ADVERTISEMENTs

ਇਕੋ ਮੰਚ ‘ਤੇ ਦਿਖਾਈ ਦੇਣਗੀਆਂ ਅਭਿਨੇਤਰੀਆਂ ਕਾਜੋਲ ਅਤੇ ਟਵਿੰਕਲ ਖੰਨਾ, ਨਵੇਂ ਸ਼ੋਅ ਦੀ ਹੋ ਰਹੀ ਸ਼ੁਰੂਆਤ

ਇਹ ਸ਼ੋਅ 25 ਸਤੰਬਰ ਨੂੰ ਪ੍ਰਾਈਮ ਵੀਡੀਓ 'ਤੇ ਲਾਂਚ ਹੋਵੇਗਾ ਅਤੇ ਐਪੀਸੋਡ ਹਰ ਵੀਰਵਾਰ ਨੂੰ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਸਟ੍ਰੀਮ ਕੀਤੇ ਜਾਣਗੇ।

ਟੌਕ ਸ਼ੋਅ "ਟੂ ਮਚ” ਦਾ ਪੋਸਟਰ / Amazon Prime

ਇੱਕ ਨਵਾਂ ਟੌਕ ਸ਼ੋਅ "ਟੂ ਮਚ", ਜੋ ਕਿ ਬਾਲੀਵੁੱਡ ਦੀਆਂ ਅਭਿਨੇਤਰੀਆਂ ਕਾਜੋਲ ਅਤੇ ਟਵਿੰਕਲ ਦੁਆਰਾ ਹੋਸਟ ਕੀਤਾ ਜਾ ਰਿਹਾ ਹੈ, 25 ਸਤੰਬਰ ਨੂੰ ਪ੍ਰਾਈਮ ਵੀਡੀਓ 'ਤੇ ਲਾਂਚ ਹੋਵੇਗਾ। ਨਵੇਂ ਐਪੀਸੋਡ ਹਰ ਵੀਰਵਾਰ ਨੂੰ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਸਟ੍ਰੀਮ ਕੀਤੇ ਜਾਣਗੇ।

ਇਸ ਹਫਤੇ ਪਲੇਟਫਾਰਮ ਵੱਲੋਂ ਇਸਦਾ ਟ੍ਰੇਲਰ ਜਾਰੀ ਕੀਤਾ ਗਿਆ, ਜਿਸ ਵਿੱਚ ਦਰਸ਼ਕਾਂ ਨੂੰ ਖੁਲ੍ਹੀਆਂ ਗੱਲਬਾਤਾਂ, ਨਿੱਜੀ ਕਿੱਸਿਆਂ ਅਤੇ ਬਿਨਾ ਸਕ੍ਰਿਪਟ ਵਾਲੀਆਂ ਮੁਲਾਕਾਤਾਂ ਦੀ ਇੱਕ ਝਲਕ ਦਿੱਤੀ ਗਈ ਹੈ, ਜਿੱਥੇ ਹਿੰਦੀ ਸਿਨੇਮਾ ਦੀਆਂ ਕੁਝ ਪ੍ਰਮੁੱਖ ਹਸਤੀਆਂ ਨਜ਼ਰ ਆ ਰਹੀਆਂ ਹਨ। ਮਹਿਮਾਨਾਂ ਦੀ ਲਾਈਨਅਪ ਵਿੱਚ ਸਲਮਾਨ ਖਾਨ, ਆਮਿਰ ਖਾਨ, ਅਕਸ਼ੇ ਕੁਮਾਰ, ਆਲਿਆ ਭੱਟ, ਵਰੁਣ ਧਵਨ, ਕਰਨ ਜੋਹਰ, ਕ੍ਰਿਤੀ ਸੈਨਨ, ਵਿਕੀ ਕੌਸ਼ਲ, ਗੋਵਿੰਦਾ, ਜਾਹਨਵੀ ਕਪੂਰ ਅਤੇ ਚੰਕੀ ਪਾਂਡੇ ਸ਼ਾਮਿਲ ਹਨ। 

ਟ੍ਰੇਲਰ ਵਿੱਚ ਹਾਸਾ, ਕੈਮਰੇ ਦੇ ਪਿੱਛੇ ਦੀਆਂ ਕਹਾਣੀਆਂ ਅਤੇ ਕਰੀਅਰ ਦੀਆਂ ਉਪਲਬਧੀਆਂ ਨੂੰ ਦਿਖਾਇਆ ਗਿਆ ਹੈ, ਜੋ ਕਿ ਕੋ-ਹੋਸਟਸ ਅਤੇ ਉਹਨਾਂ ਦੇ ਮਹਿਮਾਨਾਂ ਵਿਚਕਾਰ ਹੋਣ ਵਾਲੀਆਂ ਬਿਨਾ ਰਿਹਰਸਲ ਗੱਲਾਂ ਦੀ ਪੇਸ਼ਕਸ਼ ਕਰਦਾ ਹੈ।

