ADVERTISEMENT

ADVERTISEMENT

ਕੈਲਗਰੀ ਵਿੱਚ ਡਾਕ ਚੋਰੀ ਦੇ ਦੋਸ਼ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ

ਜਾਂਚ ਅਧਿਕਾਰੀਆਂ ਨੇ ਚੋਰੀ ਕੀਤੀਆਂ ਵਸਤਾਂ ਵੀ ਜ਼ਬਤ ਕਰ ਲਈਆਂ, ਜਿਨ੍ਹਾਂ ਵਿੱਚ ਚੈੱਕ, ਕਰੈਡਿਟ ਕਾਰਡ ਅਤੇ ਪਛਾਣ ਪੱਤਰ ਸ਼ਾਮਲ ਹਨ

 Representative Image Representative Image / staff reporter

ਭਾਰਤੀ ਮੂਲ ਦੇ ਦੋ ਵਿਅਕਤੀਆਂ, 35 ਸਾਲਾ ਕੁਲਵਿੰਦਰ ਸਿੰਘ ਅਤੇ 27 ਸਾਲਾ ਜਗਰੂਪ ਸਿੰਘ ਨੂੰ ਡਾਕ ਚੋਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਲਗਰੀ ਪੁਲਿਸ ਵੱਲੋਂ ਇਹ ਜਾਣਕਾਰੀ 30 ਅਪ੍ਰੈਲ ਨੂੰ ਜਾਰੀ ਕੀਤੀ ਗਈ। 21 ਅਪ੍ਰੈਲ ਨੂੰ ਪੁਲਿਸ ਨੂੰ ਸਕਾਈਵਿਊ ਪੁਆਇੰਟ ਹੀਥ ਅਤੇ ਸਕਾਈਵਿਊ ਪੁਆਇੰਟ ਗ੍ਰੀਨ ਐਨਈ ਖੇਤਰਾਂ ਵਿੱਚੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਕਿ ਦੋਵੇਂ ਵਿਅਕਤੀ ਕਮਿਊਨਿਟੀ ਮੇਲਬਾਕਸਾਂ ਨਾਲ ਤੋੜਫੋੜ ਕਰ ਰਹੇ ਸਨ।

ਸ਼ਿਕਾਇਤਾਂ ਦੇ ਮੱਦੇਨਜ਼ਰ, ਪੁਲਿਸ ਅਧਿਕਾਰੀਆਂ ਨੇ ਸ਼ੱਕੀਆਂ ਦਾ ਪਿੱਛਾ ਕਰਨ ਲਈ ਜ਼ਮੀਨੀ ਦਲਾਂ ਦੇ ਨਾਲ ਨਾਲ ਹੈਲੀਕਾਪਟਰ ਯੂਨਿਟ ਵੀ ਤਾਇਨਾਤ ਕੀਤੇ। ਪੁਲਿਸ ਨੇ ਉਨ੍ਹਾਂ ਦੇ ਵਾਹਨ ਦਾ ਪਤਾ ਲਗਾ ਕੇ ਉਸ ਨੂੰ ਰੋਕ ਲਿਆ।

ਤਲਾਸ਼ੀ ਦੌਰਾਨ ਮੇਲਬਾਕਸਾਂ ਵਿੱਚੋਂ ਚੋਰੀ ਕੀਤੀ ਗਈ ਮੰਨੀ ਜਾਣ ਵਾਲੀ ਵੱਡੀ ਮਾਤਰਾ ਵਿੱਚ ਡਾਕ ਅਤੇ ਚੋਰੀ ਲਈ ਵਰਤੇ ਜਾਂਦੇ ਸੰਦ ਬਰਾਮਦ ਕੀਤੇ ਗਏ। ਦੋਵੇਂ ਵਿਅਕਤੀਆਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲਿਆ ਗਿਆ। ਜਾਂਚ ਅਧਿਕਾਰੀਆਂ ਨੇ ਚੋਰੀ ਕੀਤੀਆਂ ਵਸਤਾਂ ਵੀ ਜ਼ਬਤ ਕਰ ਲਈਆਂ, ਜਿਨ੍ਹਾਂ ਵਿੱਚ ਚੈੱਕ, ਕਰੈਡਿਟ ਕਾਰਡ ਅਤੇ ਪਛਾਣ ਪੱਤਰ ਸ਼ਾਮਲ ਹਨ।

ਚੈਸਟਰਮੇਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉੱਤੇ ਡਾਕ ਚੋਰੀ ਦੇ 38 ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ, ਉਸ ਉੱਤੇ $5,000 ਤੋਂ ਘੱਟ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਤਿੰਨ ਦੋਸ਼, $5,000 ਤੋਂ ਘੱਟ ਦੀ ਤੋੜਫੋੜ ਦਾ ਇੱਕ ਦੋਸ਼, ਚੋਰੀ ਦੇ ਸੰਦ ਰੱਖਣ ਦਾ ਇੱਕ ਦੋਸ਼ ਅਤੇ ਚੋਰੀ ਹੋਏ ਕਰੈਡਿਟ ਕਾਰਡ ਰੱਖਣ ਦਾ ਇੱਕ ਦੋਸ਼ ਵੀ ਦਰਜ ਕੀਤਾ ਗਿਆ ਹੈ।

ਕੈਲਗਰੀ ਦੇ ਨਿਵਾਸੀ ਜਗਰੂਪ ਸਿੰਘ ਉੱਤੇ ਵੀ ਡਾਕ ਚੋਰੀ ਦੇ 38 ਦੋਸ਼ ਲਗੇ ਹਨ। ਇਸ ਤੋਂ ਇਲਾਵਾ, ਉਸ ਉੱਤੇ ਚੋਰੀ ਹੋਏ ਕਰੈਡਿਟ ਕਾਰਡਾਂ ਦੇ ਛੇ ਦੋਸ਼, ਪਛਾਣ ਪੱਤਰ ਰੱਖਣ ਦੇ ਦੋ ਦੋਸ਼, ਪਾਬੰਦੀਸ਼ੁਦਾ ਪਦਾਰਥ ਰੱਖਣ ਅਤੇ $5,000 ਤੋਂ ਘੱਟ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਦੋ ਦੋਸ਼, ਨਾਲ ਹੀ $5,000 ਤੋਂ ਘੱਟ ਦੀ ਤੋੜਫੋੜ, ਨਕਲਸਾਜ਼ੀ, ਚੋਰੀ ਦੇ ਔਜ਼ਾਰ ਰੱਖਣ ਅਤੇ $5,000 ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਇੱਕ-ਇੱਕ ਦੋਸ਼ ਵੀ ਸ਼ਾਮਲ ਹਨ।

ਕੈਲਗਰੀ ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਚੋਰੀਆਂ ਕਾਰਨ 35 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਜਗਰੂਪ ਸਿੰਘ ਨੂੰ 30 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਦਕਿ ਕੁਲਵਿੰਦਰ ਸਿੰਘ ਨੂੰ 1 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Comments

Leave A Comment

Required fields are marked (*).

Related

Talk to us?