ADVERTISEMENT

ADVERTISEMENT

ਆਫਤਾਬ ਸਿੰਘ ਪੁਰੇਵਾਲ ਮੁੜ ਬਣੇ ਸਿਨਸਿਨਾਟੀ ਦੇ ਮੇਅਰ

ਆਫਤਾਬ ਸਿੰਘ ਪੁਰੇਵਾਲ / Staff Reporter

ਅਮਰੀਕੀ ਸੂਬੇ ਓਹਾਈਓ ਦੇ ਸਿਨਸਿਨਾਟੀ ਵਿਚ ਭਾਰਤੀ ਮੂਲ ਦੇ ਆਫ਼ਤਾਬ ਸਿੰਘ ਪੁਰੇਵਾਲ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਮਤਰਏ ਭਰਾ ਕੋਰੀ ਬੋਮੈਨ ਨੂੰ ਹਰਾ ਕੇ ਦੂਜੀ ਵਾਰ ਮੇਅਰ ਦੀ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਹੈ। 

ਪੁਰੇਵਾਲ ਦੀ ਮੰਗਲਵਾਰ ਦੀ ਜਿੱਤ ਨੇ ਸਿਨਸਿਨਾਟੀ ਦੀ ਸਥਾਨਕ ਸਰਕਾਰ ਉਤੇ ਡੈਮੋਕ੍ਰੇਟਸ ਦੇ ਕੰਟਰੋਲ ਨੂੰ ਮਜ਼ਬੂਤ ਕੀਤਾ ਹੈ ਅਤੇ ਓਹਾਈਓ ਦੀ ਸਿਆਸਤ ਵਿਚ ਪੁਰੇਵਾਲ ਦੇ ਕੱਦ ਨੂੰ ਹੋਰ ਵਧਾ ਦਿਤਾ ਹੈ। 

ਪੁਰੇਵਾਲ ਨੇ ਮਈ ਵਿੱਚ 80 ਫੀਸਦ ਤੋਂ ਵੱਧ ਵੋਟਾਂ ਨਾਲ ਆਲ-ਪਾਰਟੀ ਮਿਉਂਸਿਪਲ ਪ੍ਰਾਇਮਰੀ ਜਿੱਤੀ। ਮੇਅਰ ਲਈ ਚੋਣ ਲੜਨ ਤੋਂ ਪਹਿਲਾਂ ਪੁਰੇਵਾਲ ਇੱਕ ਵਕੀਲ ਵਜੋਂ ਕੰਮ ਕਰਦਾ ਸੀ। ਸਾਬਕਾ ਵਿਸ਼ੇਸ਼ ਸਹਾਇਕ ਯੂ.ਐਸ. ਅਟਾਰਨੀ, 43 ਸਾਲ ਦੇ ਪੁਰੇਵਾਲ, ਲਗਭਗ 66 ਫ਼ੀਸਦੀ ਵੋਟਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ 2021 ਵਿਚ ਮੇਅਰ ਬਣੇ ਸਨ। 

ਪੁਰੇਵਾਲ ਦੀ ਤਿੱਬਤੀ ਮਾਂ ਬਚਪਨ ਵਿਚ ਕਮਿਊਨਿਸਟ ਚੀਨੀ ਕਬਜ਼ੇ ਤੋਂ ਭੱਜ ਗਈ ਸੀ ਅਤੇ ਇਕ ਦਖਣੀ ਭਾਰਤੀ ਸ਼ਰਨਾਰਥੀ ਕੈਂਪ ਵਿਚ ਵੱਡੀ ਹੋਈ। ਜਦਕਿ ਉਸ ਦਾ ਪਿਤਾ ਇਕ ਪੰਜਾਬੀ ਹੈ। ਪੁਰੇਵਾਲ ਨੇ ਅਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 2015 ਵਿਚ ਕੀਤੀ ਸੀ, ਜਦੋਂ ਉਨ੍ਹਾਂ ਹੈਮਿਲਟਨ ਕਾਉਂਟੀ ਕਲਰਕ ਆਫ਼ ਕੋਰਟਸ ਲਈ ਚੋਣ ਲੜੀ ਸੀ।

Comments

Related