ਕੈਨੇਡਾ ਵਿੱਚ ਹੋ ਰਹੀ ਹਿੰਸਾ, ਖਾਸ ਕਰਕੇ ਦੁਹਰਾਏ ਗਏ ਅਪਰਾਧਾਂ ਨੂੰ ਲੈ ਕੇ ਚਰਮ ’ਤੇ ਪਹੁੰਚੀ ਗਰਮਾਗਰਮ ਬਹਿਸ ਤੋਂ ਬਾਅਦ, ਕੰਜ਼ਰਵੇਟਿਵ ਪਾਰਟੀ ਨੂੰ ਇੱਕ ਹੋਰ ਰਾਜਨੀਤਿਕ ਝਟਕਾ ਲੱਗਿਆ ਜਦੋਂ ਉਨ੍ਹਾਂ ਦਾ ਬਿਲ C-242 ਸਮਰਥਨ ਦੀ ਘਾਟ ਕਾਰਨ ਰੱਦ ਹੋ ਗਿਆ।
ਸੋਮਵਾਰ ਨੂੰ ਵੋਟਿੰਗ ਲਈ ਪੇਸ਼ ਕੀਤਾ ਗਿਆ ਇਹ ਬਿਲ 196 ਵੋਟਾਂ ਨਾਲ ਰੱਦ ਹੋ ਗਿਆ, ਜਦਕਿ ਇਸ ਦੇ ਹੱਕ ਵਿੱਚ ਸਿਰਫ 142 ਵੋਟਾਂ ਹੀ ਪਈਆਂ। ਕੰਜ਼ਰਵੇਟਿਵਜ਼ ਨੂੰ ਬਲੌਕ ਕਿਊਬੈਕੁਆ (Bloc Québécois) ਅਤੇ ਐਨ.ਡੀ.ਪੀ. (NDP) ਵਲੋਂ ਕੋਈ ਸਮਰਥਨ ਨਹੀਂ ਮਿਲਿਆ। ਸਟੈਂਡਿੰਗ ਆਰਡਰ 45 ਦੇ ਅਨੁਸਾਰ, ਸੋਮਵਾਰ ਨੂੰ ਸੰਸਦ ਮੈਂਬਰ ਅਰਪਨ ਖੰਨਾ ਅਤੇ ਐਰਿਕ ਮੈਲਿਲੋ ਵੱਲੋਂ ਪੇਸ਼ ਕੀਤੇ ਗਏ ਮੋਸ਼ਨ ’ਤੇ ਵੋਟਿੰਗ ਹੋਈ।
ਮੋਸ਼ਨ ਵਿੱਚ ਲਿਖਿਆ ਗਿਆ, ਲਿਬਰਲ ਸਰਕਾਰ ਦੇ ਦੌਰਾਨ ਹਿੰਸਕ ਅਪਰਾਧ 55% ਵਧ ਗਏ ਹਨ ਅਤੇ ਦੁਹਰਾਏ ਗਏ ਅਪਰਾਧੀਆਂ ਨੂੰ “ਕੈਚ ਐਂਡ ਰੀਲਿਸ਼” ਕਾਨੂੰਨਾਂ ਤਹਿਤ ਮੁੜ ਰਿਹਾਈ ਮਿਲ ਰਹੀ ਹੈ। ਲਿਬਰਲ ਸਰਕਾਰ ਨੇ ਛੇ ਮਹੀਨੇ ਪਹਿਲਾਂ ਕ੍ਰਿਮੀਨਲ ਜਸਟਿਸ ਸੁਧਾਰ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ।
ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਜੇਲ੍ਹ ਵਿੱਚ ਰੱਖਣ ਅਤੇ ਕੈਨੇਡੀਅਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ C-242 ਬਿਲ (ਜਿਸਨੂੰ "ਜੇਲ ਨਾਟ ਬੇਲ ਐਕਟ" ਕਿਹਾ ਜਾਂਦਾ ਹੈ) ਲਾਜ਼ਮੀ ਪਾਸ ਕੀਤਾ ਜਾਣਾ ਚਾਹੀਦਾ ਹੈ। ਸੰਸਦ ਨੂੰ ਲੰਬੇ ਸਮੇਂ ਤੱਕ ਬੈਠਕਾਂ ਲਗਾਉਣ, ਇੱਕ ਤੇਜ਼ ਕਮੇਟੀ ਅਧਿਐਨ ਕਰਨ ਅਤੇ ਹੋਰ ਜ਼ਰੂਰੀ ਕਾਰਵਾਈ ਕਰਨ ਲਈ ਤਤਪਰ ਹੋਣਾ ਚਾਹੀਦਾ ਹੈ ਤਾਂ ਜੋ ਇਹ ਬਿਲ ਜਲਦੀ ਪਾਸ ਹੋ ਸਕੇ।
ਮੋਸ਼ਨ ਵੋਟਿੰਗ 'ਚ ਫੇਲ ਹੋ ਗਿਆ ਕਿਉਂਕਿ ਸਿਰਫ਼ 142 ਵੋਟਾਂ ਮਿਲੀਆਂ, ਜਦਕਿ 196 ਵਿਰੋਧ ਵਿੱਚ ਸਨ। ਇਸ ਤੋਂ ਪਹਿਲਾਂ ਵੀ ਪਿਛਲੇ ਹਫ਼ਤੇ ਇੱਕ ਹੋਰ ਕੰਜ਼ਰਵੇਟਿਵ ਬਿਲ ਰੱਦ ਹੋ ਗਿਆ ਸੀ, ਜੋ ਅਲਬਰਟਾ ਤੋਂ ਕੰਜ਼ਰਵੇਟਿਵ ਐਮ ਪੀ ਜੌਨ ਬਾਰਲੋ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਬਿਲ ਨੇ ਖਾਦ ਉੱਤੇ ਲੱਗਦੇ ਟੈਕਸ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਬਿਲ 'ਤੇ ਲੰਬੀ ਚਰਚਾ ਹੋਈ, ਜਿਸ ਵਿੱਚ ਟਰੇਜਰੀ ਅਤੇ ਵਿਰੋਧੀ ਪੱਖ ਵੱਲੋਂ ਵਿਭਿੰਨ ਵਿਚਾਰ ਰੱਖੇ ਗਏ। ਆਖ਼ਿਰ ਵਿੱਚ ਜਦੋਂ ਮੋਸ਼ਨ ਵੋਟਿੰਗ ਲਈ ਪੇਸ਼ ਹੋਇਆ, ਤਾਂ ਇਸ ਨੂੰ ਸਿਰਫ 138 ਵੋਟਾਂ ਦਾ ਹੀ ਸਮਰਥਨ ਮਿਲਿਆ ਜਦਕਿ 194 ਵੋਟਾਂ ਨਾਲ ਇਹ ਰੱਦ ਹੋ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login