ਹੋਮਲੈਂਡ ਸੁਰੱਖਿਆ ਵਿਭਾਗ ਨੇ ਇੱਕ ਅਜਿਹੇ ਨਿਯਮ ਦਾ ਐਲਾਨ ਕੀਤਾ ਹੈ ਜੋ ਕੁਝ ਰੁਜ਼ਗਾਰ ਅਧਿਕਾਰ ਸ਼੍ਰੇਣੀਆਂ ਵਿੱਚ ਨਵਿਆਉਣ ਦੀਆਂ ਅਰਜ਼ੀਆਂ ਦਾਖ਼ਲ ਕਰਨ ਵਾਲੇ ਵਿਦੇਸ਼ੀਆਂ ਲਈ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ (EADs) ਦੀ ਮਿਆਦ ਨੂੰ ਆਟੋਮੈਟਿਕਲੀ ਵਧਾਉਣ ਦੀ ਪ੍ਰਥਾ ਨੂੰ ਖਤਮ ਕਰਦਾ ਹੈ। ਇਸ ਨਿਯਮ ਦੇ ਨਾਲ, DHS ਵਿਦੇਸ਼ੀਆਂ ਦੇ ਰੁਜ਼ਗਾਰ ਅਧਿਕਾਰਾਂ ਦੀ ਮਿਆਦ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਹੀ ਸਕ੍ਰੀਨਿੰਗ ਅਤੇ ਜਾਂਚ-ਪੜਤਾਲ ਨੂੰ ਤਰਜੀਹ ਦਿੰਦਾ ਹੈ।
ਜਿਹੜੇ ਵਿਦੇਸ਼ੀ 30 ਅਕਤੂਬਰ 2025 ਨੂੰ ਜਾਂ ਉਸ ਤੋਂ ਬਾਅਦ ਆਪਣੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਨੂੰ ਨਵਿਆਉਣ ਲਈ ਅਰਜ਼ੀ ਦਿੰਦੇ ਹਨ, ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਦੀ ਆਟੋਮੈਟਿਕ ਐਕਸਟੈਂਸ਼ਨ (ਮਿਆਦ ਵਿੱਚ ਵਾਧਾ) ਨਹੀਂ ਮਿਲੇਗੀ। ਇਸ ਨਿਯਮ ਦੀਆਂ ਕੁਝ ਸੀਮਿਤ ਛੋਟਾਂ ਹਨ, ਜਿਸ ਵਿਚ ਕਾਨੂੰਨ ਦੁਆਰਾ ਜਾਂ TPS-ਸੰਬੰਧਿਤ ਰੋਜ਼ਗਾਰ ਦਸਤਾਵੇਜ਼ਾ ਲਈ ਫੈਡਰਲ ਰਜਿਸਟਰ ਨੋਟਿਸ ਰਾਹੀਂ ਦਿੱਤੇ ਗਏ ਵਾਧੇ ਸ਼ਾਮਲ ਹਨ।
ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਦੇ ਆਟੋਮੈਟਿਕ ਵਾਧੇ ਨੂੰ ਖਤਮ ਕਰਨ ਨਾਲ ਉਨ੍ਹਾਂ ਵਿਦੇਸ਼ੀਆਂ ਦੀ ਵਾਰ-ਵਾਰ ਜਾਂਚ ਹੁੰਦੀ ਹੈ ਜੋ ਸੰਯੁਕਤ ਰਾਜ ਵਿੱਚ ਕੰਮ ਕਰਨ ਲਈ ਰੁਜ਼ਗਾਰ ਅਧਿਕਾਰ ਲਈ ਅਰਜ਼ੀ ਦਿੰਦੇ ਹਨ। ਵਿਦੇਸ਼ੀਆਂ ਦੇ ਪਿਛੋਕੜ ਦੀ ਵਾਰ-ਵਾਰ ਜਾਂਚ ਕਰਨ ਨਾਲ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੂੰ ਧੋਖਾਧੜੀ ਰੋਕਣ ਅਤੇ ਉਹਨਾਂ ਵਿਦੇਸ਼ੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ ਜਿਨ੍ਹਾਂ ਦਾ ਮਕਸਦ ਨੁਕਸਾਨ ਪਹੁੰਚਾਉਣ ਵਾਲਾ ਹੋ ਸਕਦਾ ਹੈ, ਤਾਂ ਜੋ ਉਨ੍ਹਾਂ ਨੂੰ ਸੰਯੁਕਤ ਰਾਜ ਤੋਂ ਹਟਾਉਣ ਦੀ ਪ੍ਰਕਿਰਿਆ ਕੀਤੀ ਜਾ ਸਕੇ।
