ਅਮਰੀਕੀ ਯੂਟਿਊਬਰ ਟਾਈਲਰ ਓਲੀਵੇਰਾ / Tyler Oliveira via X
ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ ਨੇ ਕਰਨਾਟਕ ਦੇ ਗੋਰੇਹੱਬਾ ਤਿਉਹਾਰ 'ਤੇ ਆਪਣੀ ਡੌਕਯੂਮੈਂਟਰੀ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ ਹੈ — “ਇਨਸਾਈਡ ਇੰਡੀਆਜ਼ ਪੂਪ-ਥ੍ਰੋਇੰਗ ਫੈਸਟੀਵਲ”। ਇਸ ਵੀਡੀਓ ਦੇ ਜਾਰੀ ਹੋਣ ਨਾਲ ਹੀ ਓਲੀਵੇਰਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਇਸ ਦੌਰਾਨ ਉਨ੍ਹਾਂ 'ਤੇ ਨਸਲਵਾਦ ਦਾ ਦੋਸ਼ ਲਗਾਇਆ ਗਿਆ ਅਤੇ ਦੇਸ਼ ਨੂੰ ਬਦਨਾਮ ਕਰਨ ਲਈ ਇੱਕ ਅਲੱਗ-ਥਲੱਗ ਘਟਨਾ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
ਓਲੀਵੇਰਾ ਨੇ ਅਕਤੂਬਰ 2025 ਵਿੱਚ ਇਸ ਤਿਉਹਾਰ ਦੀ ਇੱਕ ਝਲਕ ਰਿਲੀਜ਼ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਤਿਉਹਾਰ 'ਤੇ ਸ਼ੂਟ ਕੀਤੀ ਗਈ ਵੀਡੀਓ ਡਾਕੂਮੈਂਟਰੀ ਪੋਸਟ ਕਰਨ ਨੂੰ ਲੈ ਕੇ ਕਈ ਵਾਰ ਸਮਾਂ ਅੱਗੇ-ਪਿੱਛੇ ਹੁੰਦਾ ਰਿਹਾ ਹੈ। ਪਹਿਲੀ ਵਾਰ ਤਿਉਹਾਰ ਬਾਰੇ ਪੋਸਟ ਕਰਨ ਤੋਂ ਬਾਅਦ, ਓਲੀਵੇਰਾ ਨੂੰ ਇਸ ਵਿਸ਼ੇ 'ਤੇ ਆਪਣੀਆਂ ਲਗਾਤਾਰ ਪੋਸਟਾਂ ਕਰਕੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਥਿਤ ਤੌਰ 'ਤੇ ਓਲੀਵੇਰਾ ਅਤੇ ਉਸਦੇ ਪਰਿਵਾਰ ਦੇ ਖਿਲਾਫ ਹਿੰਸਾ ਦੀਆਂ ਧਮਕੀਆਂ ਵੀ ਮਿਲੀਆਂ ਹਨ।
ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ / x/@tyleraloevera“ਗੋਰੇਹੱਬਾ” ਇੱਕ ਗੋਬਰ ਸੁੱਟਣ ਵਾਲਾ ਤਿਉਹਾਰ ਹੈ ਜੋ ਕਰਨਾਟਕ ਦੇ ਗੁਮਟਾਪੁਰਾ ਵਿੱਚ ਦੀਵਾਲੀ ਤੋਂ ਬਾਅਦ ਵਾਲੇ ਦਿਨ ਬਲੀ ਪਾਡਯਾਮੀ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਬੀਰੇਸ਼ਵਰਾ ਸਵਾਮੀ ਪ੍ਰਤੀ ਭਗਤੀ ਵਿੱਚ ਜੁੜਿਆ ਹੋਇਆ ਹੈ।
