ADVERTISEMENT

ADVERTISEMENT

ਗਾਇਕ ਅਰਿਜੀਤ ਸਿੰਘ ਨੇ ਪਲੇਬੈਕ ਗਾਇਕੀ ਤੋਂ ਲਿਆ ਸੰਨਿਆਸ

ਗਾਇਕ ਨੇ ਆਪਣੇ ਪ੍ਰਸ਼ੰਸਕਾਂ ਦਾ ਸਾਲਾਂ ਤੱਕ ਮਿਲੇ ਅਟੱਲ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ

ਸੁਪਰਸਟਾਰ ਗਾਇਕ ਅਰਿਜੀਤ ਸਿੰਘ / Courtesy Photo

ਸੁਪਰਸਟਾਰ ਗਾਇਕ ਅਰਿਜੀਤ ਸਿੰਘ ਨੇ ਪਲੇਬੈਕ ਗਾਇਕੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਨੋਟ ਵਿੱਚ ਗਾਇਕ ਨੇ ਦੱਸਿਆ ਕਿ ਹੁਣ ਉਹ ਪਲੇਬੈਕ ਵੋਕਲਿਸਟ ਵਜੋਂ ਕੋਈ ਵੀ ਨਵਾਂ ਕੰਮ ਸਵੀਕਾਰ ਨਹੀਂ ਕਰਨਗੇ।

ਉਨ੍ਹਾਂ ਨੇ ਪੋਸਟ ਵਿਚ ਲਿਖਿਆ, “ਹੈਲੋ, ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਸਾਲਾਂ ਤੋਂ ਸਰੋਤਿਆਂ ਵਜੋਂ ਮੈਨੂੰ ਬੇਹਦ ਪਿਆਰ ਦੇਣ ਲਈ ਮੈਂ ਤੁਹਾਡੇ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਖੁਸ਼ੀ ਨਾਲ ਐਲਾਨ ਕਰਦਾ ਹਾਂ ਕਿ ਹੁਣ ਤੋਂ ਮੈਂ ਪਲੇਬੈਕ ਵੋਕਲਿਸਟ ਵਜੋਂ ਕੋਈ ਨਵਾਂ ਅਸਾਈਨਮੈਂਟ ਨਹੀਂ ਲੈ ਰਿਹਾ। ਮੈਂ ਇਸ ਯਾਤਰਾ ਨੂੰ ਇੱਥੇ ਹੀ ਖਤਮ ਕਰ ਰਿਹਾ ਹਾਂ। ਇਹ ਇਕ ਬਹੁਤ ਹੀ ਸੁਹਾਵਣਾ ਸਫ਼ਰ ਰਿਹਾ ਹੈ।”

ਅਰਿਜੀਤ ਸਿੰਘ ਦੀ ਪੋਸਟ / Instagram/@arijitsingh

ਗਾਇਕ ਨੇ ਆਪਣੇ ਪ੍ਰਸ਼ੰਸਕਾਂ ਦੇ ਸਾਲਾਂ ਤੱਕ ਮਿਲੇ ਅਟੱਲ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਆਪਣੀ ਪਲੇਬੈਕ ਗਾਇਕੀ ਦੀ ਯਾਤਰਾ ਨੂੰ “ਸ਼ਾਨਦਾਰ” ਕਰਾਰ ਦਿੱਤਾ।

ਅਰਿਜੀਤ ਸਿੰਘ ਬਾਰੇ ਗੱਲ ਕਰੀਏ ਤਾਂ ਪਿਛਲੇ ਦਹਾਕੇ ਦੌਰਾਨ ਉਹ ਆਧੁਨਿਕ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਆਵਾਜ਼ਾਂ ਵਿੱਚੋਂ ਇੱਕ ਬਣ ਕੇ ਉਭਰੇ। ਉਨ੍ਹਾਂ ਨੇ 2012 ਵਿੱਚ ਫ਼ਿਲਮ ‘ਏਜੰਟ ਵਿਨੋਦ’ ਦੇ ਗੀਤ ‘ਰਾਬਤਾ’ ਨਾਲ, ਬਾਲੀਵੁੱਡ ਵਿੱਚ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ।