USCIS ਡਾਇਰੈਕਟਰ ਜੋਸਫ ਐਡਲੋ ਨੇ ਕਿਹਾ, “USCIS ਮਜ਼ਬੂਤ ਵਿਦੇਸ਼ੀ ਛਾਣਬੀਣ ਅਤੇ ਜਾਂਚ ’ਤੇ ਜ਼ੋਰ ਦੇ ਰਿਹਾ ਹੈ, ਵਿਭਾਗ ਉਹ ਨੀਤੀਆਂ ਖਤਮ ਕਰ ਰਿਹਾ ਹੈ ਜੋ ਪਿਛਲੀ ਸਰਕਾਰ ਦੇ ਪ੍ਰਸ਼ਾਸਨ ਨੇ ਅਮਰੀਕੀਆਂ ਦੀ ਸੁਰੱਖਿਆ ਅਤੇ ਸਲਾਮਤੀ ਤੋਂ ਪਹਿਲਾਂ ਵਿਦੇਸ਼ੀਆਂ ਦੀ ਸਹੂਲਤ ਨੂੰ ਤਰਜੀਹ ਦਿੰਦੇ ਹੋਏ ਲਾਗੂ ਕੀਤੀਆਂ ਸਨ। ਉਨ੍ਹਾਂ ਕਿਹਾ ਸਭ ਵਿਦੇਸ਼ੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਯੁਕਤ ਰਾਜ ਵਿੱਚ ਕੰਮ ਕਰਨਾ ਇੱਕ ਸੁਵਿਧਾ ਹੈ, ਹੱਕ ਨਹੀਂ।”
USCIS ਵਿਦੇਸ਼ੀਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਆਪਣੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਦੀ ਮਿਆਦ ਖਤਮ ਹੋਣ ਤੋਂ 180 ਦਿਨ ਪਹਿਲਾਂ ਤੱਕ ਨਵਿਆਉਣ ਦੀ ਅਰਜ਼ੀ ਸਹੀ ਢੰਗ ਨਾਲ ਦਾਇਰ ਕਰਕੇ ਸਮੇਂ ਸਿਰ ਆਪਣੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਦਾ ਨਵੀਨੀਕਰਨ ਕਰਵਾਉਣ। ਵਿਦੇਸ਼ੀ ਜਿੰਨੀ ਦੇਰ ਆਪਣੀ ਨਵੀਨੀਕਰਨ ਅਰਜ਼ੀ ਦੇਣ ਵਿੱਚ ਕਰੇਗਾ, ਓਨੀ ਹੀ ਸੰਭਾਵਨਾ ਹੈ ਕਿ ਉਸਦੇ ਰੋਜ਼ਗਾਰ ਅਧਿਕਾਰ ਜਾਂ ਦਸਤਾਵੇਜ਼ ਵਿੱਚ ਅਸਥਾਈ ਰੁਕਾਵਟ ਆਵੇ।
ਇਹ ਨਿਯਮ 30 ਅਕਤੂਬਰ 2025 ਤੋਂ ਪਹਿਲਾਂ ਆਟੋਮੈਟਿਕਲੀ ਵਧਾਏ ਗਏ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ’ਤੇ ਲਾਗੂ ਨਹੀਂ ਹੁੰਦਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login