ਟੀ-ਸੀਰੀਜ਼ ਅਤੇ ਮਸ਼ਹੂਰ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਨੇ ਅਧਿਕਾਰਤ ਤੌਰ 'ਤੇ '51 ਗਲੋਰੀਅਸ ਡੇਜ਼' ਲਾਂਚ ਕਰ ਦਿੱਤਾ ਹੈ। ਇਹ ਇੱਕ ਅਨੋਖਾ ਸੰਗੀਤਕ ਐਕਸਪੈਰੀਮੈਂਟ ਹੈ, ਜਿਸ ਵਿੱਚ ਇੱਕ ਹੀ ਦਿਨ ਵਿੱਚ 51 ਗੀਤ ਰਿਲੀਜ਼ ਕੀਤੇ ਗਏ ਹਨ। ਇਸ ਤਰ੍ਹਾਂ ਹਨੀ ਸਿੰਘ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ ਜਿਨ੍ਹਾਂ ਨੇ ਅਜਿਹਾ ਸਾਹਸੀ ਐਕਸਪੈਰੀਮੈਂਟ ਕੀਤਾ ਅਤੇ ਸਫਲ ਵੀ ਰਹੇ।
ਆਪਣੀ ਪਿਛਲੀ ਹਿੱਟ ਐਲਬਮ 'ਗਲੋਰੀ' ਦੀ ਸਫਲਤਾ ਤੋਂ ਬਾਅਦ, ਯੋ-ਯੋ ਹਨੀ ਸਿੰਘ '51 ਗਲੋਰੀਅਸ ਡੇਜ਼' ਦੇ ਨਾਲ ਵਾਪਸ ਐਂਟਰੀ ਕਰ ਰਹੇ ਹਨ, ਜਿਸ ਵਿੱਚ 51 ਟ੍ਰੈਕ ਸ਼ਾਮਲ ਹਨ, ਜੋ ਵੱਖ-ਵੱਖ ਸ਼ੈਲੀਆਂ, ਮੂਡਜ਼ ਅਤੇ ਸੱਭਿਆਚਾਰਾਂ ਨੂੰ ਜੋੜਦੇ ਹਨ। ਇਸ ਵਿੱਚ ਏ.ਪੀ. ਢਿੱਲੋਂ, ਨੋਰਾ ਫਤੇਹੀ, ਬੋਹੇਮੀਆ, ਅਲਫਾਜ਼, ਜੋਤੀ ਨੂਰਾਂ ਅਤੇ ਕਈ ਹੋਰ ਵੱਡੇ ਕਲਾਕਾਰਾਂ ਦਾ ਸਹਿਯੋਗ ਵੀ ਸ਼ਾਮਲ ਹੈ।
ਇਸ ਪ੍ਰੋਜੈਕਟ ਨੂੰ ਹੋਰ ਵਧਾਉਂਦੇ ਹੋਏ, ਐਲਬਮ ਦਾ ਪਹਿਲਾ ਮਿਊਜ਼ਿਕ ਵੀਡੀਓ 'ਮਾਫੀਆ' ਵੀ ਰਿਲੀਜ਼ ਹੋ ਗਿਆ ਹੈ। ਬੇਮਿਸਾਲ ਅਤੇ ਸਿਨੇਮੈਟਿਕ ਵਿਜ਼ੂਅਲਜ਼ ਨਾਲ ਭਰਿਆ ਇਹ ਵੀਡੀਓ, ਨਰਗਿਸ ਫਾਖਰੀ ਦੇ ਸ਼ਾਨਦਾਰ ਅੰਦਾਜ਼ ਨਾਲ ਇਸ ਸਫ਼ਰ ਦੀ ਸ਼ੁਰੂਆਤ ਕਰਦਾ ਹੈ। ਕੁਝ ਸਮਾਂ ਪਹਿਲਾਂ ਹਨੀ ਸਿੰਘ ਨੇ ਨਰਗਿਸ ਫਾਖਰੀ ਨਾਲ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਜਿਸ ਤੋਂ ਬਾਅਦ ਦਰਸ਼ਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਸਨ।
ਐਲਬਮ ਬਾਰੇ ਗੱਲ ਕਰਦੇ ਹੋਏ, ਯੋ-ਯੋ ਹਨੀ ਸਿੰਘ ਨੇ ਕਿਹਾ - '51 ਗਲੋਰੀਅਸ ਡੇਜ਼' ਸਿਰਫ਼ ਇੱਕ ਐਲਬਮ ਨਹੀਂ, ਸਗੋਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਸ਼ਨ ਹੈ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਅਜਿਹਾ ਦੇਣਾ ਚਾਹੁੰਦਾ ਸੀ ਜੋ ਪਹਿਲਾਂ ਕਦੇ ਨਹੀਂ ਹੋਇਆ, ਕੁਝ ਅਜਿਹਾ ਜੋ ਹਮੇਸ਼ਾ ਯਾਦ ਰਹੇ। ਇਸ ਐਲਬਮ ਦਾ ਹਰ ਬੀਟ, ਹਰ ਲਿਰਿਕਸ ਅਤੇ ਹਰ ਕੋਲੈਬ ਅੱਗ ਵਰਗਾ ਹੈ। ਇਸ ਵਿੱਚ ਮੈਂ ਆਪਣਾ ਦਿਲ, ਮਿਹਨਤ ਅਤੇ ਪਾਗਲਪਨ ਪਾ ਦਿੱਤਾ ਹੈ। ਇਹ ਇਤਿਹਾਸ ਬਣ ਰਿਹਾ ਹੈ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਇਹ ਸਿਰਫ਼ ਸ਼ੁਰੂਆਤ ਹੈ।
ਇਸ ਇਤਿਹਾਸਕ ਰਿਲੀਜ਼ 'ਤੇ ਟੀ-ਸੀਰੀਜ਼ ਦੇ ਪ੍ਰਬੰਧ ਨਿਰਦੇਸ਼ਕ ਭੂਸ਼ਣ ਕੁਮਾਰ ਨੇ ਕਿਹਾ - ਹਨੀ ਹਮੇਸ਼ਾ ਮੇਰੇ ਅਤੇ ਟੀ-ਸੀਰੀਜ਼ ਦੇ ਪਰਿਵਾਰ ਦਾ ਹਿੱਸਾ ਰਹੇ ਹਨ। '51 ਗਲੋਰੀਅਸ ਡੇਜ਼' ਦੇ ਨਾਲ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। ਇੱਕ ਹੀ ਦਿਨ ਵਿੱਚ 51 ਗੀਤ ਰਿਲੀਜ਼ ਕਰਨਾ ਇੱਕ ਹਿੰਮਤ ਵਾਲਾ ਕਦਮ ਹੈ, ਜੋ ਸਿਰਫ ਯੋ-ਯੋ ਹਨੀ ਸਿੰਘ ਹੀ ਕਰ ਸਕਦੇ ਸਨ। ਇਹ ਉਸੇ ਜਨੂੰਨ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ, ਜੋ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਤੋਂ ਰਿਹਾ ਹੈ। ਅਸੀਂ ਇਸ ਇਤਿਹਾਸਕ ਪਲ 'ਤੇ ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਮਾਣ ਮਹਿਸੂਸ ਕਰ ਰਹੇ ਹਾਂ।
ਪਿਛਲੇ ਕਾਫੀ ਸਮੇਂ ਤੋਂ ਹਨੀ ਸਿੰਘ ਵਰਲਡ ਟੂਰ ਕਰ ਰਹੇ ਹਨ। ਉਹ ਵੱਖ-ਵੱਖ ਥਾਵਾਂ 'ਤੇ ਟਾਈ-ਅੱਪ ਕਰਕੇ ਲਾਈਵ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਹਨੀ ਸਿੰਘ ਨੇ ਜੋ ਸੀਰੀਜ਼ ਸ਼ੁਰੂ ਕੀਤੀ ਹੈ, ਉਸ ਵਿੱਚ ਉਨ੍ਹਾਂ ਨੇ 'ਮਾਫੀਆ' ਗੀਤ ਰਿਲੀਜ਼ ਕੀਤਾ ਹੈ। ਇਹ ਹਨੀ ਸਿੰਘ ਦੀ ਪੰਜਵੀਂ ਐਲਬਮ ਦੇ ਨਾਲ ਰਿਲੀਜ਼ ਹੋਇਆ ਹੈ।
Comments
Start the conversation
Become a member of New India Abroad to start commenting.
Sign Up Now
Already have an account? Login