ਹਾਲਾਂਕਿ 2013 ਵਿੱਚ ਰਿਲੀਜ਼ ਹੋਈ ਫ਼ਿਲਮ ‘ਆਸ਼ਿਕੀ 2’ ਦਾ ਸੁਪਰਹਿੱਟ ਗੀਤ ‘ਤੁਮ ਹੀ ਹੋ’ ਉਹ ਮੋੜ ਸਾਬਤ ਹੋਇਆ, ਜਿਸ ਨੇ ਉਨ੍ਹਾਂ ਨੂੰ ਸੁਪਰਸਟਾਰਡਮ ਤੱਕ ਪਹੁੰਚਾਇਆ ਅਤੇ ਹਿੰਦੀ ਫ਼ਿਲਮਾਂ ਵਿੱਚ ਖ਼ਾਸ ਕਰਕੇ ਰੋਮਾਂਟਿਕ ਗੀਤਾਂ ਲਈ ਸਭ ਤੋਂ ਪਿਆਰੀ ਆਵਾਜ਼ ਵਜੋਂ ਸਥਾਪਿਤ ਕੀਤਾ।

ਸਾਲਾਂ ਦੌਰਾਨ, ਇਸ ਸੁਪਰਸਟਾਰ ਗਾਇਕ ਨੇ ਲਗਾਤਾਰ ਟਾਪ ਗੀਤ ਦਿੱਤੇ ਹਨ, ਜਿਨ੍ਹਾਂ ਵਿੱਚ ‘ਚੰਨਾ ਮੇਰੇਆ’, ‘ਅਗਰ ਤੁਮ ਸਾਥ ਹੋ’, ‘ਗੇਰੂਆ’, ‘ਐ ਦਿਲ ਹੈ ਮੁਸ਼ਕਿਲ’, ‘ਕੇਸਰੀਆ’, ‘ਫਿਰ ਲੇ ਆਇਆ ਦਿਲ’, ‘ਖੈਰੀਅਤ’ ਅਤੇ ‘ਸ਼ਾਇਦ’ ਸਮੇਤ ਕਈ ਹੋਰ ਹਿੱਟ ਗੀਤ ਸ਼ਾਮਲ ਹਨ।

ਕੁਝ ਸਾਲ ਪਹਿਲਾਂ ਅਰਿਜੀਤ ਸਿੰਘ ਦਾ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵਿਵਾਦ ਵੀ ਚਰਚਾ ਵਿੱਚ ਰਿਹਾ, ਜਿਸ ਤੋਂ ਬਾਅਦ ਕਈ ਸਾਲਾਂ ਤੱਕ ਉਨ੍ਹਾਂ ਨੇ ਸਲਮਾਨ ਖਾਨ ਦੀਆਂ ਫ਼ਿਲਮਾਂ ਲਈ ਗਾਇਕੀ ਨਹੀਂ ਕੀਤੀ। ਬਾਅਦ ਵਿੱਚ ਇਹ ਮਾਮਲਾ ਸੁਲਝ ਗਿਆ ਅਤੇ ਅਰਿਜੀਤ ਨੇ ‘ਟਾਈਗਰ 3’ ਫ਼ਿਲਮ ਵਿੱਚ ਆਪਣੀ ਆਵਾਜ਼ ਦਿੱਤੀ। ਹਿੰਦੀ ਗੀਤਾਂ ਤੋਂ ਇਲਾਵਾ, ਅਰਿਜੀਤ ਸਿੰਘ ਨੇ ਬੰਗਾਲੀ ਅਤੇ ਅਸਾਮੀ ਫ਼ਿਲਮਾਂ ਅਤੇ ਐਲਬਮਾਂ ਲਈ ਵੀ ਗਾਇਕੀ ਕੀਤੀ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਅਰਿਜੀਤ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 2005 ਵਿੱਚ ਗਾਇਕੀ ਦੇ ਰਿਐਲਿਟੀ ਸ਼ੋਅ ‘ਫੇਮ ਗੁਰੁਕੁਲ’ ਦੇ ਕਨਟੈਸਟੈਂਟ ਵਜੋਂ ਕੀਤੀ ਸੀ।

Comments

Related

To continue...

Already have an account? Log in

Create your free account or log in