ਵੀਡੀਓ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ, ਓਲੀਵੇਰਾ ਨੇ ਐਲਾਨ ਕੀਤਾ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਵਿੱਚ ਹੋਈ ਧਮਕੀਆਂ ਅਤੇ ਤੰਗ-ਪਰੇਸ਼ਾਨੀ ਦੇ ਕਾਰਨ ਇਹ ਵੀਡੀਓ ਨਹੀਂ ਪੋਸਟ ਕਰਨਗੇ। ਪਰ, 9 ਅਕਤੂਬਰ ਨੂੰ ਉਸ ਨੇ “ਪੂਰੀ ਡੌਕਯੂਮੈਂਟਰੀ” ਜਾਰੀ ਕਰਦੇ ਹੋਏ “ਐਕਸ” 'ਤੇ ਲਿਖਿਆ “ਸਾਈਕ। ਭਾਰਤ-ਗੋਬਰ ਸੁੱਟਣ ਦਾ ਤਿਉਹਾਰ ਹੁਣ ਬਾਹਰ ਆ ਗਿਆ ਹੈ! ਅਮਰੀਕੀ ਅੱਤਵਾਦੀਆਂ ਨਾਲ ਗੱਲਬਾਤ ਨਹੀਂ ਕਰਦੇ। ਤੁਸੀਂ ਮੈਨੂੰ ਡੌਕਸ ਕਰ ਸਕਦੇ ਹੋ, ਧਮਕੀ ਦੇ ਸਕਦੇ ਹੋ, ਤੰਗ ਕਰ ਸਕਦੇ ਹੋ, ਜਾਂ ਮਾਰ ਸਕਦੇ ਹੋ ਅਤੇ ਮੈਂ ਫੇਰ ਵੀ ਨਹੀਂ ਰੁਕਾਂਗਾ। ਮੈਂ ਅਟੁੱਟ ਹਾਂ। ਮੈਂ ਸੱਚਾਈ ਲਈ ਲੜਨਾ ਕਦੇ ਨਹੀਂ ਛੱਡਾਂਗਾ।”
ਵੀਡੀਓ ਨੂੰ ਹੁਣ “ਐਕਸ” ਵੱਲੋਂ age restriction ਲਗਾ ਦਿੱਤੀ ਗਈ ਹੈ, ਭਾਵੇਂ ਕਿ ਓਲੀਵੇਰਾ ਅਤੇ ਉਸ ਦੀ ਟੀਮ ਨੇ ਇਸ ਵਿਰੁੱਧ ਅਪੀਲ ਵੀ ਕੀਤੀ ਸੀ। ਵਿਰੋਧ ਦੇ ਬਾਵਜੂਦ, ਇਸ ਵਿਵਾਦ ਨੇ ਓਲੀਵੇਰਾ ਦੀ ਦਰਸ਼ਕ ਸੰਖਿਆ ਨੂੰ ਕਾਫ਼ੀ ਵਧਾ ਦਿੱਤਾ ਹੈ — ਇਹ ਵੀਡੀਓ ਯੂ-ਟਿਊਬ 'ਤੇ ਕੇਵਲ 10 ਘੰਟਿਆਂ ਵਿੱਚ ਇੱਕ ਮਿਲੀਅਨ ਤੋਂ ਵੱਧ ਵਾਰ ਵੇਖੀ ਗਈ ਹੈ। ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਵੀਡੀਓ ਨੂੰ ਨਸਲਵਾਦੀ ਅਤੇ ਸਥਾਨਕ ਰਿਵਾਜਾਂ ਤੇ ਸਭਿਆਚਾਰ ਪ੍ਰਤੀ ਅਸੰਵੇਦਨਸ਼ੀਲ ਕਹਿ ਰਹੇ ਹਨ।
After much consideration, I have decided I will NOT be releasing my documentary capturing India’s poop-throwing festival…
— Tyler Oliveira (@tyleraloevera) November 6, 2025
I have been doxxed, and threatened by thousands of Indians over the last 2 weeks…
Tens of thousands of Indians have turned my life into a living hell. My…
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login