ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਸਾਈਆਂ ਦਾ ਕਤਲੇਆਮ ਨਾ ਰੁਕਿਆ ਤਾਂ ਇਸ ਦੇ ਨਤੀਜੇ ਗੰਭੀਰ ਨਿਕਲਣਗੇ। ਇਹ ਚੇਤਾਵਨੀ ਉਨ੍ਹਾਂ ਨੇ ਨਾਈਜੀਰੀਆ ਵਿਖੇ ਅੱਤਵਾਦੀ ਟਿਕਾਣਿਆਂ ‘ਤੇ ਹਮਲਿਆਂ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਦਿੱਤੀ।
ਕ੍ਰਿਸਮਸ ਦੀ ਰਾਤ ਨੂੰ ਅਫਰੀਕੀ ਦੇਸ਼ ਨਾਈਜੀਰੀਆ ਵਿਖੇ ਟਰੰਪ ਦੇ ਹੁਕਮਾਂ 'ਤੇ ਫੌਜ ਨੇ ISIS ਅੱਤਵਾਦੀ ਟਿਕਾਣਿਆਂ 'ਤੇ ਵੱਡੀ ਏਅਰਸਟ੍ਰਾਈਕ ਕੀਤੀ ਹੈ।ਰਾਸ਼ਟਰਪਤੀ ਟਰੰਪ ਨੇ ਕਿਹਾ, “ਇਹ ਕਾਰਵਾਈ ਉੱਥੇ ਈਸਾਈਆਂ 'ਤੇ ਹੋ ਰਹੀ ਤਸ਼ੱਦਦ ਨੂੰ ਰੋਕਣ ਲਈ ਕੀਤੀ ਗਈ ਹੈ।ਉਨ੍ਹਾਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਸਾਲਾਂ ਤੋਂ ਨਿਰਦੋਸ਼ ਈਸਾਈਆਂ ਨੂੰ ਬੇਰਹਿਮੀ ਨਾਲ ਕਤਲ ਕਰ ਰਹੇ ਸਨ।”
ਅਮਰੀਕੀ ਅਫਰੀਕਾ ਕਮਾਂਡ ਨੇ ਪੁਸ਼ਟੀ ਕੀਤੀ ਕਿ ਨਾਈਜੀਰੀਆ ਦੀ ਸਰਕਾਰ ਦੀ ਬੇਨਤੀ ਅਤੇ ਸਹਿਮਤੀ ਨਾਲ ਇਹ ਹਮਲੇ ਸੋਕੋਟੋ ਸੂਬੇ 'ਚ ਕੀਤੇ ਗਏ ਸਨ। ਨਾਈਜੀਰੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਇਹ ਸਹਿਯੋਗ ਖੁਫੀਆ ਜਾਣਕਾਰੀ ਅਤੇ ਰਣਨੀਤਕ ਤਾਲਮੇਲ ਦਾ ਹਿੱਸਾ ਸੀ।ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹੋਰ ਕਾਰਵਾਈਆਂ ਵੀ ਹੋ ਸਕਦੀਆਂ ਹਨ।
ਦੱਸ ਦਈਏ ਕਿ ਟਰੰਪ ਨੇ ਪਿਛਲੇ ਮਹੀਨੇ ਹੀ ਨਾਈਜੀਰੀਆ ਵਿੱਚ ਸੰਭਾਵੀ ਫੌਜੀ ਕਾਰਵਾਈ ਦੀ ਯੋਜਨਾ ਬਣਾਉਣ ਦੇ ਪੈਂਟਾਗਨ ਨੂੰ ਨਿਰਦੇਸ਼ ਦਿੱਤੇ ਸਨ। ਅਮਰੀਕਾ ਨੇ ਹਾਲ ਹੀ ਵਿੱਚ ਨਾਈਜੀਰੀਆ ਨੂੰ "ਵਿਸ਼ੇਸ਼ ਚਿੰਤਾ ਵਾਲਾ ਦੇਸ਼' ਐਲਾਨਦਿਆਂ, ਈਸਾਈਆਂ ਵਿਰੁੱਧ ਹਿੰਸਾ ਵਿੱਚ ਸ਼ਾਮਲ ਲੋਕਾਂ ਲਈ ਵੀਜ਼ਾ ਪਾਬੰਦੀਆਂ ਦਾ ਐਲਾਨ ਵੀ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login