ਆਪਣੀਆਂ ਤਨਖ਼ਾਹਾਂ ਸੰਬੰਧੀ ਮੰਗਾਂ ਨੂੰ ਉਜਾਗਰ ਕਰਨ ਲਈ ਏਅਰ ਕੈਨੇਡਾ ਦੇ ਫ਼ਲਾਈਟ ਅਟੈਂਡੈਂਟ 11 ਅਗਸਤ ਨੂੰ ਚਾਰ ਹਵਾਈ ਅੱਡਿਆਂ ‘ਤੇ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਯੂਨੀਅਨ ਨੇ ਕਿਹਾ ਸਾਡੇ ਪ੍ਰਦਰਸ਼ਨ ਤਾਂ ਕਰਾਂਗੇ ਪਰ ਇਸ ਨਾਲ ਏਅਰਲਾਈਨ ਦੇ ਸੰਚਾਲਨ ‘ਤੇ ਕੋਈ ਅਸਰ ਨਹੀਂ ਪਵੇਗਾ।
ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਐਂਪਲਾਈਜ਼ (CUPE) ਨੇ 10 ਅਗਸਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਪ੍ਰਦਰਸ਼ਨ ਮੌਂਟਰੀਅਲ, ਟੋਰਾਂਟੋ, ਵੈਨਕੂਵਰ ਅਤੇ ਕੈਲਗਰੀ ਦੇ ਹਵਾਈ ਅੱਡਿਆਂ 'ਤੇ ਦੁਪਹਿਰ 1 ਵਜੇ (ET) ਹੋਣਗੇ।
ਦੋਵਾਂ ਧਿਰਾਂ 8 ਅਗਸਤ ਨੂੰ ਮੁੜ ਗੱਲਬਾਤ ਲਈ ਟੇਬਲ 'ਤੇ ਵਾਪਸ ਆਏ ਸਨ। ਇਸ ਤੋਂ ਇਕ ਹਫ਼ਤਾ ਪਹਿਲਾਂ ਫਲਾਈਟ ਅਟੈਂਡੈਂਟਾਂ ਨੇ ਵੱਡੇ ਪੱਧਰ 'ਤੇ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ ਜਿਸ ਨਾਲ ਉਹ 16 ਅਗਸਤ ਤੋਂ ਕੰਮ ਛੱਡ ਸਕਦੇ ਹਨ।
ਯੂਨੀਅਨ ਨੇ ਕਿਹਾ ਕਿ ਮੁੱਖ ਮੁੱਦਿਆਂ ਵਿੱਚ ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਏਅਰਲਾਈਨ ਦੇ 10,000 ਫਲਾਈਟ ਅਟੈਂਡੈਂਟਾਂ ਨੂੰ ਸਾਰੇ ਕੰਮ ਦੇ ਘੰਟਿਆਂ ਲਈ ਤਨਖਾਹ ਮਿਲੇ, ਨਾ ਕਿ ਸਿਰਫ਼ ਜਦੋਂ ਜਹਾਜ਼ ਚੱਲ ਰਿਹਾ ਹੋਵੇ। ਇਸ ਤੋਂ ਇਲਾਵਾ, ਉਹ "ਗਰੀਬੀ ਵਾਲੀਆਂ ਤਨਖਾਹਾਂ" ਵਿੱਚ ਸੁਧਾਰ ਚਾਹੁੰਦੇ ਹਨ ਜੋ ਹੁਣ 2025 ਦੀ ਆਰਥਿਕ ਹਕੀਕਤ ਨਾਲ ਮੇਲ ਨਹੀਂ ਖਾਂਦੀਆਂ।"
ਏਅਰ ਕੈਨੇਡਾ ਦੀ ਯੂਨੀਅਨ ਯੂਨਿਟ ਦੇ ਪ੍ਰਧਾਨ ਵੈਸਲੇ ਲੇਸੋਸਕੀ ਨੇ ਕਿਹਾ, " ਇਸ ਮਿਆਰ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਹੁਣ ਸਵੀਕਾਰਯੋਗ ਨਹੀਂ ਹੈ।"
ਪੁਰਾਣੇ ਸਮੇਂ ਤੋਂ, ਏਅਰਲਾਈਨਾਂ ਕੈਬਿਨ ਕ੍ਰੂ ਨੂੰ ਸਿਰਫ਼ ਉਦੋਂ ਹੀ ਭੁਗਤਾਨ ਕਰਦੀਆਂ ਹਨ ਜਦੋਂ ਜਹਾਜ਼ ਚੱਲ ਰਿਹਾ ਹੁੰਦਾ ਹੈ। ਪਰ ਆਪਣੇ ਨਵੇਂ ਇਕਰਾਰਨਾਮੇ ਦੀ ਗੱਲਬਾਤ ਵਿੱਚ, ਉੱਤਰੀ ਅਮਰੀਕਾ ਦੇ ਫਲਾਈਟ ਅਟੈਂਡੈਂਟ ਉਨ੍ਹਾਂ ਘੰਟਿਆਂ ਲਈ ਵੀ ਮੁਆਵਜ਼ਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਾਉਣ ਜਾਂ ਉਡਾਨਾਂ ਤੋਂ ਪਹਿਲਾਂ ਅਤੇ ਵਿਚਕਾਰ ਹਵਾਈ ਅੱਡੇ ‘ਤੇ ਉਡੀਕ ਕਰਨ ਵਰਗੇ ਕੰਮ ਸ਼ਾਮਲ ਹਨ।
CUPE ਨੇ ਕਿਹਾ ਕਿ 11 ਅਗਸਤ ਦਾ ਪ੍ਰਦਰਸ਼ਨ ਹੜਤਾਲ ਨਹੀਂ ਹੈ ਅਤੇ ਇਸ ਨਾਲ ਏਅਰ ਕੈਨੇਡਾ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login