ਸ਼ੋਅ ਦੇ ਬਾਰੇ ਗੱਲ ਕਰਦਿਆਂ, ਕਾਜੋਲ ਨੇ ਕਿਹਾ: “ਟਵਿੰਕਲ ਅਤੇ ਮੈਂ ਕਾਫੀ ਪੁਰਾਣੇ ਦੋਸਤ ਹਾਂ ਅਤੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਇਹ ਮਜ਼ੇਦਾਰ ਬਣ ਜਾਂਦਾ ਹੈ—ਸਭ ਤੋਂ ਮਨੋਰੰਜਕ ਤਰੀਕੇ ਨਾਲ! ਇਹੀ ਵਿਚਾਰ ਸੀ ਜਿਸ ਤੋਂ ਇਹ ਟੌਕ ਸ਼ੋਅ ਨੇ ਜਨਮ ਲਿਆ।” ਉਹਨਾਂ ਨੇ ਅੱਗੇ ਕਿਹਾ: “ਇਹ ਸਾਡੀ ਪਸੰਦ ਦੀ ਚੀਜ਼ ਹੈ—ਉਨ੍ਹਾਂ ਦੋਸਤਾਂ ਨਾਲ ਗੱਲ ਕਰਨਾ ਜੋ ਇੰਡਸਟਰੀ ਵਿੱਚ ਹਨ ਅਤੇ ਜਿਨ੍ਹਾਂ ਬਾਰੇ ਦਰਸ਼ਕ ਹਮੇਸ਼ਾ ਜਾਣਨਾ ਚਾਹੁੰਦੇ ਹਨ। ਅਸੀਂ ਟੌਕ ਸ਼ੋਅ ਦੇ ਫਾਰਮੈਟ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ—ਨਾ ਕੋਈ ਇਕੱਲਾ ਹੋਸਟ, ਨਾ ਕੋਈ ਤੈਅ ਕੀਤੇ ਸਵਾਲ, ਅਤੇ ਬਿਲਕੁਲ ਵੀ ਸੁਰੱਖਿਅਤ ਜਾਂ ਰਿਹਰਸਲ ਕੀਤੇ ਜਵਾਬ ਨਹੀਂ।”

ਟਵਿੰਕਲ ਨੇ ਵੀ ਕਿਹਾ: “ਮੈਂ ਹਮੇਸ਼ਾਂ ਮੰਨਦੀ ਹਾਂ ਕਿ ਸਭ ਤੋਂ ਵਧੀਆ ਗੱਲਬਾਤ ਇਮਾਨਦਾਰ ਅਤੇ ਹਾਸੇ ਨਾਲ ਭਰਪੂਰ ਹੁੰਦੀ ਹੈ—ਇਹੀ ‘ਟੂ ਮਚ’ ਦਾ ਅਸਲ ਮਕਸਦ ਹੈ। ਇਹ ਰਿਹਰਸਲ ਕੀਤੇ ਜਵਾਬ ਜਾਂ ਪਿੱਕਚਰ-ਪਰਫੈਕਟ ਲਹਿਜੇ ਬਾਰੇ ਨਹੀਂ, ਸਗੋਂ ਇਹ ਸਹਿਜਤਾ, ਅਸਲੀਅਤ ਅਤੇ ਮਸਤੀ ਭਰੇ ਪਲਾਂ ਬਾਰੇ ਹੈ।”

ਦੋਵਾਂ ਕੋ-ਹੋਸਟਸ ਨੇ ਦੱਸਿਆ ਕਿ ਵੱਡੇ ਸਿਤਾਰਿਆਂ ਨੂੰ ਸ਼ੋਅ ਵਿੱਚ ਲਿਆਉਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ। ਟਵਿੰਕਲ ਨੇ ਮਜ਼ਾਕ ਵਿੱਚ ਕਿਹਾ ਕਿ “ਅਸੀਂ ਕੁਝ ਸਮੇਂ ਲਈ ਇੰਸ਼ੋਰੈਂਸ ਏਜੰਟ ਤੇ ਟੈਲੀਮਾਰਕਟਰ ਬਣ ਗਏ ਸੀ,” ਜਦੋਂ ਅਸੀਂ ਬਾਲੀਵੁੱਡ ਦੇ ਚੋਟੀ ਦੇ ਸਿਤਾਰਿਆਂ ਨੂੰ ਕਾਲ ਕਰ-ਕਰਕੇ ਸ਼ੋਅ ਵਿੱਚ ਲਿਆਉਣ ਦੀ ਗੱਲ ਕੀਤੀ। ਹਾਲਾਂਕਿ ਜ਼ਿਆਦਾਤਰ ਸਿਤਾਰਿਆਂ ਨੇ ਹਿੱਸਾ ਲੈਣ ਲਈ ਸਹਿਮਤੀ ਦਿੱਤੀ, ਪਰ ਕਾਜੋਲ ਦੇ ਨੇੜਲੇ ਮਿੱਤਰ ਸ਼ਾਹ ਰੁਖ਼ ਖਾਨ ਵੱਲੋਂ ਕੋਈ ਜਵਾਬ ਨਹੀਂ ਆਇਆ, ਜਿਸ ਕਰਕੇ ਉਹਨਾਂ ਦਾ ਆਉਣਾ ਅਜੇ ਤੈਅ ਨਹੀਂ ਹੈ। 

ਆਪਣੀਆਂ ਖੁਲ੍ਹੀਆਂ ਕਹਾਣੀਆਂ, ਬਿਨਾ ਸਕ੍ਰਿਪਟ ਗੱਲਬਾਤਾਂ ਅਤੇ ਹਲਕੇ-ਫੁਲਕੇ ਅਨੁਭਵਾਂ ਰਾਹੀਂ, "ਟੂ ਮਚ" ਕਾਜੋਲ ਅਤੇ ਟਵਿੰਕਲ ਨਾਲ ਦਰਸ਼ਕਾਂ ਨੂੰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀ ਜ਼ਿੰਦਗੀ ਦੀ ਇੱਕ ਅਸਲੀ ਤੇ ਮਨੋਰੰਜਕ ਝਲਕ ਦਿਖਾਉਣ ਦੀ ਕੋਸ਼ਿਸ਼ ਕਰੇਗਾ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video