਨ ਇਹ ਸਾਬਤ ਕਰਦਾ ਹੈ ਕਿ ਜਦੋਂ ਸਥਾਨਕ ਅਤੇ ਸੰਘੀ ਨੇਤਾ ਜਨਤਕ ਸੁਰੱਖਿਆ ਨੂੰ ਤਰਜੀਹ ਦੇ ਕੇ ਇਕੱਠੇ ਕੰਮ ਕਰਦੇ ਹਨ, ਤਾਂ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਚਾਹੇ ਇਹ ਐਮਰਜੈਂਸੀ ਸੇਵਾਵਾਂ ਦੀ ਸਚਾਰਤਾ ਹੋਵੇ ਜਾਂ ਬੁਨਿਆਦੀ ਢਾਂਚੇ ਦੀ ਮਜ਼ਬੂਤੀ- ਮੈਂ ਆਪਣੇ ਮੇਅਰਾਂ, ਫਸਟ ਰਿਸਪਾਂਡੈਂਟ ਟੀਮਾਂ ਅਤੇ ਨਿਵਾਸੀਆਂ ਨਾਲ ਖੜ੍ਹਾ ਰਹਾਂਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਆਵਾਜ਼ ਸੁਣੀ ਜਾਏ ਅਤੇ ਸਾਡੀ ਭਲਾਈ ਲਈ ਕਾਰਵਾਈ ਕੀਤੀ ਜਾਵੇ।"

ਡੀਐਮਐਮਸੀ ਡੂਪੇਜ ਕਾਉਂਟੀ ਦੀਆਂ ਨਗਰਪਾਲਿਕਾਵਾਂ ਦਾ ਇੱਕ ਗਠਜੋੜ ਹੈ, ਜੋ ਇੱਕ ਮਿਲੀਅਨ ਤੋਂ ਵੱਧ ਨਿਵਾਸੀਆਂ ਦੀ ਨੁਮਾਇੰਦਗੀ ਕਰਦਾ ਹੈ। ਇਹ ਸੰਗਠਨ ਜਨਤਕ ਨੀਤੀ, ਅੰਤਰ-ਸਰਕਾਰੀ ਸਹਿਯੋਗ ਅਤੇ ਨਵੀਨਤਾਕਾਰੀ ਸ਼ਾਸਨ ਪ੍ਰਣਾਲੀਆਂ ਲਈ ਵਚਨਬੱਧ ਹੈ।

Comments

Related