'ਕੈਪਸ ਕੈਫੇ' / Instagram/@thekapscafe_
ਕਾਮੇਡੀਅਨ ਕਪਿਲ ਸ਼ਰਮਾ ਕੁਝ ਸਮਾਂ ਪਹਿਲਾਂ ਕੈਨੇਡਾ ਸਥਿਤ ਆਪਣੇ ਕੈਫੇ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਆਏ ਸਨ। ਉਨ੍ਹਾਂ ਦੇ ਕੈਫੇ 'ਤੇ ਕਈ ਵਾਰ ਫਾਇਰਿੰਗ ਹੋ ਚੁੱਕੀ ਹੈ, ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਕਪਿਲ ਸ਼ਰਮਾ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪਿਆ। ਇਨ੍ਹਾਂ ਘਟਨਾਵਾਂ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ।
ਹੁਣ ਕਪਿਲ ਸ਼ਰਮਾ ਦਾ ਕੈਫੇ ਇੱਕ ਵਾਰ ਫਿਰ ਚਰਚਾ ਵਿੱਚ ਹੈ। ਹਾਲਾਂਕਿ ਇਸ ਵਾਰ ਕੋਈ ਫਾਇਰਿੰਗ ਨਹੀਂ ਹੋਈ, ਸਗੋਂ ਕਪਿਲ ਸ਼ਰਮਾ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਕਾਮੇਡੀਅਨ ਨੇ ਆਪਣੇ 'ਕੈਪਸ ਕੈਫੇ' (Kaps Cafe) ਦੀ ਨਵੀਂ ਬ੍ਰਾਂਚ ਦੁਬਈ ਵਿੱਚ ਖੋਲ੍ਹੀ ਹੈ। ਨਵੇਂ ਸਾਲ ਦੇ ਮੌਕੇ 'ਤੇ ਇਸ ਦਾ ਉਦਘਾਟਨ ਹੋਇਆ। ਕਪਿਲ ਨੇ ਖੁਦ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਕੇ ਲੋਕਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ ਹੈ। ਕੀਕੂ ਸ਼ਾਰਦਾ ਅਤੇ ਭਾਰਤੀ ਸਿੰਘ ਸਮੇਤ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਕਪਿਲ ਨੂੰ ਇਸ ਨਵੀਂ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ ਹਨ।
ਕੈਨੇਡਾ ਦੇ ਕੈਪਸ ਕੈਫੇ ‘ਤੇ ਲਗਾਤਾਰ ਹੋਈਆਂ ਗੋਲਾਬਾਰੀਆਂ ਤੋਂ ਬਾਅਦ ਦੁਬਈ ਵਿੱਚ ‘ਕੈਪਸ ਕੈਫੇ’ ਦਾ ਖੁਲ੍ਹਣਾ ਕਪਿਲ ਸ਼ਰਮਾ ਦੇ ਕਾਰੋਬਾਰ ਲਈ ਇੱਕ ਬਹੁਤ ਹੀ ਚੰਗਾ ਕਦਮ ਮੰਨਿਆ ਜਾ ਰਿਹਾ ਹੈ।
ਦਸ ਦਈਏ ਕਿ ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਸਥਿਤ ਕੈਫੇ ‘ਤੇ ਤਿੰਨ ਵਾਰ ਗੋਲਾਬਾਰੀ ਹੋ ਚੁੱਕੀ ਹੈ। ਪਹਿਲੀ ਵਾਰ ਜੁਲਾਈ 2025 ਵਿੱਚ ਗੋਲੀਆਂ ਚਲੀਆਂ ਸਨ, ਜਦੋਂ ਕੈਫੇ ਨਵਾਂ-ਨਵਾਂ ਖੁੱਲ੍ਹਿਆ ਸੀ। ਕੁਝ ਸਮੇਂ ਬਾਅਦ ਹਾਲਾਤ ਥੋੜ੍ਹੇ ਸੁਧਰੇ, ਜਿਸ ਕਾਰਨ ਕੈਫੇ ਮੁੜ ਖੋਲ੍ਹਿਆ ਗਿਆ। ਪਰ ਅਗਸਤ ਵਿੱਚ ਫਿਰ ਤੋਂ ਕੈਫੇ ‘ਤੇ ਹਮਲਾ ਹੋਇਆ, ਜਿਸ ਦੌਰਾਨ ਕਰੀਬ 25 ਰਾਊਂਡ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਗੈਂਗ ਵੱਲੋਂ ਦਾਅਵਾ ਕੀਤਾ ਗਿਆ ਕਿ ਕਪਿਲ ਸ਼ਰਮਾ ਨੇ ਸਲਮਾਨ ਖਾਨ ਨਾਲ ਕੰਮ ਕੀਤਾ ਸੀ, ਇਸ ਲਈ ਉਨ੍ਹਾਂ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਤੋਂ ਬਾਅਦ ਹਾਲਾਤ ਮੁੜ ਸੰਭਲ ਹੀ ਰਹੇ ਸੀ ਕਿ ਅਕਤੂਬਰ ਵਿੱਚ ਫਿਰ ਇੱਕ ਵਾਰ ਗੋਲਾਬਾਰੀ ਦੀ ਘਟਨਾ ਸਾਹਮਣੇ ਆਈ। ਲਗਾਤਾਰ ਹੋ ਰਹੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣਾ ਕੈਫੇ ਦੁਬਈ ਵਿੱਚ ਖੋਲ੍ਹਣ ਦਾ ਫੈਸਲਾ ਕੀਤਾ।
ਜੇ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸ਼ੋਅ ‘ਦ ਗ੍ਰੇਟ ਕਪਿਲ ਸ਼ਰਮਾ ਸ਼ੋ’ ਦਾ ਨਵਾਂ ਸੀਜ਼ਨ ਨੈਟਫਲਿਕਸ ‘ਤੇ ਰਿਲੀਜ਼ ਹੋ ਚੁੱਕਾ ਹੈ, ਜਿਸਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ 2’ ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login